Aiwa ਦੀ ਭਾਰਤੀ ਬਾਜ਼ਾਰ ’ਚ ਵਾਪਸੀ, ਸਮਾਰਟ TV ਸਮੇਤ ਲਾਂਚ ਕੀਤੇ ਨਵੇਂ ਪ੍ਰੋਡਕਟ

08/02/2019 1:40:39 PM

ਗੈਜੇਟ ਡੈਸਕ– ਜਪਾਨ ਦੇ ਕੰਜ਼ਿਊਮਰ ਇਲੈਕਟ੍ਰੋਨਿਕ ਬ੍ਰਾਂਡ Aiwa ਨੇ ਨਵੇਂ ਪ੍ਰੋਡਕਟ ਲਾਈਨ-ਅਪ ਦੇ ਨਾਲ ਭਾਰਤ ’ਚ ਵਾਪਸੀ ਕੀਤੀ ਹੈ। ਕੰਪਨੀ ਨੇ ਸਮਾਰਟ ਟੀਵੀ, ਸਪੀਕਰ, ਵਾਇਰਲੈੱਸ ਹੈੱਡਫੋਨਜ਼ ਦੇ ਨਾਲ ਫਿਰ ਇਕ ਵਾਰ ਭਾਰਤੀ ਬਾਜ਼ਾਰ ’ਚ ਵਾਪਸੀ ਕੀਤੀ ਹੈ। ਕੰਪਨੀ ਨੇ ਇਕ 75 ਇੰਚ ਦਾ 4K UHD ਸਮਾਰਟ ਟੀਵੀ, 55 ਇੰਚ QLED ਟੀਵੀ ਅਤੇ ਇਕ 43 ਇੰਚ ਅਲਟਰਾ ਐੱਚ.ਡੀ. ਸਮਾਰਟਫੋਨ ਟੀਵੀ ਲਾਂਚ ਕੀਤਾ ਹੈ। ਕੰਪਨੀ ਦੇ ਇਹ ਟੀਵੀ ਕਵਾਂਟਮ ਡਾਟਸ ਲਾਈਟ ਐਮਿਟਿੰਗ ਟੈਕਨਾਲੋਜੀ, ਕਵਾਂਟਮ ਸਮਾਰਟ HDR ਅਤੇ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਲੈਸ ਹਨ। ਕੰਪਨੀ ਜਲਦੀ ਹੀ ਇਨ੍ਹਾਂ ’ਚ ਵਾਇਸ ਕਮਾਂਡ ਫੰਕਸ਼ਨ ਵੀ ਐਡ ਕਰੇਗੀ। 

ਕੀਮਤ 7,999 ਰੁਪਏ ਤੋਂ 1,99,000 ਰੁਪਏ ਤਕ
ਕੰਪਨੀ ਦੇ ਐੱਲ.ਈ.ਡੀ. ਟੀਵੀ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਕੀਮਤ 7,999 ਰੁਪਏ ਤੋਂ ਲੈ ਕੇ 1,99,000 ਰੁਪਏ ਤਕ ਹੈ। ਇਨ੍ਹਾਂ ਟੀਵੀ ਤੋਂ ਇਲਾਵਾ ਕੰਪਨੀ ਨੇ ਸਮਾਰਟ ਹੋਮ ਆਡੀਓ ਸਿਸਟਮ, ਵਾਇਸ ਇਨੇਬਲਡ ਬਲੂਟੁੱਥ ਸਪੀਕਰ ਅਤੇ ਪਰਸਨਲ ਆਡੀਓ ਪ੍ਰੋਡਕਟਸ ਵੀ ਲਾਂਚ ਕੀਤੇ ਹਨ। 

200,000 ਲੱਖ ਯੂਨਿਟਸ ਸੇਲ ਕਰਨ ਦਾ ਟੀਚਾ
ਕੰਪਨੀ ਦੇ ਸੀਨੀਅਨ ਐਗਜ਼ਿਕਿਊਟਿਵ ਜੈਫਰੀ ਏਲਨ ਗੋਲਡਬਰਗ ਨੇ ਕਿਹਾ ਕਿ ਅਸੀਂ ਭਾਰਤ ’ਚ ਇਹ ਸ਼ਾਨਦਾਰ ਬ੍ਰਾਂਡ ਲਾਂਚ ਕਰਨ ਦਾ ਫੈਸਲਾ ਇਸਲਈ ਕੀਤਾ ਹੈ ਕਿਉਂਕਿ ਇਹ ਦੁਨੀਆ ਦੇ ਸਭ ਤੋਂ ਗਤੀਸ਼ੀਲ ਬਾਜ਼ਾਰਾਂ ’ਚੋਂ ਇਕ ਹੈ ਅਤੇ ਇਥੇ ਕਾਫੀ ਸੰਭਾਵਨਾਵਾਂ ਹਨ। ਹਾਲਾਂਕਿ ਬਾਜ਼ਾਰ ’ਚ ਕਈ ਹੋਰ ਪ੍ਰੋਡਕਟਸ ਮੌਜੂਦ ਹਨ ਪਰ ਭਾਰਤੀ ਕੰਜ਼ਿਊਮਰ ’ਚ ਨਵੇਂ ਇਨੋਵੇਸ਼ਨ ਨੂੰ ਅਪਣਾਉਣ ਦੀ ਸ਼ਾਨਦਾਰ ਸਮਰਥਾ ਹੈ। ਮੈਨੂੰ ਉਮੀਦ ਹੈ ਕਿ ਭਾਰਤੀ ਗਾਹਕ ਇਨ੍ਹਾਂ ਨਵੇਂ ਬ੍ਰਾਂਡਸ ਨੂੰ ਅਪਣਾਉਣਗੇ। ਕੰਪਨੀ ਨੇ 200,000 ਲੱਖ ਯੂਨਿਟਸ ਸੇਲ ਕਰਨ ਦਾ ਟੀਚਾ ਤੈਅ ਕੀਤਾ ਹੈ।