Anker ਨੇ ਲਾਂਚ ਕੀਤਾ ਖਾਸ ਵਾਇਰਲੈੱਸ ਚਾਰਜਿੰਗ ਪੈਡ, ਜਾਣੋ ਕੀਮਤ

11/22/2019 10:26:02 AM

ਗੈਜੇਟ ਡੈਸਕ– ਚੀਨ ਦੇ ਇਲੈਕਟ੍ਰੋਨਿਕਸ ਬ੍ਰਾਂਡ Anker ਨੇ ਭਾਰਤ ’ਚ ਆਪਣਾ ਪਹਿਲਾ 10W ਵਾਇਰਲੈੱਸ ਚਾਰਜਿੰਗ ਪੈਡ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਫਾਸਟ ਚਾਰਜ ਮੋਡ ਦੇ ਨਾਲ ਆਉਣ ਵਾਲੇ ਇਸ ਵਾਇਰਲੈੱਸ ਚਾਰਜਰ ਨੂੰ ਸਿਰਫ ਬਲੈਕ ਕਲਰ ’ਚ ਸਾਰੇ ਪ੍ਰਮੁੱਖ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। 

ਮਲਟੀਫੰਕਸ਼ਨਲ ਇੰਟੈਲੀਜੈਂਟ ਪ੍ਰੋਡਕਟ 
ਇਸ ਵਾਇਰਲੈੱਸ ਚਾਰਜਿੰਗ ਪੈਡ ’ਚ Anker ਨੇ ਐੱਲ.ਈ.ਡੀ. ਲਾਈਟਸ ਨੂੰ ਸ਼ਾਮਲ ਕੀਤਾ ਹੈ ਜੋ ਕਿ ਚਾਰਜਰ ਸਟੇਟਸ ਦਾ ਪਤਾ ਲਗਾਉਣ ’ਚ ਮਦਦ ਕਰਦੀਆਂ ਹਨ। ਚਾਰਜਿੰਗ ਪੈਡ ’ਚ ਮਲਟੀਫੰਕਸ਼ਨਲ ਇੰਟੈਲੀਜੈਂਟ ਪ੍ਰੋਡਕਟ ਟੈਕਨਾਲੋਜੀ ਦਿੱਤੀ ਗਈ ਹੈ ਜੋ ਕਿ ਤਾਪਮਾਨ ਕੰਟਰੋਲ, ਓਵਰਕਰੰਟ ਪ੍ਰੋਟੈਕਸ਼ਨ ਅਤੇ ਓਵਰ ਵੋਲਟੇਜ ਪ੍ਰੋਟੈਕਸ਼ਨ ਵਰਗੇ ਕਈ ਸੇਫਟੀ ਫੀਚਰਜ਼ ਮੁਹੱਈਆ ਕਰਾਉਂਦੀ ਹੈ। 

ਐਂਟੀ-ਸਲਿੱਪ ਸਰਫੇਸ 
ਇਸ ਵਾਇਰਲੈੱਸ ਚਾਰਜਿੰਗ ਪੈਡ ’ਚ ਚਾਰਜਿੰਗ ਪੂਰੀ ਹੋਣ ’ਤੇ ਇੰਡੀਕੇਟਰ ਆਪਣੇ ਆਪ ਬੰਦ ਹੋ ਜਾਂਦਾ ਹੈ। ਇਸ ਚਾਰਜਿੰਗ ਪੈਡ ’ਚ ਐਂਟੀ-ਸਲਿੱਪ ਸਰਫੇਸ ਅਤੇ ਸਾਫਟ-ਪ੍ਰੋਟੈਕਟਿਵ ਐੱਜ ਦਿੱਤੇ ਗਏ ਹਨ ਜੋ ਕਿ ਚਾਰਜਿੰਗ ਦੌਰਾਨ ਫੋਨ ਨੂੰ ਸਲਿੱਪ ਹੋਣ ਤੋਂ ਬਚਾਉਂਦੇ ਹਨ। 

ਮਿਲੇਗੀ 18 ਮਹੀਨਿਆਂ ਦੀ ਵਾਰੰਟੀ
ਕੰਪਨੀ ਦਾ ਦਾਅਵਾ ਹੈ ਕਿ Q1- ਸਰਟਿਫਾਈਡ ਚਾਰਜਿੰਗ ਪੈਡ ਜ਼ਿਆਦਾਤਰ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨ ਵਾਲੀਆਂ ਡਿਵਾਈਸਿਜ਼ ਦੇ ਨਾਲ ਕੰਮ ਕਰੇਗਾ। ਇਸ ਦੇ ਨਾਲ ਕੰਪਨੀ 18 ਮਹੀਨਿਆਂ ਦੀ ਵਾਰੰਟੀ ਵੀ ਦੇਵੇਗੀ। ਇਸ ਦੇ ਨਾਲ ਇਸ ਵਿਚ 3 ਫੁੱਟ ਦੀ ਮਾਈਕ੍ਰੋ-ਯੂ.ਐੱਸ.ਬੀ. ਕੇਬਲ ਦਿੱਤੀ ਗਈ ਹੈ।