Airtel ਦੀ ਧਮਾਕੇਦਾਰ ਪੇਸ਼ਕਸ਼, 1 ਸਾਲ ਤਕ ਮੁਫ਼ਤ ’ਚ ਚਲਾਓ TV

08/24/2020 12:55:18 PM

ਗੈਜੇਟ ਡੈਸਕ– ਏਅਰਟੈੱਲ ਆਪਣੇ ਚੁਣੇ ਹੋਏ ਏਅਰਟੈੱਲ ਡਿਜੀਟਲ ਟੀਵੀ ਸਬਸਕ੍ਰਾਈਬਾਂ ਨੂੰ 1 ਸਾਲ ਲਈ Xstream Premium ਪਲਾਨ ਮੁਫ਼ਤ ’ਚ ਪੇਸ਼ਕਸ਼ ਕਰ ਰਹੀ ਹੈ। ਕੰਪਨੀ ਇਸ ਮੁਫ਼ਤ ਪੇਸ਼ਕਸ਼ ਨੂੰ ਦਿੱਤੇ ਜਾਣ ਦੀ ਜਾਣਕਾਰੀ ਟੈਕਸਟ ਮੈਸੇਜ ਭੇਜ ਕੇ ਦੇ ਰਹੀ ਹੈ। ਟਵਿਟਰ ’ਤੇ ਕਈ ਗਾਹਕਾਂ ਨੇ ਮੈਸੇਜ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਕਸਟਮਰ ਸੁਪੋਰਟ ਨੂੰ ਇਸ ਬਾਰੇ ਸਪਸ਼ਟਤਾ ਦੇਣ ਲਈ ਕਿਹਾ ਹੈ। 

ਏਅਰਟੈੱਲ ਵਲੋਂ ਭੇਜੇ ਗਏ ਟੈਕਸਟ ਮੈਸੇਜ ਮੁਤਾਬਕ, ਕੰਪਨੀ ਨੇ 365 ਦਿਨਾਂ ਲਈ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਪਲਾਨ ਐਕਟੀਵੇਟ ਕਰ ਦਿੱਤਾ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ ਆਪਣੇ ਏਅਰਟੈੱਲ ਐਕਸਟਰੀਮ ਸਮਾਰਟ ਸਟਿੱਕ ’ਤੇ 1000 ਤੋਂ ਜ਼ਿਆਦਾ ਫਿਲਮਾਂ, ਟੀਵੀ ਸ਼ੋਅਜ਼ ਅਤੇ ਦੂਜੇ ਕੰਟੈਂਟ ਦਾ ਮਜ਼ਾ ਮਿਲੇਗਾ। ਖ਼ਾਸ ਗੱਲ ਹੈ ਕਿ ਕੁਝ ਨਾਨ-ਐਕਸਟਰੀਮ ਬਾਕਸ ਜਾਂ ਸਮਾਰਟ ਸਟਿੱਕ ਯੂਜ਼ਰਸ ਨੂੰ ਵੀ ਏਅਰਟੈੱਲ ਡਿਜੀਟਲ ਟੀਵੀ ਵਲੋਂ ਇਹ ਮੈਸੇਜ ਮਿਲਿਆ ਹੈ। 

ਟਵਿਟਰ ’ਤੇ ਆਈਆਂ ਖ਼ਬਰਾਂ ਤੋਂ ਇਲਾਵਾ OnlyTech ਫੋਰਮ ਨੇ ਵੀ ਦੱਸਿਆ ਕਿ ਐਸਟਰੀਮ ਬਾਕਸ ਅਤੇ ਨਾਨ-ਐਕਸਟਰੀਮ ਬਾਕਸ ਗਾਹਕਾਂ ਨੂੰ ਏਅਰਟੈੱਲ ਵਲੋਂ ਇਹ ਮੈਸੇਜ ਮਿਲ ਰਿਹਾ ਹੈ। ਕੁਝ ਗਾਹਕਾਂ ਨੂੰ ਇਹ ਮੈਸੇਜ ਇਕ ਤੋਂ ਜ਼ਿਆਦਾ ਵਾਰ ਮਿਲਿਆ ਹੈ। ਮੈਸੇਜ ’ਚ ਲਿਖਿਆ ਹੈ, ‘Congratulations! Airtel Xstream Premium Plan offer for 365 has been successfully activated. Enjoy access to 10000+ movies, TV shows and more on Airtel Xstream Smart Stick.'

ਅਜੇ ਇਸ ਬਾਰੇ ਸਪਸ਼ਟਤਾ ਨਹੀਂ ਹੈ ਕਿ 1 ਸਾਲ ਲਈ ਮਿਲਣ ਵਾਲਾ ਇਹ ਫਾਇਦਾ ਏਅਰਟੈੱਲ ਐਕਸਟਰੀਮ ਸਮਾਰਟ ਸਟਿੱਕ ਗਾਹਕਾਂ ਲਈ ਹੀ ਹੈ ਜਾਂ ਫਿਰ ਰੈਗੁਲਰ ਡੀ.ਟੀ.ਐੱਚ. ਗਾਹਕਾਂ ਨੂੰ ਵੀ ਇਹ ਫਾਇਦਾ ਮਿਲੇਗਾ। DreamDTH ਨੇ ਸਭ ਤੋਂ ਪਹਿਲਾਂ ਇਸ ਪ੍ਰਮੋਸ਼ਲ ਬਾਰੇ ਜਾਣਕਾਰੀ ਸਾਂਝੀ ਕੀਤੀ। 

Rakesh

This news is Content Editor Rakesh