ਐਂਡਰਾਇਡ ਵਾਰਨਿੰਗ: ਸਾਹਮਣੇ ਆਇਆ ਵੱਡਾ ਖਤਰਾ, ਹੁਣੇ ਡਿਲੀਟ ਕਰੇ ਇਹ ਪ੍ਰਸਿੱਧ ਐਪ

11/05/2019 1:56:31 PM

ਗੈਜੇਟ ਡੈਸਕ– ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਯੂਜ਼ਰਜ਼ ਲਈ ਇਕ ਨਵੀਂ ਵਾਰਨਿੰਗ ਸਾਹਮਣੇ ਆਈ ਹੈ। ਪਿਛਲੇ ਹਫਤੇ ਯੂਜ਼ਰਜ਼ ਨੂੰ ਐਪਸ ਨਾਲ ਜੁੜੇ ਅਪਡੇਟਸ ਮਿਲੇ ਸਨ, ਜੋ ਉਨ੍ਹਾਂ ਨੂੰ ਪਤਾ ਲੱਗੇ ਬਿਨਾਂ ਖਤਰਨਾਕ ਐਡਵੇਅਰ ਉਨ੍ਹਾਂ ਦੇ ਡਿਵਾਈਸ ’ਚ ਪਾ ਦਿੰਦਾ ਸੀ। ਇਸ ਦੀ ਮਦਦ ਨਾਲ ਹੈਕਰ ਬਿਨਾਂ ਯੂਜ਼ਰਜ਼ ਨੂੰ ਪਤਾ ਲੱਗੇ ਰੈਵੇਨਿਊ ਕਮਾ ਸਕਦੇ ਸਨ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ, ਜਿਸ ਵਿਚ ਯੂਜ਼ਰਜ਼ ਦੀ ਜਾਣਕਾਰੀ ਦੇ ਬਿਨਾਂ ਹੀ ਇਕ ਐਪ ਉਨ੍ਹਾਂ ਤੋਂ ਪ੍ਰੀਮੀਅਮਕੰਟੈਂਟ ਸਬਸਕ੍ਰਾਈਬ ਕਰਵਾ ਰਿਹਾ ਸੀ, ਜਿਸ ਦਾ ਅਸਰ ਸਿੱਧਾ ਉਨ੍ਹਾਂ ਦੀ ਜੇਬ ’ਤੇ ਪੈ ਰਿਹਾ ਸੀ।

ਸਕਿਓਰ-ਡੀ ਦੀ ਟੀਮ ਵਲੋਂ ਕੀਤੇ ਗਏ ਨਵੇਂ ਰਿਸਰਚ ’ਚ ਇਕ ਪਾਪੁਲਰ ਐਪ ਦਾ ਪਤਾ ਲੱਗਾ ਹੈ, ਜੋ ਬਿਨਾਂ ਯੂਜ਼ਰ ਤੋਂ ਪਰਮਿਸ਼ਨ ਲਏ ਹੀ ਪ੍ਰੀਮੀਅਮ ਡਿਜੀਟਲ ਸਰਵਿਸਿਜ਼ ਖਰੀਦ ਸਕਦਾ ਸੀ। ਇਸ ਤਰ੍ਹਾਂ ਯੂਜ਼ਰ ਨੂੰ ਪਤਾ ਵੀ ਨਾ ਚੱਲਣਾ ਕਿ ਉਸ ਨੇ ਕੋਈ ਪ੍ਰੀਮੀਅਮ ਕੰਟੈਂਟ ਸਰਵਿਸ ਖਰੀਦੀ ਹੈ ਅਤੇ ਉਸ ਦੀ ਜੇਬ ’ਚੋਂ ਪੈਸੇ ਕੱਟ ਜਾਂਦੇ ਹਨ। ਇਹ ਇਕ ਸੀਰੀਅਸ ਸਮੱਸਿਆ ਹੈ ਅਤੇ ਸਕਿਓਰ-ਡੀ ਟੀਮ ਦਾ ਕਹਿਣਾ ਹੈ ਕਿ ਇਸ ਨੇ ਹੁਣ ਤਕ ਕਰੀਬ 18 ਮਿਲੀਅਨ ਡਾਲਰ (ਕਰੀਬ 127 ਕਰੋੜ ਰੁਪਏ) ਯੂਜ਼ਰਜ਼ ਵਲੋਂ ਗਲਤ ਤਰੀਕੇ ਨਾਲ ਖਰਚ ਹੋਣ ਤੋਂ ਰੋਕੇ ਹਨ। 

ਇਮੋਜੀ ਕੀਬੋਰਡ ਜ਼ਿੰਮੇਵਾਰ
ਰਿਸਰਚ ਟੀਮ ਵਲੋਂ ਸਾਹਮਣੇ ਆਇਆ ਐਪ ਦਰਅਸਲ ਇਕ ਫ੍ਰੀ ਇਮੋਜੀ ਕੀ-ਬੋਰਡ ਹੈ। ai.type ਨਾਂ ਦਾ ਇਹ ਕੀਬੋਰਡ ਐਪ ਗੂਗਲ ਪਲੇਅ ਸਟੋਰ ਤੋਂ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ। ਇਸ ਐਪ ਨੂੰ ਖਤਰਨਾਕ ਬੈਕਗ੍ਰਾਊਂਡ ਐਕਟੀਵਿਟੀ ਦੇ ਚੱਲਦੇ ਪਲੇਅ ਸਟੋਰ ਤੋਂ ਜੂਨ ’ਚ ਹੀ ਬਲਾਕ ਕਰ ਦਿੱਤਾ ਗਿਆ ਸੀ ਅਤੇ ਹਟਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਜਿਨ੍ਹਾਂ ਯੂਜ਼ਰਜ਼ ਨੇ ਇਸ ਐਪ ਨੂੰ ਆਪਣੇ ਡਿਵਾਈਸ ’ਚੋਂ ਅਨਇੰਸਟਾਲ ਨਹੀਂ ਕੀਤਾ ਉਹ ਖਤਰਨਾਕ ਅਟੈਕਸ ਦਾ ਸ਼ਿਕਾਰ ਹੋ ਸਕਦੇ ਹਨ। ਯੂਜ਼ਰਜ਼ ਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਇਸ ਐਪ ਕਾਰਨ ਉਨ੍ਹਾਂ ਦੀ ਜੇਬ ’ਤੇ ਅਸਰ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਪੈਸੇ ਕੱਟ ਸਕਦੇ ਹਨ। ਅਜਿਹੇ ’ਚ ਯੂਜ਼ਰਜ਼ ਨੂੰ ਆਪਣੇ ਡਿਵਾਈਸ ’ਚੋਂ ਇਸ ਐਪ ਨੂੰ ਤੁਰੰਤ ਹਟਾਉਣ ਲਈ ਕਿਹਾ ਗਿਆ ਹੈ। 

ਇੰਝ ਪਹੁੰਚਦਾ ਹੈ ਨੁਕਸਾਨ
ਐਪ ਬਾਰੇ ਗੱਲ ਕਰਦੇ ਹੋਏ ਸਕਿਓਰਿਟੀ-ਡੀ ਟੀਮ ਨੇ ਕਿਹਾ ਕਿ ਇਸ ਐਪ ’ਤੇ ਸ਼ੱਕੀ ਗਤੀਵਿਧੀਆਂ ਇਸ ਸਾਲ ਜੁਲਾਈ ’ਚ ਤੇਜ਼ੀ ਨਾਲ ਵਧੀਆਂ, ਜਿਸ ਤੋਂ ਬਾਅਦ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ। ai.type ਦੀ ਪ੍ਰਸਿੱਧੀ ਅਤੇ ਯੂਜ਼ਫੁੱਲ ਫੀਚਰਜ਼ ਦੇ ਚੱਲਦੇ ਯੂਜ਼ਰਜ਼ ਦਾ ਇਸ ਵਲ ਧਿਆਨ ਨਹੀਂ ਗਿਆ ਕਿ ਇਹ ਐਪ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ। ਟੀਮ ਨੇ ਕਿਹਾ ਕਿ ਇਹ ਐਪ ਬੈਕਗ੍ਰਾਊਂਡ ’ਚ ਕੰਮ ਕਰਦਾ ਸੀ। ਯੂਜ਼ਰ ਨੂੰ ਪਤਾ ਚੱਲੇ ਬਿਨਾਂ ਫੇਕ ਐਡ ਵਿਊਜ਼ ਮਿਲਣ ਤੋਂ ਇਲਾਵਾ ਐਪ ਡਿਜੀਟਲ ਪਰਚੇਜ਼ ਵੀ ਕਰ ਸਕਦਾ ਸੀ। ਅਜਿਹੇ ’ਚ ਯੂਜ਼ਰ ਕਈ ਵਾਰ ਉਸ ਖਰੀਦਾਰੀ ਲਈ ਭੁਗਤਾਨ ਕਰਦੇ ਸਨ, ਜੋ ਉਨ੍ਹਾਂ ਨੇ ਕਦੇ ਵੀ ਕੀਤਾ ਹੀ ਨਹੀਂ। ਯੂਜ਼ਰਜ਼ ਨੂੰ ਇਸ ਐਪ ਨੂੰ ਤੁਰੰਤ ਡਿਲੀਟ ਕਰ ਲਈ ਕਿਹਾ ਗਿਆ ਹੈ।