Airtel ਦਾ ਵੱਡਾ ਐਲਾਨ, ਗਾਹਕਾਂ ਨੂੰ ਹੁਣ ਫ੍ਰੀ ਮਿਲੇਗੀ ਇਹ ਸਰਵਿਸ

06/25/2019 10:33:56 AM

ਗੈਜੇਟ ਡੈਸਕ– ਏਅਰਟੈੱਲ ਗਾਹਕਾਂ ਲਈਕੰਪਨੀ ਨੇ ਇਕ ਖਾਸ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ AirtelThanks ਰਿਵਾਰਡ ਤਹਿਤ ਗਾਹਕ Hello Tunes ਫ੍ਰੀ ’ਚ ਹੀ ਐਕਟਿਵੇਟ ਕਰ ਸਕਦੇ ਹਨ। Hello Tunes ਨੂੰ ਫ੍ਰੀ ਐਕਟਿਵੇਟ ਏਅਰਟੈੱਲ ਦੇ ਮਿਊਜ਼ਿਕ ਐਪ WynkMusic ਤੋਂ ਕੀਤਾ ਜਾ ਸਕੇਗਾ। ਕੰਪਨੀ ਨੇ ਕਿਹਾ ਹੈ ਕਿ WynkMusic ’ਚ 40 ਮਿਲੀਅਨ ਤੋਂ ਵੀ ਜ਼ਿਆਦਾ ਗਾਣੇ ਹਨ ਅਤੇ ਗਾਹਕ ਇਨ੍ਹਾਂ ’ਚੋਂ ਕੋਈ ਵੀ ਗਾਣਾ ਆਪਣੇ Hello Tunes ਦੇ ਤੌਰ ’ਤੇ ਚੁਣ ਸਕਦੇ ਹਨ। 

ਖਾਸ ਗੱਲ ਇਹ ਹੈ ਕਿ ਕੰਪਨੀ ਨੇ Hello Tunes ਬਦਲਣ ਦੀ ਕੋਈ ਲਿਮਟ ਵੀ ਨਹੀਂ ਰੱਖੀ। ਯਾਨੀ ਚਾਹੇ ਕਿੰਨੀ ਵਾਰ ਵੀ Hello Tunes ਬਦਲ ਸਕਦੇ ਹੋ। ਏਅਰਟੈੱਲ ਨੇ ਕਿਹਾ ਹੈ ਕਿ ਪ੍ਰੀਪੇਡ ਅਤੇ ਪੋਸਟਪੇਡ ਗਾਹਕ ਆਪਣੇ ਨਵੇਂ ਫੇਵਰੇਟ ਗਾਣੇ ਨੂੰ Wynk ਰਾਹੀਂ ਫ੍ਰੀ Hello Tune ਸੈੱਟ ਕਰ ਸਕਦੇ ਹਨ। 

ਇਸ ਤੋਂ ਪਹਿਲਾਂ ਏਅਰਟੈੱਲ ਗਾਹਕਾਂ ਨੂੰ Hello Tunes ਲਈ ਹਰ ਮਹੀਨੇ 36 ਰੁਪਏ ਦਾ ਸਬਸਕ੍ਰਿਪਸ਼ਨ ਚਾਰਜ ਦੇਣਾ ਹੁੰਦਾ ਸੀ। ਹਾਲਾਂਕਿ ਕੰਪਨੀ ਨੇ ਇਸ ਆਫਰ ’ਤੇ ਇਕ ਸ਼ਰਤ ਵੀ ਰੱਖੀ ਹੈ। ਏਅਰਟੈੱਲ ਮੁਤਾਬਕ Free Hello Tunes ਸਿਰਫ ਉਨ੍ਹਾਂ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਨੂੰ ਮਿਲੇਗਾ ਜੋ ਘੱਟੋ-ਘੱਟ ਹਰ ਮਹੀਨੇ 129 ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਪਲਾਨ ਇਸਤੇਮਾਲ ਕਰਦੇ ਹਨ। 

Hello Tunes ਐਕਟਿਵੇਟ ਕਰਨ ਲਈ ਗਾਹਕਾਂ ਨੂੰ ਸਭ ਤੋਂ ਪਹਿਲਾਂ Wynk Music ਐਪ ਦਾ ਲੇਟੈਸਟ ਵਰਜਨ ਡਾਊਨਲੋਡ ਕਰਨਾ ਹੋਵੇਗਾ ਜੋ ਪਲੇਅ ਸਟੋਰ ਅਤੇ ਐਪ ਸਟੋਰ ’ਚ ਉਪਲੱਬਧ ਹੈ। ਇਸ ਐਪ ’ਚ ਤੁਹਾਨੂੰ Hello Tunes ਦਾ ਆਈਕਨ ਦਿਸੇਗਾ, ਇਸ ’ਤੇ ਕਲਿੱਕ ਕਰੋ। ਇਥੋਂ ਤੁਸੀਂ ਆਪਣੇ ਫੇਵਰੇਟ ਗਾਣੇ ਨੂੰ Hello Tunes ਦੇ ਤੌਰ ’ਤੇ ਸੈੱਟ ਕਰ ਸਕਦੇ ਹੋ।