ਹੁਣ ਨਹੀਂ ਹੋਵੇਗੀ ਐਂਡਰਾਇਡ ਸਮਾਰਟਫੋਨ ਸਲੋ ਹੋਣ ਦੀ ਪਰੇਸ਼ਾਨੀ, ਅਪਣਾਓ ਇਹ ਟਿਪਸ

01/12/2017 3:12:49 PM

ਜਲੰਧਰ- ਜ਼ਿਆਦਾਤਰ ਲੋਕ ਐਂਡਰਾਇਡ ਫੋਨ ਇਸਤੇਮਾਲ ਕਰਦੇ ਹਨ। ਐਂਡਰਾਇਡ ਸਮਾਰਟਫੋਨ ਦੇ ਹੈਂਗ ਹੋਣ ਜਾਂ ਫਿਰ ਹੌਲੀ ਕੰਮ ਕਰਨ ਦੀ ਵਜ੍ਹਾ ਹਮੇਸ਼ਾਂ ਹੀ ਬਣੀ ਰਹਿੰਦੀ ਹੈ। ਜ਼ਾਹਿਰ ਹੈ ਕਿ ਤੁਹਾਡੇ ਨਾਲ ਵੀ ਇਹ ਪਰੇਸ਼ਾਨੀ ਆਈ ਹੋਵੇਗੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਇੰਨ੍ਹਾਂ ਟਿਪਸ ਦੇ ਰਾਹੀ ਤੁਹਾਡਾ ਐਂਡਰਾਇਡ ਸਮਾਰਟਫੋਨ ਸੁਪਰਫਾਸਟ ਬਣ ਜਾਵੇਗਾ।
1. ਹੋਮ ਸਕਰੀਨ ਕਲੀਨ ਰੱਖੋ -
ਜੇਕਰ ਤੁਹਾਡਾ ਫੋਨ ਹੌਲੀ ਕੰਮ ਕਰ ਰਿਹਾ ਹੈ ਤਾਂ ਇਸ ਲਈ ਪਹਿਲਾਂ ਸਟੈੱਪ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੀ ਹੋਮ ਸਕਰੀਨ ਨੂੰ ਕਲੀਅਰ ਕਰ ਦਿਓ। ਇਸ ਨਾਲ ਫੋਨ ਦੀ ਪਰਫਾਰਮੈਂਸ ਵੱਧ ਜਾਵੇਗੀ। ਹੋਮ ਸਕਰੀਨ ਨਾਲ ਲਾਈਵ ਪੇਪਰ ਅਤੇ ਵਿਜੇਟਸ ਹਟਾ ਦਿਉ। 
2. ਬ੍ਰਾਊਜ਼ਰ ਬਦਲੋ -
ਐਂਡਰਾਇਡ ਸਮਾਰਟਫੋਨ ''ਚ ਗੂਗਲ ਕ੍ਰੋਮ ਬ੍ਰਾਊਜ਼ਰ ਡਿਫਾਲਟ ਹੁੰਦਾ ਹੈ। ਇਹ ਕਾਫੀ ਹੈਵੀ ਬ੍ਰਾਊਜ਼ਰ ਹੁੰਦਾ ਹੈ। ਇਸ ਵਜ੍ਹਾ ਤੋਂ ਫੋਨ ਦੀ ਬੈਟਰੀ ਅਤੇ ਪਰਫਾਰਮੈਂਸ ''ਤੇ ਅਸਰ ਪੈਂਦਾ ਹੈ। ਇਸ ਲਈ ਤੁਸੀਂ ਆਪੇਰਾ ਬ੍ਰਾਊਜ਼ਰ ਦਾ ਇਸਤੇਮਾਲ ਕਰ ਸਕਦੇ ਹੋ।
3. ਬੇਕਾਰ ਐਪਸ ਹਟਾ ਦਿਓ -
ਸਾਡੇ ਫੋਨ ''ਚ ਕਈ ਅਜਿਹੀ ਐਪਸ ਹੁੰਦੀ ਹੈ, ਜੋ ਤੁਹਾਨੂੰ ਫੋਨ ਦੀ ਪਰਫਾਰਮੈਂਸ ''ਤੇ ਅਸਰ ਪਾਉਂਦੀ ਹੈ। ਇਨ੍ਹਾਂ ਐਪਸ ਦਾ ਤੁਹਾਨੂੰ ਫੋਨ ''ਚ ਕੋਈ ਕੰਮ ਨਹੀਂ ਹੁੰਦਾ ਅਤੇ ਸ਼ਾਇਦ ਨਾ ਹੀ ਤੁਸੀਂ ਇਨ੍ਹਾਂ ਨੂੰ ਇਸਤੇਮਾਲ ਕਰਦੇ ਹੋ। ਅਜਿਹੇ ''ਚ ਇਨ੍ਹਾਂ ਨੂੰ ਫੋਨ ਤੋਂ ਡਲੀਟ ਕਰਨਾ ਬਿਹਤਰ ਆਪਸ਼ਨ ਹੈ। ਇਸ ਨਾਲ ਤੁਹਾਡੇ ਫੋਨ ਦੀ ਸਪੀਡ 15 ਫੀਸਦੀ ਤੱਕ ਵੱਧ ਜਾਵੇਗੀ।
4. ਐਂਟੀ ਵਾਇਰਸ ਸਾਫਟਵੇਅਰ ਹਟਾ ਦਿਓ -
ਜੇਕਰ ਤੁਹਾਡੇ ਫੋਨ ''ਚ ਕੋਈ ਐਂਟੀਵਾਇਰਸ ਪ੍ਰੋਗਰਾਮ ਹੈ ਤਾਂ ਇਨ੍ਹਾਂ ਨਾਲ ਤੁਹਾਡਾ ਫੋਨ ਸਲੋ ਹੋ ਸਕਦਾ ਹੈ। ਅਜਿਹੇ ''ਚ ਇਸ ਐਪ ਨੂੰ ਡਲੀਟ ਕਰ ਦਿਓ।
5. ਐਪਸ ਦੀ ਆਟੋ ਸਿਕਿੰਗ ਨੂੰ ਬੰਦ ਕਰ ਦਿਓ -
ਸੋਸ਼ਲ ਮੀਡੀਆ ਐਪਸ, ਵੇਦਰ ਐਪਸ ਅਤੇ ਕਈ ਅਜਿਹੇ ਐਪਸੀ ਜੋ ਰਿਮੋਟ ਸਰਵਰ ਨਾਲ ਕਨੈਕਟ ਹੋ ਕੇ ਆਟੋ ਸਿੰਕ ਹੁੰਦੇ ਹਨ। ਉਨ੍ਹਾਂ ਨਾਲ ਵੀ ਫੋਨ ਦੀ ਪਰਫਾਰਮੈਂਸ ਘੱਟ ਹੁੰਦੀ ਹੈ। ਅਜਿਹੇ ਐਪਸ ਹਰ 15 ਮਿੰਟ ''ਚ ਅਪਡੇਟ ਹੁੰਦੇ ਹਨ।
6. ਨਿਯਮਿਤ ਰੂਪ ਤੋਂ ਰਿਬੂਟ ਕਰਦੇ ਰਹੋ -
ਫੋਨ ਨੂੰ ਕੁਝ ਦਿਨਾਂ ਦੇ ਅੰਦਰ ਰਿਬੂਟ ਕਰਦੇ ਰਹਿਣਾ ਚਾਹੀਦਾ। ਇਸ '' ਫੋਨ ਦੀ ਪਰਫਾਰਮੈਂਸ ਠੀਕ ਰਹਿੰਦੀ ਹੈ।