ਏਅਰਟੈੱਲ ਦੇ ਇਸ ਸ਼ਾਨਦਾਰ ਆਫਰ 'ਚ ਮਿਲੇਗਾ, 29000 ਰੁਪਏ 'ਚ ਐਪਲ iPhone X ਖਰੀਦਣ ਦਾ ਮੌਕਾ

06/09/2018 4:43:49 PM

ਜਲੰਧਰ-ਜੇਕਰ ਤੁਸੀਂ ਐਪਲ ਆਈਫੋਨ ਐਕਸ (iPhone X) ਖਰੀਦਣ ਬਾਰੇ ਸੋਚ ਰਹੇ ਹੋ, ਜਿਸ ਦੀ ਸ਼ੁਰੂਆਤੀ ਕੀਮਤ 89,000 ਰੁਪਏ ਹੈ। ਹੁਣ ਤੁਹਾਡੇ ਲਈ ਐਪਲ iPhone X ਨੂੰ ਖਰੀਦਣ ਲਈ ਬਹੁਤ ਵਧੀਆ ਮੌਕਾ ਹੈ, ਕਿਉਕਿ ਟੈਲੀਕਾਮ ਆਪਰੇਟਰ ਕੰਪਨੀ ਏਅਰਟੈੱਲ ਇਸ ਫੋਨ ਨੂੰ 29,00 ਰੁਪਏ 'ਚ ਪ੍ਰਾਪਤ ਕਰਨ ਦਾ ਮੌਕਾ ਦੇ ਰਹੀਂ ਹੈ ਪਰ ਇਸ ਲਈ ਇਕ ਸ਼ਰਤ ਵੀ ਰੱਖੀ ਗਈ ਹੈ ਕਿ ਆਈਫੋਨ X ਦੇ 64 ਜੀ. ਬੀ. ਮਾਡਲ ਲਈ 29,000 ਰੁਪਏ ਦੀ ਡਾਊਨ ਪੇਮੈਂਟ ਕਰਨੀ ਹੋਵੇਗੀ ਅਤੇ ਉਸ ਦੇ ਨਾਲ ਯੂਜ਼ਰਸ ਨੂੰ ਏਅਰਟੈੱਲ ਦਾ ਪੋਸਟਪੇਡ ਪਲਾਨ ਲੈਣਾ ਹੋਵੇਗਾ। 

 

ਏਅਰਟੈੱਲ ਦਾ ਪੋਸਟਪੇਡ ਪਲਾਨ-
ਇਸ ਪੋਸਟਪੇਡ ਪਲਾਨ ਦੀ ਕੀਮਤ 2,799 ਰੁਪਏ ਹੈ ਅਤੇ ਯੂਜ਼ਰਸ ਇਸ ਪਲਾਨ ਨੂੰ ਦੋ ਸਾਲ ਤੱਕ ਲਈ ਲੈਣਾ ਹੋਵੇਗਾ। ਇਸ ਦਾ ਮਤਲਬ ਦੋ ਸਾਲ ਤੱਕ ਤੁਹਾਨੂੰ 2,799 ਰੁਪਏ ਦਾ ਭੁਗਤਾਨ ਹਰ ਮਹੀਨੇ ਕਰਨਾ ਹੋਵੇਗਾ। ਇਹ ਏਅਰਟੈੱਲ ਦੀ ਆਸਾਨ ਈ. ਐੱਮ. ਆਈ. (EMI) ਸਕੀਮ ਹੈ, ਜਿਸ 'ਚ ਤੁਸੀਂ ਘੱਟ ਡਾਊਨ ਪੇਮੈਂਟ ਦੇ ਰਾਹੀਂ ਫੋਨ ਨੂੰ ਖਰੀਦ ਸਕਦੇ ਹੋ।

 

40 ਜੀ. ਬੀ. ਡਾਟਾ ਮਿਲੇਗਾ-
ਇਸ ਪਲਾਨ 'ਚ ਏਅਰਟੈੱਲ ਆਈਫੋਨ ਐਕਸ ਨੂੰ ਹਰ ਮਹੀਨੇ 40 ਜੀ. ਬੀ. ਡਾਟਾ ਦੇਵੇਗਾ। ਇਸ ਦੇ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਫਰੀ ਅਮੇਜ਼ਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਇਕ ਸਾਲ ਲਈ ਦਿੱਤਾ ਜਾਵੇਗਾ।

 

ਇੰਝ ਖਰੀਦੋ-
1. ਸਭ ਤੋਂ ਪਹਿਲਾਂ ਏਅਰਟੈੱਲ ਦੇ ਆਨਲਾਈਨ ਸਟੋਰ (airtel.in/onlinestore/) 'ਤੇ ਜਾਓ।

2. ਇੱਥੇ ਤੁਹਾਨੂੰ ਸਮਾਰਟਫੋਨ ਦੀ ਲਿਸਟ ਮਿਲੇਗਾ, ਜਿਸ 'ਚ ਤੁਹਾਨੂੰ ਆਈਫੋਨ X ਨੂੰ ਸਿਲੈਕਟ ਕਰਨਾ ਹੋਵੇਗਾ।

3. ਇਸ ਤੋਂ ਬਾਅਦ 'ਚ ਤੁਹਾਨੂੰ ਮੋਬਾਇਲ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ। ਤੁਹਾਡੇ ਨੰਬਰ 'ਤੇ ਇਕ ਓ. ਟੀ. ਪੀ. (OTP) ਆਵੇਗਾ, ਜਿਸ ਨੂੰ ਵੈੱਬਸਾਈਟ 'ਤੇ ਪਾਉਣਾ ਹੋਵੇਗਾ।

4. ਹੁਣ ਇਕ ਹੋਰ ਨਵਾਂ ਪੇਜ ਓਪਨ ਹੋਵੇਗਾ, ਜਿਸ 'ਚ ਤੁਹਾਨੂੰ ਆਪਣਾ ਪੈਨ-ਆਧਾਰ ਨਾਲ ਜੁੜੀ ਜਾਣਕਾਰੀ ਦੇਣੀ ਹੋਵੇਗੀ।

5. ਇਸ ਤੋਂ ਬਾਅਦ ਤੁਸੀਂ ਵਨ ਟਾਈਮ ਰਾਸ਼ੀ ਦਾ ਭੁਗਤਾਨ ਕਰ ਸਕੋਗੇ ਅਤੇ ਇਹ ਫੋਨ ਤੁਹਾਡੇ ਹੋ ਜਾਵੇਗਾ।