ਐਂਟੀ-ਵਾਇਰਸ ਐਪਸ ਹੀ ਬਣੇ ਸਮਾਰਟਫੋਨ ਲਈ ਖਤਰਾ, ਟਾਰਗੇਟ ''ਤੇ ਹਨ ਕਰੋੜਾਂ ਡਿਵਾਈਸ

11/09/2019 1:15:43 AM

ਗੈਜੇਟ ਡੈਸਕ—ਸਮਾਰਟਫੋਨ ਯੂਜ਼ਰਸ ਲਈ ਇਕ ਨਵਾਂ ਖਤਰਾ ਸਾਹਮਣੇ ਆਇਆ ਹੈ। ਇਹ ਖਤਰਾ ਇਸ ਲਈ ਗੰਭੀਰ ਹੈ ਕਿਉਂਕਿ ਇਹ ਕਾਫੀ ਮਸ਼ਹੂਰ ਐਂਟੀ-ਵਾਇਰਸ ਐਪਸ ਨਾਲ ਜੁੜਿਆ ਹੈ। ਜ਼ਿਆਦਾਤਰ ਯੂਜ਼ਰ ਆਪਣੇ ਸਮਾਰਟਫੋਨ ਨੂੰ ਮੈਲਵੇਅਰ ਜਾਂ ਵਾਇਰਸ ਤੋਂ ਬਚਾਉਣ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ। ਇਹ ਐਂਟੀ-ਵਾਇਰਸ ਐਪਸ ਹੁਣ ਯੂਜ਼ਰਸ ਦੇ ਦੁਸ਼ਮਣ ਬਣ ਗਏ ਹਨ। ਇਨ ਇੰਫੈਕਟੇਡ ਐਂਟੀ-ਵਾਇਰਸ ਐਪਸ ਦਾ ਪਤਾ ਪ੍ਰਾਈਵੇਸੀ ਅਤੇ ਸਕਿਓਰਟੀ ਰਿਸਰਚ ਫਰਮ VPNPro ਨੇ ਲਗਾਇਆ ਹੈ। ਇਹ ਮਾਮਲੇ ਇਸ ਲਈ ਵੀ ਕਾਫੀ ਗੰਭੀਰ ਮੰਨੀਆ ਜਾ ਰਿਹਾ ਹੈ ਕਿ ਕਿਉਂਕਿ ਇਨ੍ਹਾਂ ਐਂਟੀ-ਵਾਇਰਸ ਐਪਸ ਨੂੰ ਕਰੀਬ 190 ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਭਾਵ ਕਰੋੜਾਂ ਡਿਵਾਈਸ 'ਤੇ ਖਤਰਾ ਹੈ।

ਗੂਗਲ ਪਲੇਅ ਸਟੋਰ 'ਤੇ ਮੌਜੂਦ
ਸਕਿਓਰਟੀ ਫਰਮ ਨੇ ਦੱਸਿਆ ਕਿ ਗੂਗਲ ਪਲੇਅ ਸਟੋਰ 'ਤੇ ਅਜਿਹੇ 10 ਐਂਟੀ-ਵਾਇਰਸ ਮੌਜੂਦ ਹੈ ਜੋ ਸਮਾਰਟਫੋਨ ਯੂਜ਼ਰਸ ਨੂੰ ਚਕਮਾ ਦੇ ਕੇ ਖਤਰਨਾਕ ਐਕਸੈੱਸ ਪਰਮਿਸ਼ਨ ਲੈ ਕੇ ਮੈਲਵੇਅਰ ਅਤੇ ਸਪਾਈਸਵੇਅਰ ਨੂੰ ਡਿਵਾਈਸ 'ਚ ਐਂਟਰ ਕਰਵਾ ਦਿੰਦਾ ਹੈ। ਇਸ ਤੋਂ ਬਾਅਦ ਇਹ ਐਂਟੀ-ਵਾਇਰਸ ਬੜੀ ਚਾਲਾਕੀ ਨਾਲ ਯੂਜ਼ਰ ਦੁਆਰਾ ਸਮਾਰਟਫੋਨ ਜਾਂ ਟੈਬਲੇਟ 'ਤੇ ਕੀਤੀ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹਨ।

ਡਿਵਾਈਸ ਤੋਂ ਡਿਲਿਟ ਹੋਣ ਲਈ ਮੰਗਦੇ ਹਨ ਪੈਸੇ
ਫਰਮ ਨੇ ਦੱਸਿਆ ਕਿ ਸਾਰੇ ਐਂਟੀ-ਵਾਇਰਸ ਯੂਜ਼ਰਸ ਤੋਂ ਮਿਲੀ ਪਰਮਿਸ਼ਨ ਦੇ ਆਧਾਰ 'ਤੇ ਨਿੱਜੀ ਡਾਟਾ ਨੂੰ ਕਲੈਕਟ ਕਰਦੇ ਅਤੇ ਵੇਚਦੇ ਹਨ। ਇਸ ਦੇ ਨਾਲ ਹੀ ਮੈਲਵੇਅਰ ਫੈਲਾਉਣ ਦਾ ਵੀ ਕੰਮ ਕਰਦੇ ਹਨ। ਇਨ੍ਹਾਂ 'ਚੋਂ ਕੁਝ ਐਪ ਅਜਿਹੇ ਹਨ ਜੋ ਡਿਵਾਈਸ ਤੋਂ ਡਿਲੀਟ ਹੋਣ ਲਈ ਯੂਜ਼ਰਸ ਤੋਂ ਪੈਸੇ ਦੀ ਮੰਗ ਕਰਦੇ ਹਨ।

ਕਈ ਮਸ਼ਹੂਰ ਐਂਟੀ-ਵਾਇਰਸ ਐਪ ਵੀ ਹਨ ਸ਼ਾਮਲ
ਇਨ੍ਹਾਂ ਖਤਰਨਾਕ ਐਂਟੀ-ਵਾਇਰਸ 'ਚ ਕਲੀਨ ਮਾਸਟਰ ਵਰਗੇ ਮਸ਼ਹੂਰ ਐਂਟੀ-ਵਾਇਰਸ ਐਪਸ ਨਾਲ ਹੋਰ ਵੀ ਕਈ ਮੰਨੇ-ਪ੍ਰਮੰਨੇ ਐਂਟੀ-ਵਾਇਰਸ ਸਲੂਸ਼ਨ ਦੇਣ ਵਾਲੀਆਂ ਐਪਸ ਸ਼ਾਮਲ ਹਨ। ਇਥੇ ਦਿੱਤੀਆਂ ਗਈਆਂ ਫੋਟੋਜ਼ 'ਚ ਤੁਸੀਂ ਖਤਰਨਾਕ ਐਂਟੀ-ਵਾਇਰਸ ਦੇ ਨਾਂ ਦੇਖ ਸਕਦੇ ਹਨ। ਇਨ੍ਹਾਂ 'ਚੋਂ ਜੇਕਰ ਤੁਹਾਡੇ ਡਿਵਾਈਸ 'ਚ ਕੋਈ ਵੀ ਐਂਟੀ-ਵਾਇਰਸ ਐਪ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦੇਵੋ। ਇਨ੍ਹਾਂ ਐਂਟੀ-ਵਾਇਰਸ ਦੇ ਖਤਰਿਆਂ ਦੀ ਗੱਲ ਕਰਦੇ ਹੋਏ ਰਿਸਚਰਚ ਫਰਮ ਨੇ ਦੱਸਿਆ ਕਿ ਇਹ ਸਮਾਰਟਫੋਨਸ 'ਚ ਵੜ ਕੇ ਆਡੀਓ ਰਿਕਾਰਡ ਕਰ ਫੋਨ ਕਾਲ ਕਰਨ ਦੇ ਨਾਲ ਹੀ ਲੋਕੇਸ਼ਨ ਡਾਟਾ 'ਤੇ ਵੀ ਨਜ਼ਰ ਰੱਖਦੇ ਹਨ। ਇਨ੍ਹਾਂ ਡਾਟਾ ਨੂੰ ਇਹ ਐਂਟੀ-ਵਾਇਰਸ ਐਪਸ ਆਪਣੇ ਡਿਵੈੱਲਪਰਸ ਤਕ ਭੇਜਦੇ ਹਨ। ਇਹ ਡਿਵੈੱਲਪਰਸ ਯੂਜ਼ਰਸ ਦੇ ਡਾਟਾ ਨੂੰ ਵੇਚ ਕੇ ਮੋਟੀ ਰਕਮ ਕਮਾਉਂਦੇ ਹਨ।

ਇਕ ਦਿਨ 'ਚ 14,000 ਵਾਰ ਤਕ ਭੇਜਦੇ ਹਨ ਡਾਟਾ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਬਾਇਲ ਐਪਸ ਹਰ ਦੋ ਸੈਕਿੰਡ 'ਚ ਯੂਜ਼ਰਸ ਦੀ ਲੋਕੇਸ਼ਨ ਡਾਟਾ ਨੂੰ ਭੇਜਿਆ ਕਰਦੇ ਹਨ। ਇਨਾਂ ਹੀ ਨਹੀਂ ਕੁਝ ਮਾਮਲਿਆਂ 'ਚ ਇਹ ਐਪ ਵੱਖ-ਵੱਖ ਕੰਪਨੀਆਂ ਨੂੰ ਦਿਨ ਭਰ 'ਚ 14 ਹਜ਼ਾਰ ਵਾਰ ਡਾਟਾ ਭੇਜਦੇ ਹਨ। ਇਕ ਅਨੁਮਾਨ ਮੁਤਾਬਕ ਪਹਿਲੇ ਹੈਕ ਹੋਏ 50 ਕਰੋੜ ਯੂਜ਼ਰਸ 'ਚ ਸਿਰਫ ਇਕ ਫੀਸਦੀ ਡਾਟਾ ਵਿਕਣ 'ਤੇ ਵੀ ਇਨ੍ਹਾਂ ਐਪਸ ਦੇ ਡਿਵੈੱਲਪਰਸ ਨੂੰ 20 ਹਜ਼ਾਰ ਡਾਲਰ ਦੀ ਕਮਾਈ ਹੁੰਦੀ ਹੈ।

Karan Kumar

This news is Content Editor Karan Kumar