ਹਾਰਟ ਰੇਟ ਦੀ ਨਿਗਰਾਨੀ ਕਰਨ ''ਚ ਮਦਦਗਾਰ ਹੈ ANC ਈਅਰਬਡਸ, ਗੂਗਲ ਲਿਆ ਰਿਹਾ ਨਵੀਂ ਤਕਨੀਕ

11/01/2023 2:42:17 PM

ਗੈਜੇਟ ਡੈਸਕ- ਗੂਗਲ ਨੇ ਆਡੀਓ ਪਲੀਥਿਸਮੋਗ੍ਰਾਫੀ (ਏ.ਪੀ.ਜੀ.) 'ਚ ਆਪਣੀ ਖੋਜ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਤਕਨੀਕ ਟੈੱਕ ਦਿੱਗਜ ਨੂੰ ਇਕ ਸਾਧਾਰਣ ਸਾਫਟਵੇਅਰ ਅਪਗ੍ਰੇਡ ਦੇ ਨਾਲ ਐਕਟਿਵ ਨੌਇਜ਼ ਕੈਂਸਿਲੇਸ਼ਨ (ਏ.ਐੱਨ.ਸੀ.) ਵਾਲੇ ਈਅਰਫੋਨ ਨੂੰ ਹਾਰਟ ਰੇਟ ਦੀ ਨਿਗਰਾਨੀ ਕਰਨ 'ਚ ਮਦਦਗਾਰ ਬਣਾਉਂਦੀ ਹੈ। 

ਕੀ ਹੈ ਗੂਗਲ ਦੀ ਨਵੀਂ ਤਕਨੀਕ

ਗੂਗਲ ਨੇ ਇਕ ਬਲਾਗ 'ਚ ਕਿਹਾ ਕਿ ਅਸੀਂ ਇਕ ਨਵੀਂ ਐਕਟਿਵ ਇਨ-ਈਅਰ ਹੈਲਥ ਸੈਂਸਿੰਗ ਮੋਡੈਲਿਟੀ ਪੇਸ਼ ਕੀਤੀ ਹੈ। ਏ.ਪੀ.ਜੀ. ਵਾਧੂ ਸੈਂਸਰ ਜੋੜੇ ਬਿਨਾਂ ਜਾਂ ਬੈਟਰੀ ਲਾਈਫ ਨਾਲ ਸਮਝੌਤਾ ਕੀਤੇ ਬਿਨਾਂ, ਏ.ਐੱਨ.ਸੀ. ਹਿਅਰੇਬਲਸ ਨੂੰ ਯੂਜ਼ਰਜ਼ ਦੇ ਸਰੀਰਕ ਸੰਕੇਤਾਂ, ਜਿਵੇਂ ਹਾਰਟ ਰੇਟ ਅਤੇ ਹਾਰਟ ਰੇਟ 'ਚ ਬਦਲਾਅ ਦੀ ਨਿਗਰਾਨੀ ਕਰਨ 'ਚ ਸਮਰਥ ਬਣਾਉਂਦਾ ਹੈ। 

ਗੂਗਲ ਦਾ ਦਾਅਵਾ ਹੈ ਕਿ ਈਅਰ ਕੈਨਾਲ ਹੈਲਥ ਸੈਂਸਿੰਗ ਲਈ ਸਹੀ ਜਗ੍ਹਾ ਹੈ। ਵਪਾਰਕ ANC ਹੈੱਡਫੋਨ 'ਤੇ ਘੱਟ ਬਾਰੰਬਾਰਤਾ ਵਾਲੇ ਸਿਗਨਲਾਂ ਨੂੰ ਸੁਣਨਾ ਅਤੇ ਇਸ 'ਤੇ ਨਿਰਭਰ ਸਿਹਤ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਨਾ ਚੁਣੌਤੀਪੂਰਨ ਹੈ। ਗੂਗਲ ਦੇ ਖੋਜਕਰਤਾ ਟਰਾਸਟੀ ਥੋਰਮੁੰਡਸਨ ਨੇ ਕਿਹਾ ਕਿ ਏਪੀਜੀ ਏਐਨਸੀ ਹੈੱਡਫੋਨ ਹਾਰਡਵੇਅਰ ਨੂੰ ਏਐਨਸੀ ਹੈੱਡਫੋਨ ਦੇ ਸਪੀਕਰ ਰਾਹੀਂ ਘੱਟ-ਤੀਬਰਤਾ ਵਾਲੇ ਅਲਟਰਾਸਾਊਂਡ ਖੋਜ ਸਿਗਨਲ ਭੇਜ ਕੇ ਅਜਿਹਾ ਕਰਨ ਦੇ ਯੋਗ ਬਣਾਉਂਦਾ ਹੈ।

ਆਡੀਓ ਪਲੀਥਿਸਮੋਗ੍ਰਾਫੀ ਕਿਵੇਂ ਕੰਮ ਕਰੇਗੀ

ਗੂਗਲ ਦੱਸਦੀ ਹੈ ਕਿ ਇਹ ਤਕਨੀਕ ਏ.ਐੱਨ.ਸੀ. ਹੈੱਡਫੋਨ ਦੇ ਸਪੀਕਰ ਰਾਹੀਂ ਘੱਟ ਤੀਬਰਤਾ ਵਾਲੇ ਅਲਟ੍ਰਾਸਾਊਂਟ ਖੋਜ ਸਿਗਨਲ ਭੇਜ ਕੇ ਕੰਮ ਕਰਦੀ ਹੈ। ਇਹ ਸਿਗਨਲ ਗੂੰਜ (ਈਕੋ) ਨੂੰ ਟ੍ਰਿਗਰ ਕਰਦਾ ਹੈ, ਜੋ ਆਨ-ਬੋਰਡ ਫੀਡਬੈਕ ਮਾਈਕ੍ਰੋਫੋਨ ਰਾਹੀਂ ਪ੍ਰਾਪਤ ਹੁੰਦਾ ਹੈ। ਕੰਪਨੀ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਛੋਟੀ ਈਅਰ ਕੈਨਲ ਦੀ ਚਮੜੀ ਦਾ ਵਿਸਥਾਪਨ ਅਤੇ ਦਿਲ ਦੀ ਧੜਕਣ ਦੀ ਵਾਈਬ੍ਰੇਸ਼ਨ ਇਨ੍ਹਾਂ ਅਲਟਰਾਸਾਊਂਡ ਗੂੰਜਾਂ ਨੂੰ ਕੰਟਰੋਲ ਕਰਦੀ ਹੈ।

ਗੂਗਲ ਨੇ 153 ਲੋਕਾਂ ਦੇ ਨਾਲ ਅਧਿਐਨ ਦੇ ਦੋ ਸੈੱਟ ਵੀ ਕਰਵਾਏ, ਜਿਸ ਵਿਚ ਕੰਪਨੀ ਨੇ ਪਾਇਆ ਕਿ ਏ.ਪੀ.ਜੀ. "ਲਗਾਤਾਰ ਸਹੀ ਹਾਰਟ ਰੇਟ (3.21% ਮੀਡੀਅਮ ਐਰਰ) ਅਤੇ ਹਾਰਟ ਰੇਟ ਪਰਿਵਰਤਨਸ਼ੀਲਤਾ (2.70% ਮੀਡੀਅਮ ਐਰਰ) ਪ੍ਰਾਪਤ ਕਰਦਾ ਹੈ। ਗੂਗਲ ਦਾ ਦਾਅਵਾ ਹੈ ਕਿ ਮੌਜੂਦਾ ਹਾਰਟ ਰੇਟ ਸੈਂਸਰ ਦੀ ਤੁਲਨਾ ਵਿਚ, ਏ.ਪੀ.ਜੀ. ਦੀ ਸ਼ੁੱਧਤਾ ਚਮੜੀ ਦੇ ਰੰਗ ਤੋਂ ਪ੍ਰਭਾਵਿਤ ਨਹੀਂ ਹੁੰਦੀ ਹੈ। ਨਾ ਹੀ ਇਹ ਕੰਨ ਦੇ ਆਕਾਰ ਨੂੰ ਪ੍ਰਭਾਵਿਤ ਕਰਦਾ ਹੈ।

Rakesh

This news is Content Editor Rakesh