Apple Days: ਹੁਣ ਸਭ ਤੋਂ ਘੱਟ ਕੀਮਤ ’ਚ ਖ਼ਰੀਦ ਸਕੋਗੇ iPhone 11

07/18/2020 4:27:01 PM

ਗੈਜੇਟ ਡੈਸਕ– ਐਮਾਜ਼ੋਨ ਇੰਡੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੰਪਨੀ ‘Apple Days’ ਸੇਲ ਸ਼ਨੀਵਾਰ ਯਾਨੀ ਅੱਜ ਰਾਤ ਤੋਂ ਸ਼ੁਰੂ ਕਰੇਗੀ ਜੋ ਕਿ 25 ਜੁਲਾਈ ਤਕ ਚੱਲੇਗੀ। ਇਸ ਸੇਲ ’ਚ ਆਈਫੋਨ 11 ਸੀਰੀਜ਼, ਐਪਲ ਵਾਚ ਅਤੇ ਮੈਕਬੁੱਕ ’ਤੇ ਸ਼ਾਨਦਾਰ ਆਫਰਸ ਦਿੱਤੇ ਜਾਣਗੇ। ਰਿਪੋਰਟ ਮੁਤਾਬਕ, ਇਸ ਸੇਲ ’ਚ ਆਈਫੋਨ 11 ਨੂੰ 5,400 ਰੁਪਏ ਦੇ ਫਲੈਟ ਡਿਸਕਾਊਂਟ ਨਾਲ ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਉਪਲੱਬਧ ਕੀਤਾ ਜਾ ਸਕਦਾ ਹੈ। ਯਾਨੀ ਛੋਟ ਤੋਂ ਬਾਅਦ ਇਸ ਨੂੰ 62,900 ਰੁਪਏ ’ਚ ਖਰੀਦਿਆ ਜਾ ਸਕੇਗਾ। ਐਪਲ ਦੀ ਵੈੱਬਸਾਈਟ ’ਤੇ ਆਈਫੋਨ 11 ਦੀ ਸ਼ੁਰੂਆਤੀ ਕੀਮਤ 68,300 ਰੁਪਏ ਹੈ। ਇਸ ਤੋਂ ਇਲਾਵਾ ਤੁਸੀਂ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ’ਤੇ 4,000 ਰੁਪਏ ਦੀ ਵਾਧੂ ਛੋਟ ਪਾ ਸਕੋਗੇ। 

ਖ਼ਰੀਦ ਸਕੋਗੇ ਨਵੀਆਂ ਐਕਸੈਸਰੀਜ਼
ਐਪਲ ਡੇਜ਼ ’ਚ ਗਾਹਕ ਐਪਲ ਦੀਆਂ ਨਵੀਆਂ ਐਕਸੈਸਰੀਜ਼ ਜਿਵੇਂ ਕਿ- ਕੀਬੋਰਡ, ਕੇਬਲਸ ਅਤੇ ਪਾਵਰ ਅਡਾਪਟਰ ਆਦਿ ਨੂੰ ਵੀ ਛੋਟ ਨਾਲ ਖ਼ਰੀਦ ਸਕਣਗੇ। ਉਥੇ ਹੀ ਐਪਲ ਵਾਚ ਸੀਰੀਜ਼ 3 ਇਸ ਸੇਲ ’ਚ 23,900 ਰੁਪਏ ’ਚ ਵਿਕਰੀ ਲਈ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਕਾਰਡ ਰਾਹੀਂ ਖਰੀਦਾਰੀ ਕਰਨ ’ਤੇ 1,000 ਰੁਪਏ ਦੀ ਫਲੈਟ ਛੋਟ ਵੀ ਦਿੱਤੀ ਜਾਵੇਗੀ। 

Rakesh

This news is Content Editor Rakesh