ਐਮਾਜ਼ੋਨ ਤੇ ਫਲਿੱਪਕਾਰਟ ਦੀ ਧਾਂਸੂ ਡੀਲ, ਸਮਾਰਟਫੋਨਸ ’ਤੇ ਮਿਲ ਰਿਹੈ 33,000 ਰੁਪਏ ਤੱਕ ਦੀ ਛੋਟ

10/17/2020 9:35:42 PM

ਗੈਜੇਟ ਡੈਸਕ—ਐਮਾਜ਼ੋਨ ਤੇ ਫਲਿੱਪਕਾਰਟ ’ਤੇ ਫੈਸਟਿਵ ਸੇਲ ਦੀ ਸ਼ੁਰੂਆਤ ਹੋ ਗਈ ਹੈ। ਦੋਵਾਂ ਹੀ ਸੇਲ ’ਚ ਕਈ ਪ੍ਰੋਡਕਟਸ ’ਤੇ ਬੈਸਟ ਡੀਲ ਅਤੇ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਇਸ ਫੈਸਟਿਵ ਸੀਜ਼ਨ ’ਚ ਆਪਣੇ ਲਈ ਇਕ ਨਵਾਂ ਸਮਾਰਟਫੋਨ ਲੈਣ ਦੀ ਸੋਚ ਰਹੇ ਹੋ ਤਾਂ ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੈਸਟਿਵ ਅਤੇ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਅ ਸੇਲ ਤੁਹਾਡੇ ਲਈ ਹੀ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਸੇਲ ਦੌਰਾਨ ਮਿਲਣ ਵਾਲੇ ਕੁਝ ਬੈਸਟ ਸਮਾਰਟਫੋਨਸ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ’ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਐਮਾਜ਼ੋਨ ’ਤੇ ਮਿਲ ਰਹੀ ਇਹ ਬੈਸਟ ਡੀਲ
ਆਈਫੋਨ 11 ’ਤੇ 19,301 ਰੁਪਏ ਦੀ ਛੋਟ


ਐਮਾਜ਼ੋਨ ਦੀ ਸੇਲ ’ਚ ਆਈਫੋਨ 11 ਦੇ 64ਜੀ.ਬੀ. ਵਾਲੇ ਵੈਰੀਐਂਟ ਨੂੰ 68,300 ਰੁਪਏ ਦੀ ਜਗ੍ਹਾ 48,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫੋਨ ਨੂੰ ਐਕਸਚੇਂਜ ਆਫਰ ’ਚ ਲੈਣ ’ਤੇ 16,550 ਰੁਪਏ ਤੱਕ ਦਾ ਹੋਰ ਫਾਇਦਾ ਹੋ ਸਕਦਾ ਹੈ।

ਸੈਮਸੰਗ ਗਲੈਕਸੀ ਐੱਮ31ਐੱਸ ’ਤੇ 4500 ਰੁਪਏ ਦੀ ਛੋਟ


ਗ੍ਰੇਟ ਇੰਡੀਅਨ ਫੈਸਟਿਵ ਸੇਲ ’ਚ ਸੈਮਸੰਗ ਦੇ ਇਸ ਮਸ਼ਹੂਰ ਸਮਾਰਟਫੋਨ ਨੂੰ ਤੁਸੀਂ 4500 ਰੁਪਏ ਦੀ ਛੋਟ ’ਤੇ ਖਰੀਦ ਸਕਦੇ ਹੋ। ਸੇਲ ’ਚ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 22,999 ਰੁਪਏ ਤੋਂ ਘੱਟ ਕੇ 18,499 ਰੁਪਏ ਹੋ ਗਈ ਹੈ। ਫੋਨ ਨੂੰ ਐਕਸਚੇਂਜ ਆਫਰ ’ਚ ਲੈਣ ’ਤੇ 16,550 ਰੁਪਏ ਤੱਕ ਦੀ ਵਾਧੂ ਛੋਟ ਦਾ ਵੀ ਫਾਇਦਾ ਲਿਆ ਜਾ ਸਕਦਾ ਹੈ। 

6 ਹਜ਼ਾਰ ਰੁਪਏ ਸਸਤਾ ਹੋਇਆ ਓਪੋ ਏ52


6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਇਸ ਫੋਨ ਨੂੰ ਐਮਾਜ਼ੋਨ ਦੀ ਸੇਲ ’ਚ ਤੁਸੀਂ 6,000 ਰੁਪਏ ਦੀ ਛੋਟ ’ਤੇ ਖਰੀਦ ਸਕਦੇ ਹਨ। ਛੋਟ ਤੋਂ ਬਾਅਦ ਇਸ ਫੋਨ ਦੀ ਕੀਮਤ 19,990 ਰੁਪਏ ਤੋਂ ਘੱਟ ਕੇ 13,990 ਰੁਪਏ ਹੋ ਗਈ ਹੈ। ਫੋਨ ਨੂੰ ਐਕਸਚੇਂਜ ’ਤੇ ਲੈਣ ’ਤੇ ਤੁਹਾਨੂੰ 11,950 ਰੁਪਏ ਤੱਕ ਦਾ ਹੋਰ ਫਾਇਦਾ ਹੋ ਸਕਦਾ ਹੈ।

ਫਲਿੱਪਕਾਰਟ ’ਤੇ ਇਹ ਹਨ ਬੈਸਟ ਆਫਰ :
iPhone SE (ਬਲੈਕ/64ਜੀ.ਬੀ.) ’ਤੇ 13,501 ਰੁਪਏ ਦੀ ਛੋਟ


ਫਲਿੱਪਕਾਰਟ ਦੀ ਬਿਗ ਬਿਲੀਅਨ ਡੇਅ ਸੇਲ ’ਚ ਇਸ ਫੋਨ ਨੂੰ ਤੁਸੀਂ 28,999 ਰੁਪਏ ’ਚ ਖਰੀਦ ਸਕਦੇ ਹੋ। ਸੇਲ ਤੋਂ ਪਹਿਲਾਂ ਇਸ ਦੀ ਕੀਮਤ 42,500 ਰੁਪਏ ਸੀ। ਐਕਸਚੇਂਜ ਆਫਰ ’ਚ ਇਸ ਫੋਨ ਨੂੰ ਲੈਣ ’ਤੇ 16,400 ਰੁਪਏ ਤੱਕ ਦਾ ਹੋਰ ਫਾਇਦਾ ਹੋ ਸਕਦਾ ਹੈ।

ਸੈਮਸੰਗ ਗਲੈਕਸੀ ਐੱਸ20+ ’ਤੇ ਬੰਪਰ ਡੀਲ


ਸੈਮਸੰਗ ਦਾ ਇਹ ਫੋਨ ਸੇਲ ’ਚ 83,000 ਰੁਪਏ ਦੀ ਜਗ੍ਹਾ 49,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਇਸ ਫੋਨ ਨੂੰ ਐਕਸਚੇਂਜ ਆਫਰ ’ਤੇ ਲੈਣ ’ਤੇ 16,400 ਰੁਪਏ ਤੱਕ ਦਾ ਐਕਸਟਰਾ ਡਿਸਕਾਊਂਟ ਵੀ ਮਿਲ ਸਕਦਾ ਹੈ।

ਸੈਮਸੰਗ ਗਲੈਕਸੀ ਏ50ਐੱਸ ਕੀਮਤ ’ਚ ਭਾਰੀ ਕਟੌਤੀ


ਬਿਗ ਬਿਲੀਅਨ ਡੇਅ ਸੇਲ ’ਚ 24,900 ਰੁਪਏ ਦੇ ਇਸ ਫੋਨ ਨੂੰ ਤੁਸੀਂ 13,999 ਰੁਪਏ ’ਚ ਖਰੀਦ ਸਕਦੇ ਹੋ। 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਇਹ ਫੋਨ ਐਕਸਚੇਂਜ ਆਫਰ ’ਚ 13,350 ਰੁਪਏ ਤੱਕ ਦੇ ਐਕਸਟਾ ਡਿਸਕਾਊਂਟ ਦੇ ਨਾਲ ਹੀ ਆਰਡਰ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar