ਐਮਾਜ਼ਾਨ ''ਤੇ ਆਈਫੋਨ ਤੋ ਲੈ ਕੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

06/20/2017 11:05:14 AM

ਜਲੰਧਰ- ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਨੇ ਸਮਾਰਟਫੋਨ ਸੇਲ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਕਈ ਸਮਾਰਟਫੋਨਜ਼ 'ਤੇ ਭਾਰੀ ਡਿਸਕਾਊਂਟ ਦਿੱਤਾ ਜਾਵੇਗਾ। ਇਹ ਸੇਲ 19 ਜੂਨ ਤੋਂ ਸ਼ੁਰੂ ਹੋ ਕੇ 21 ਜੂਨ ਤੱਕ ਚੱਲੇਗੀ। ਸਮਾਰਟਫੋਨਜ਼ 'ਤੇ ਡੀਲਸ ਅਤੇ ਡਿਸਕਾਊਂਟ ਐਮਾਜ਼ਾਨ ਐਪ ਅਤੇ ਵੈੱਬਸਾਈਟ ਦੋਵਾਂ 'ਤੇ ਉਪਲੱਬਧ ਹੋਣਗੇ। ਸੇਲ 'ਚ ਸੈਮਸੰਗ, ਐਪਲ, ਕੂਲਪੈਡ, ਵਨਪਲੱਸ, ਹੁਆਵੇ ਅਤੇ ਲੇਨੋਵੋ ਦੇ ਸਮਾਰਟਫੋਨਜ਼ 'ਤੇ 19,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਯੂਜ਼ਰਸ ਲਈ ਸਮਾਰਟਫੋਨ ਖਰੀਦਣ ਦਾ ਸ਼ਾਨਦਾਰ ਮੌਕਾ ਹੈ। 
ਐਪਲ ਆਈਫੋਨ -
ਆਈਫੋਨ 7 'ਤੇ 17,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 42,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਲਾਂਚਿੰਗ ਦੇ ਸਮੇਂ ਇਸ ਦੀ ਕੀਮਤ 60,000 ਰੁਪਏ ਸੀ। ਇਸ ਨਾਲ ਹੀ ਇਸ ਆਈਫੋਨ 6 ਐੱਸ 'ਤੇ 16,001 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 33,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਐੱਸ. ਈ. 'ਤੇ 19,001 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਫੋਨ 19,999 ਰੁਪਏ 'ਚ ਉਪਲੱਬਧ ਹੈ। ਇਸ ਦੀ ਅਸਲੀ ਕੀਮਤ 30,000 ਰੁਪਏ ਹੈ।
ਕੂਲਪੈਡ -
ਕੂਲਪੈਡ ਨੋਟ 5 ਲਾਈਟ ਨੂੰ 2,000 ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਲਾਂਚਿੰਗ ਦੇ ਸਮੇਂ ਇਸ ਫੋਨ ਦੀ ਕੀਮਤ 8,999 ਰੁਪਏ ਸੀ। ਡਿਸਕਾਊਂਟ ਤੋਂ ਬਾਅਦ ਇਹ 6,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਕੂਲਪੈਡ ਨੋਟ 5 'ਤੇ ਵੀ 2,000 ਰੁਪਏ ਦਾ ਡਿਸਕਾਊਂਟ ਤੋਂ ਬਾਅਦ ਇਹ 6,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨਾਲ ਹੀ ਕੂਲਪੈਡ ਨੋਟ 5 'ਤੇ ਭਾਰੀ ਵੀ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਫੋਨ 9,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲੀ ਕੀਮਤ 11,999 ਰੁਪਏ ਸੀ।
ਐੱਲ. ਜੀ -
ਐੱਲ. ਜੀ6 ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ। ਇਸ ਫੋਨ ਨੂੰ 15,010 ਰੁਪਏ ਦੇ ਡਿਸਕਾਊਂਟ ਨਾਲ 39,990 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲੀ ਕੀਮਤ 55,000 ਰੁਪਏ ਹੈ।