Alcatel ਨੇ ਲਾਂਚ ਕੀਤਾ Go Flip Phone, ਜਾਣੋ ਸਪੈਸੀਫਿਕੇਸ਼ਨ

05/29/2017 10:59:30 AM

ਜਲੰਧਰ- ਅਲਕਾਟੇਲ ਨੇ ਅਮਰੀਕਾ 'ਚ ਆਪਣਾ ਨਵਾਂ ਫੋਨ ਗੋ ਫਲਿੱਪ ਲਾਂਚ ਕਰ ਦਿੱਤਾ ਹੈ। ਅਲਕਾਟੇਲ ਗੋ ਫਲਿੱਪ ਇਕ ਸਮਾਰਟਫੋਨ ਨਾ ਹੋ ਕੇ ਇਕ ਬੇਸਿਕ ਫੋਨ ਹੈ। ਅਲਕਾਟੇਲ ਗੋ ਫਲਿੱਪ ਨੂੰ ਅਮਰੀਕਾ ਦੇ ਟੀ-ਮੋਬਾਇਲ ਤੋਂ 3 ਡਾਲਰ (ਕਰੀਬ 194 ਰੁਪਏ) ਹਰ ਹਫਤੇ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਫੋਨ ਲਈ ਕੁੱਲ 75 ਡਾਲਰ (ਕਰੀਬ 4,800 ਰੁਪਏ) ਚੁਕਾਉਣੇ ਹੋਣਗੇ।
ਇਹ ਫੋਨ ਫਲਿੱਪ ਡਿਜ਼ਾਈਨ ਨਾਲ ਲੈਸ ਹੈ। ਫੋਨ ਦੇ ਰਿਅਰ 'ਤੇ ਇਕ ਕੈਮਰਾ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਦੀ ਬ੍ਰਡਿੰਗ ਵੀ ਰਿਅਰ 'ਤੇ ਦਿੱਤੀ ਗਈ ਹੈ। ਇਸ ਫੋਨ 'ਚ ਈਮੇਲ, ਵੈੱਬ ਸਰਫਿੰਗ ਵਰਗੀਆਂ ਸੁਵਿਧਾਵਾਂ ਵੀ ਹਨ। ਇਸ ਫੋਨ 'ਚ 2.8 ਇੰਚ (320x240 ਪਿਕਸਲ) ਰੈਜ਼ੋਲਿਊਸ਼ਨ ਦਾ ਡਿਸਪਲੇ ਹੈ। ਇਸ ਫੋਨ 'ਚ 1.1 ਗੀਗਾਹਟਰਜ਼ ਡਿਊਲ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 521 ਐੱਮ. ਬੀ. ਐੱਮ. ਬੀ. ਰੈਮ ਹੈ। ਇਨਬਿਲਟ ਰੈਮ ਹੈ। ਇਨਬਿਲਟ ਸਟੋਰੇਜ 4 ਜੀ. ਬੀ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 32 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਗੋ ਫਲਿੱਪ 'ਚ ਫੋਟੋਗ੍ਰਾਫੀ ਲਈ ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 1,350 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜਿਸ ਦੇ 6.5 ਘੰਟੇ ਤੱਕ ਦਾ ਟਾਕ ਟਾਈਮ ਅਤੇ 11 ਦਿਨ ਤੱਕ ਦੇ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 4ਜੀ ਐੱਲ. ਟੀ. ਈ. ਸਪੋਰਟ ਕਰਦਾ ਹੈ। ਫੋਨ 'ਚ ਕਨੈਕਟੀਵਿਟੀ ਲਈ ਵਾਈ-ਫਾਈ 802.11ਏ/ਬੀ/ਐੱਨ/ਯੂ., ਯੂ. ਐੱਸ. ਬੀ., ਅਤੇ ਬਲੂਟੁਥ 3.0, ਜੀ. ਪੀ. ਐੱਸ. ਵਰਗੇ ਫੀਚਰ ਦਿੱਤੇ ਗਏ ਹਨ। ਅਲਕਾਟੇਲ ਗੋ ਫਲਿੱਪ ਦਾ ਵਜ਼ਨ ਕਰੀਬ 116 ਗ੍ਰਾਮ ਹੈ।