ਅਮੇਜ਼ਾਨ ਨੇ ਭਾਰਤ ''ਚ ਸ਼ੁਰੂ ਕੀਤੀ ਆਡੀਓਬੁੱਕ ਸਰਵਿਸ

11/08/2018 9:19:17 PM

ਗੈਜੇਟ ਡੈਸਕ—ਈ-ਕਾਮਰਸ ਅਮੇਜ਼ਾਨ ਨੇ ਭਾਰਤ 'ਚ ਅਮੇਜ਼ਾਨ ਆਡਿਬਲ ਦੇ ਲਾਂਚ ਨਾਲ ਨਵੀਂ ਸਬਸਕਰੀਪਸ਼ਨ ਆਧਾਰਿਤ ਸਰਵਿਸ ਸ਼ੁਰੂ ਕੀਤੀ ਹੈ। ਅਮੇਜ਼ਾਨ ਆਡਿਬਲ ਇਕ ਆਡੀਓਬੁੱਕ ਸੇਵਾ ਹੈ ਜਿਸ ਨਾਲ ਯੂਜ਼ਰਸ ਆਪਣੀ ਪਸੰਦੀਦਾ ਕਿਤਾਬਾਂ ਪੜਨ ਦੀ ਜਗ੍ਹਾ ਸੁਣ ਸਕਦੇ ਹਨ। ਇਸ ਸਰਵਿਸ ਦੀ ਸ਼ੁਰੂਆਤੀ ਕੀਮਤ 199 ਰੁਪਏ ਪ੍ਰਤੀ ਮਹੀਨਾ ਹੈ ਅਤੇ ਵਰਤਮਾਨ 'ਚ ਇਸ ਦਾ ਬੀਟਾ ਵਰਜ਼ਨ ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਹੈ।

ਅਮੇਜ਼ਾਨ ਆਡਿਬਲ ਸਬਸਕਰੀਪਸ਼ਨ 'ਚ 2,00,000 ਤੋਂ ਜ਼ਿਆਦਾ ਆਡੀਓਬੁੱਕਸ ਸੁਣਨ ਨੂੰ ਮਿਲਣਗੀਆਂ ਜਿਸ ਨਾਲ ਵੱਖ-ਵੱਖ ਵੌਇਸਲ ਆਰਟੀਸਟ ਨੇ ਆਪਣੀ ਆਵਾਜ਼ ਦਿੱਤੀ ਹੈ। ਅਮੇਜ਼ਾਨ ਦਾ ਕਹਿਣਾ ਹੈ ਕਿ ਅਗੇ ਚੱਲ ਕੇ ਇਸ 'ਚ ਹੋਰ ਜ਼ਿਆਦਾ ਭਾਰਤੀ ਅਤੇ ਅੰਤਰਰਾਸ਼ਟਰੀ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ। ਅਮੇਜ਼ਾਨ  ਆਡਿਬਲ 'ਚ ਆਪਣੀ ਆਵਾਜ਼ ਦੇਣ ਵਾਲੇ ) ਵਰਗੇ ਕਥਾਦਰ ਸ਼ਾਮਲ ਹਨ ਜੋ ਬੁੱਕ ਪੜ੍ਹਨ ਦੌਰਾਨ ਯੂਜ਼ਰਸ ਨੂੰ ਵੱਖ-ਵੱਖ ਸੁਣਨ ਦਾ ਐਕਸਪੀਰੀਅੰਸ ਦੇਣਗੇ।

ਅਮੇਜ਼ਾਨ ਆਡਿਬਲ ਸਰਵਿਸ ਨੂੰ ਅਮੇਜ਼ਾਨ ਇਕੋ ਸਪੀਕਰਸ ਨਾਲ ਵੀ ਜੋੜਿਆ ਗਿਆ ਹੈ ਜਿਸ ਨਾਲ ਯੂਜ਼ਰਸ ਅਲੈਕਸਾ ਨੂੰ ਸਪੀਕਰ 'ਤੇ ਬੁੱਕ ਪੜ੍ਹਨ ਦਾ ਕਮਾਂਡ ਦੇ ਸਕਦੇ ਹਨ। ਇਹ ਸਰਵਿਸ ਟ੍ਰਾਇਲ ਦੇ ਤੌਰ 'ਤੇ ਸਾਮਾਨ ਯੂਜ਼ਰਸ ਨੂੰ 30 ਦਿਨਾਂ ਲਈ ਅਤੇ ਪ੍ਰਾਈਮ ਮੈਂਬਰ ਨੂੰ ਕੁਲ 90 ਦਿਨਾਂ ਲਈ ਫ੍ਰੀ ਹੈ। ਟ੍ਰਾਇਲ ਮਿਆਦ ਖਤਮ ਹੋ ਜਾਣ ਤੋਂ ਬਾਅਦ ਯੂਜ਼ਰਸ 199 ਰੁਪਏ ਪ੍ਰਤੀ ਮਹੀਨਾ ਸਬਸਕਪੀਸ਼ਨ ਲੈ ਕੇ ਆਡਿਬਲ ਸਰਵਿਸ ਜਾਰੀ ਰੱਖ ਸਕਦੇ ਹਨ। ਯੂਜ਼ਰਸ ਨੂੰ ਹਰ ਮਹੀਨੇ 1 ਕ੍ਰੈਡਿਟ ਵੀ ਮਿਲੇਗਾ ਜਿਸ ਨੂੰ ਉਹ ਆਡੀਓਬੁੱਕ ਖਰੀਦਣ 'ਚ ਇਸਤੇਮਾਲ ਕਰ ਸਕਦੇ ਹਨ। 199 ਰੁਪਏ ਪ੍ਰਤੀ ਮਹੀਨਾ ਤੋਂ ਇਲਾਵਾ ਅਮੇਜ਼ਾਨ ਆਡਿਬਲ ਦਾ 299 ਰੁਪਏ ਪ੍ਰਤੀ ਮਹੀਨਾ, 1345 ਰੁਪਏ 'ਚ 6 ਮਹੀਨੇ ਅਤੇ 2332 ਰੁਪਏ ਦੇ ਪਲਾਨ ਲਈ 12 ਮਹੀਨੇ ਲਈ ਹੈ। ਸਟੈਂਡਅਉਨ ਮੈਂਬਰਸ਼ਿਪ ਕ੍ਰੈਡਿਟ/ਡੈਬਿਟ ਕਾਰਡ ਅਤੇ ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲਈ ਜਾ ਸਕਦੀ ਹੈ ਜਦਕਿ ਮੰਥਲੀ ਸਬਸਕਰੀਪਸ਼ਨ ਕੇਵਲ ਕ੍ਰੈਡਿਟ ਅਤੇ ਆਈ.ਸੀ.ਆਈ.ਸੀ.ਆਈ. ਡੈਬਿਟ ਕਾਰਡ ਰਾਹੀਂ ਵੀ ਭੁਗਤਾਨ ਕੀਤੀ ਜਾ ਸਕਦੀ ਹੈ।