ਏਅਰਟੈੱਲ ਨੇ ਆਪਣੇ 97 ਰੁਪਏ ਵਾਲੇ ਪਲਾਨ ''ਚ ਕੀਤਾ ਬਦਲਾਅ

09/26/2019 12:35:35 AM

ਗੈਜੇਟ ਡੈਸਕ—ਟੈਲੀਕਾਮ ਆਪ੍ਰੇਟਰ ਭਾਰਤੀ ਏਅਰਟੈੱਲ ਨੇ ਆਪਣੇ 97 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਬਦਲਾਅ ਕੀਤਾ ਹੈ। ਦੱਸ ਦੇਈਏ ਕਿ 97 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ ਨੂੰ 129 ਰੁਪਏ ਅਤੇ 148 ਰੁਪਏ ਵਾਲੇ ਪਲਾਨ ਨਾਲ ਲਾਂਚ ਕੀਤਾ ਗਿਆ ਸੀ। ਹਾਲਾਂਕਿ ਇਹ ਬਦਲਾਅ ਪਾਜ਼ੀਟੀਵ ਨਹੀਂ ਹੈ ਕਿਉਂਕਿ ਕੰਪਨੀ ਨੇ ਇਸ ਪਲਾਨ ਦੇ ਫਾਇਦੇ ਘੱਟਾ ਦਿੱਤੇ ਹਨ। ਜਿਓ ਕੋਲ 98 ਰੁਪਏ ਵਾਲਾ ਪ੍ਰੀਪੇਡ ਹੈ ਜਿਸ 'ਚ 28 ਦਿਨਾਂ ਦੀ ਮਿਆਦ ਦੌਰਾਨ 2 ਜੀ.ਬੀ. ਡਾਟਾ ਮਿਲਦਾ ਹੈ। ਨਵੇਂ ਬਦਲਾਅ ਨਾਲ ਪਹਿਲੇ ਏਅਰਟੈੱਲ ਦੇ ਪਲਾਨ 'ਚ ਵੀ ਇਨ੍ਹਾਂ ਹੀ ਡਾਟਾ ਦਿੱਤਾ ਜਾਂਦਾ ਸੀ। ਹਾਲਾਂਕਿ ਹੁਣ ਬਦਲਾਅ ਤੋਂ ਬਾਅਦ ਏਅਰਟੈੱਲ ਵੱਲੋਂ ਸਿਰਫ 500 ਐੱਮ.ਬੀ. ਡਾਟਾ 14 ਦਿਨਾਂ ਦੀ ਮਿਆਦ ਨਾਲ ਦਿੱਤਾ ਜਾ ਰਿਹਾ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਏਅਰਟੈੱਲ ਨੇ ਇਹ ਕਦਮ ਕਿਉਂ ਚੁੱਕਿਆ ਹੈ।

ਏਅਰਟੈੱਲ ਦੇ ਬਦਲੇ ਹੋਏ 97 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਬਾਰੇ 'ਚ ਵਿਸਤਾਰ ਨਾਲ ਗੱਲ ਕਰੀਏ ਤਾਂ ਹੁਣ ਇਸ 'ਚ ਅਨਲਿਮਟਿਡ ਵੌਇਸ ਕਾਲਿੰਗ, 500MB 4G/3G/2G ਅਤੇ  300SMS ਮਿਲੇਗਾ। ਇਹ ਸਾਰੇ ਫਾਇਦੇ 14 ਦਿਨਾਂ ਦੀ ਮਿਆਦ ਨਾਲ ਦਿੱਤੇ ਜਾਣਗੇ। ਬਦਲਾਅ ਤੋਂ ਪਹਿਲਾਂ ਇਸ ਪਲਾਨ 'ਚ ਅਨਲਿਮਟਿਡ ਵੌਇਸ ਕਾਲ,  2ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. 14 ਦਿਨਾਂ ਦੀ ਮਿਆਦ ਨਾਲ ਮਿਲਦੇ ਹਨ। ਏਅਰਟੈੱਲ ਦੇ ਬਦਲੇ ਹੋਏ 97 ਰੁਪਏ ਵਾਲੇ ਪਲਾਨ ਦੀ ਤੁਲਨਾ 'ਚ ਜਿਓ ਦੇ 98 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ ਕਰੀਏ ਤਾਂ ਕੰਪਨੀ ਵੱਲੋਂ ਅਨਲਿਮਟਿਡ ਵੌਇਸ ਕਾਲ, 2ਜੀ.ਬੀ. 4ਜੀ ਡਾਟਾ ਅਤੇ 300 ਐੱਸ.ਐੱਮ.ਐੱਸ. 28 ਦਿਨਾਂ ਦੀ ਮਿਆਦ ਨਾਲ ਦਿੱਤਾ ਜਾਂਦਾ ਹੈ। ਅਜਿਹੇ 'ਚ ਏਅਰਟੈੱਲ ਦਾ ਪਲਾਨ ਡਾਟਾ ਅਤੇ ਮਿਆਦ ਦੋਵੇਂ ਹੀ ਜਿਓ ਤੋਂ ਪਿੱਛੇ ਹੈ। ਫਿਲਹਾਲ 97 ਰੁਪਏ ਵਾਲਾ ਪ੍ਰੀਪੇਡ ਪਲਾਨ ਇਕ ਓਪਨ ਮਾਰਕੀਟ ਪਲਾਨ ਹੈ ਅਤੇ ਇਸ ਦਾ ਫਾਇਦਾ ਏਅਰਟੈੱਲ ਦੇ ਸਾਰੇ ਸਰਕਲਸ ਦੇ ਯੂਜ਼ਰਸ ਲੈ ਸਕਦੇ ਹਨ।

Karan Kumar

This news is Content Editor Karan Kumar