Airtel ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ 5ਜੀ ਵਾਇਰਲੈੱਸ Wi-Fi ਸੇਵਾ, ਇਕੱਠੇ 64 ਡਿਵਾਈਸਾਂ 'ਤੇ ਚੱਲੇਗਾ ਇੰਟਰਨੈੱਟ

08/08/2023 1:06:35 PM

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਫਿਕਸਡ ਵਾਇਰਲੈੱਸ ਐਕਸੈਸ (FWA) ਡਿਵਾਈਸ- Airtel Xstream AirFiber ਲਾਂਚ ਕੀਤੀ ਹੈ। ਇਹ ਭਾਰਤ ਦਾ ਪਹਿਲਾ 5ਜੀ ਵਾਇਰਲੈੱਸ ਵਾਈ-ਫਾਈ ਡਿਵਾਈਸ ਹੈ। ਦੇਸ਼ 'ਚ ਜਿਥੇ ਫਾਈਬਰ ਵਾਈ-ਫਾਈ ਦੀ ਪਹੁੰਚ ਨਹੀਂ ਹੈ ਉਥੇ ਏਅਰਟੈੱਲ ਦਾ ਡਿਵਾਈਸ ਇੰਟਰਨੈੱਟ ਦੀ ਸੇਵਾ ਉਪਲੱਬਧ ਕਰਵਾਉਣ 'ਚ ਮਦਦ ਕਰੇਗਾ। ਟੈਲੀਕਾਮ ਕੰਪਨੀ ਨੇ ਕਿਹਾ ਕਿ ਇਹ ਭਾਰਤ ਦੇ ਅਜਿਹੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਨੂੰ ਕੁਨੈਕਟੀਵਿਟੀ ਦੇਵੇਗਾ ਜਿਥੇ ਫਾਈਬਰ ਇੰਫਰਾਸਟਰੱਕਚਰ ਬਣਾਉਣਾ ਚੁਣੌਤੀ ਹੈ।

 ਇਹ ਵੀ ਪੜ੍ਹੋ– Elon Musk ਨੇ 'X' 'ਚ ਜੋੜਿਆ ਫੇਸਬੁੱਕ, ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਜਾਣੋ ਡਿਟੇਲ

ਫਾਈਬਰ ਦੀ ਮਦਦ ਨਾਲ ਘਰ-ਦਫਤਰ 'ਚ ਵਾਈ-ਫਾਈ ਰਾਹੀਂ ਇੰਟਰਨੈੱਟ ਦੀ ਵਧੀਆ ਸਰਵਿਸ ਮਿਲਦੀ ਹੈ। ਹਾਲਾਂਕਿ, ਜਿਥੇ ਫਾਈਬਰ ਲਾਈਨ ਨਹੀਂ ਵਿਛੀ, ਉਥੇ ਤੇਜ਼ ਇੰਟਰਨੈੱਟ ਕੁਨੈਕਟੀਵਿਟੀ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਏਅਰਟੈੱਲ ਐਕਸਟਰੀਮ ਏਅਰਫਾਈਬਰ ਡਿਵਾਈਸ ਦੀ ਮਦਦ ਨਾਲ ਤੁਸੀਂ ਫਾਸਟ ਇੰਟਰਨੈੱਟ ਦੀ ਸਹੂਲਤ ਦਾ ਫਾਇਦਾ ਚੁੱਕ ਸਕਦੇ ਹੋ। ਏਅਰਟੈੱਲ ਦੀ ਖਾਸ ਸਰਵਿਸ ਨੇ ਫਾਈਬਰ ਅਤੇ ਗੈਰ-ਫਾਈਬਰ ਇਲਾਕਿਆਂ ਦੇ ਫੈਸਲੇ ਦਾ ਕੰਮ ਕੀਤਾ ਹੈ।

ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਨੇ ਐਕਸਟਰੀਮ ਏਅਰਫਾਈਬਰ ਨੂੰ ਫਿਲਹਾਲ ਦੋ ਸ਼ਹਿਰਾਂ- ਦਿੱਲੀ ਅਤੇ ਮੁੰਬਈ ਲਈ ਜਾਰੀ ਕੀਤਾ ਹੈ। ਕੰਪਨੀ ਅੱਗੇ ਚੱਲ ਕੇ ਦੇਸ਼ ਭਰ ਦੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰਾਂ 'ਚ ਐਕਸਟਰੀਮ ਏਅਰਫਾਈਬਰ ਦੀ ਕੁਨੈਕਟੀਵਿਟੀ ਲਾਂਚ ਕਰੇਗੀ। ਏਅਰਟੈੱਲ ਨੇ ਕਿਹਾ ਕਿ ਸਾਰੇ ਐਕਸਟਰੀਮ ਏਅਰਫਾਈਬਰ ਡਿਵਾਈਸ 'ਮੇਕ ਇਨ ਇੰਡੀਆ ਮਿਸ਼ਨ' ਤਹਿਤ ਭਾਰਤ 'ਚ ਹੀ ਬਣਾਏ ਜਾਣਗੇ।

 ਇਹ ਵੀ ਪੜ੍ਹੋ– Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ

ਕੀ ਹੈ Airtel Xstream AirFiber

ਐਕਸਟਰੀਮ ਫਾਈਬਰ ਇਕ ਪਲੱਗ-ਐਂਡ-ਪਲੇਅ ਡਿਵਾਈਸ ਹੈ ਜੋ ਇਨਬਿਲਟ ਵਾਈ-ਫਾਈ 6 ਤਕਨਾਲੋਜੀ ਨਾਲ ਲੈਸ ਹੈ। ਏਅਰਟੈੱਲ ਦੇ ਲੇਟੈਸਟ ਵਾਈ-ਫਾਈ ਡਿਵਾਈਸ ਨਾਲ ਇਕ ਸਮੇਂ 'ਤੇ 64 ਡਿਵਾਈਸ ਕੁਨੈਕਟ ਹੋ ਸਕਦੇ ਹਨ ਅਤੇ ਇੰਟਰਨੈੱਟ ਚਲਾ ਸਕਦੇ ਹਨ।

ਐਕਸਟਰੀਮ ਫਾਈਬਰ ਸਿਰਫ ਦਿੱਲੀ ਅਤੇ ਮੁੰਬਈ ਲਈ ਲਾਂਚ ਕੀਤਾ ਗਿਆ ਹੈ। ਇਸਨੂੰ ਤੁਸੀਂ ਦੋਵਾਂ ਸ਼ਹਿਰਾਂ 'ਚ ਸਥਿਤ ਚੁਣੇ ਹੋਏ ਏਅਰਟੈੱਲ ਸਟੋਰਾਂ ਤੋਂ ਖਰੀਦ ਸਕਦੇ ਹੋ। ਇਹ ਡਿਵਾਈਸ ਖਰੀਦਣ ਤੋਂ ਬਾਅਦ ਫੋਨ 'ਚ ਐਕਸਟਰੀਮ ਏਅਰਫਾਈਬਰ ਐਪ ਡਾਊਨਲੋਡ ਕਰਨਾ ਹੋਵੇਗਾ। ਇਥੋਂ ਹੀ ਡਿਵਾਈਸ ਸੈੱਟਅਪ ਹੋਵੇਗਾ। ਇਸਤੋਂ ਬਾਅਦ ਗਾਹਕ ਫੋਨ 'ਤੇ ਕਿਊ ਆਰ ਕੋਡ ਸਕੈਨ ਕਰਕੇ ਜਾਂ ਪਾਸਵਰਡ ਲਗਾ ਕੇ ਵਾਈ-ਫਾਈ ਨਾਲ ਜੁੜ ਸਕਦੇ ਹਨ ਅਤੇ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹਨ।

ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'

Airtel Xstream AirFiber ਦੀ ਕੀਮਤ

ਏਅਰਟੈੱਲ ਐਕਸਟਰੀਮ ਏਅਰਫਾਈਬਰ 799 ਰੁਪਏ ਪ੍ਰਤੀ ਮਹੀਨਾ ਪਲਾਨ ਦੇ ਨਾਲ ਉਪਲੱਬਧ ਹੈ। ਇਥੇ ਤੁਹਾਨੂੰ 100 ਐੱਮ.ਬੀ.ਪੀ.ਐੱਸ. ਦੀ ਇੰਟਰਨੈੱਟ ਸਪੀਡ ਆਫਰ ਕਰਦਾ ਹੈ। ਇਸ ਪਲਾਨ ਨੂੰ ਤੁਸੀਂ 2,500 ਰੁਪਏ ਸਕਿਓਰਿਟੀ ਡਿਪਾਜ਼ਿਟ (ਵਨ-ਟਾਈਮ ਰਿਫੰਡੇਬਲ) ਦੇ ਨਾਲ 4,435 ਰੁਪਏ 'ਚ 6 ਮਹੀਨਿਆਂ ਲਈ ਵੀ ਚੁਣ ਸਕਦੇ ਹੋ। ਹਾਲਾਂਕਿ, 18 ਫੀਸਦੀ ਜੀ.ਐੱਸ.ਟੀ. ਲੱਗਣ ਤੋਂ ਬਾਅਦ ਇਹ ਪਲਾਨ ਤੁਹਾਨੂੰ 7,733 ਰੁਪਏ ਦਾ ਪਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh