ਐਪਲ ਦੇ ਆਉਣ ਵਾਲੇ ਆਈਫੋਨ ''ਚ ਹੋਵੇਗਾ ਆਰਟੀਫਿਸ਼ਲ ਇੰਟੈਲੀਜੈਂਸ ਚਿੱਪ

05/29/2017 12:52:55 PM

ਜਲੰਧਰ- ਅਮਰੀਕੀ ਟੈਕ ਕੰਪਨੀ ਐਪਲ ਇਕ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.) ਚਿੱਪ ਬਣਾ ਰਿਹਾ ਹੈ, ਜਿਸ ਨੂੰ ਐਪਲ ਨਿਊਰਲ ਨਾਂ ਦਿੱਤਾ ਗਿਆ ਹੈ। ਇਹ ਮੋਬਾਇਲ ਡਿਵਾਇਸਾਂ ਦੇ ਏ. ਆਈ. ਦਾ ਕੰਮ ਕਰੇਗਾ। ਇਕ ਰਿਪੋਰਟ 'ਚ ਦੱਸਿਆ ਗਿਆ ਇਸ ਚਿੱਪ ਨੂੰ ਫੇਸ ਅਤੇ ਵਾਇਸ ਡਿਟੈਕਸ਼ਨ ਅਲਗੇਰਿਦਮ ਨੂੰ ਧਿਆਨ 'ਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ। 
ਨਾਲ ਹੀ ਇਹ ਚਿੱਪ ਬੈਟਰੀ ਲਾਈਫ ਵਧਾਵੇਗੀ ਅਤੇ ਐਪਲ ਡਿਵਾਇਸਾਂ ਦੇ ਪਰਫਾਰਮੈਂਸ ਨੂੰ ਬਿਹਤਰ ਬਣਾਵੇਗਾ। ਨਵੇਂ ਚਿੱਪ ਨਾਲ ਐਪਲ ਦਾ ਇਰਾਦਾ ਕੰਮਿਊਕੇਸ਼ਨ ਨੂੰ ਆਈਫੋਨ ਦੇ ਪ੍ਰੋਸੈਸਰ ਅਤੇ ਗ੍ਰਾਫਿਕ ਚਿੱਪ ਤੋਂ ਹਟਾਇਆ ਹੈ। ਕੰਪਨੀ ਵਾਇਰਲੈੱਸ ਤਕਨੀਕ 'ਤੇ ਕੰਮ ਕਰ ਰਹੀ ਹੈ। ਇਸ ਨਾਲ ਯੂਜ਼ਰਸ ਆਪਣੇ ਆਈਫੋਨਜ਼ ਨੂੰ ਵਾਈ-ਫਾਈ ਰਾਊਟਰ ਤੋਂ ਵੀ ਚਾਰਜ ਕਰ ਸਕਣਗੇ।
ਇਕ ਰਿਪੋਰਟ ਦੱਸਿਆ ਗਿਆ ਹੈ ਕਿ ਐਪਲ ਦਾ ਵਾਇਰਸ ਚਾਰਜਿੰਗ ਐਂਡ ਕੰਮਿਊਨੀਕੇਸ਼ਨ ਸਿਸਟਮ ਵਿਥ ਡਿਊਲ-ਫ੍ਰੀਕੁਐਂਸੀ ਪੈਚ ਐਂਟੀਨਾ ਪੇਟੇਂਟ ਆਵੇਦਨ ਇਲੈਕਟ੍ਰਾਨਿਕ ਡਿਵਾਇਸਾਂ ਨੂੰ ਡਾਟਾ ਕੰਮਿਊਨੀਕੇਸ਼ਨ ਲਈ ਆਮ-ਤੌਰ 'ਤੇ ਇਸਤੇਮਾਲ ਕੀਤੀ ਜਾ ਰਹੀ ਫ੍ਰੀਕੁਐਂਸੀ ਨਾਲ ਐਨਰਜੀ ਟ੍ਰਾਂਸਮਿਟ ਕਰਨ ਦਾ ਤਰੀਕਾ ਹੈ।