Airtel, Vodafone-Idea ਨੇ ਲਾਂਚ ਕੀਤੇ 3 ਨਵੇਂ ਪਲਾਨ

12/08/2019 10:12:23 PM

ਗੈਜੇਟ ਡੈਸਕ—ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਅਨਲਿਮਟਿਡ ਕਾਲਿੰਗ ਫ੍ਰੀ ਕਰਨ ਤੋਂ ਬਾਅਦ ਹੁਣ ਤਿੰਨ ਨਵੇਂ ਪ੍ਰੀਪੇਡ ਪਲਾਨ ਲਾਂਚ ਕਰ ਦਿੱਤੇ ਹਨ। ਇਨ੍ਹਾਂ ਪਲਾਨਸ 'ਚ 56 ਦਿਨ ਤਕ ਦੀ ਮਿਆਦ ਨਾਲ ਘਟੋ-ਘੱਟ 1 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਲਾਂਚ ਕੀਤੇ ਗਏ ਤਿੰਨ ਪਲਾਨ 219 ਰੁਪਏ, 399 ਰੁਪਏ ਅਤੇ 449 ਰੁਪਏ ਦੇ ਹਨ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਲਾਂਚ ਕੀਤਾ ਗਿਆ 219 ਰੁਪਏ ਵਾਲਾ ਪਲਾਨ 169 ਰੁਪਏ ਵਾਲਾ ਹੀ ਹੈ, ਜੋ ਇਹ ਦੋਵੇਂ ਕੰਪਨੀਆਂ ਟੈਰਿਫ ਰਿਵਾਇਜ ਹੋਣ ਤੋਂ ਪਹਿਲਾਂ ਆਫਰ ਕਰ ਰਹੀਆਂ ਸਨ। ਹਾਲਾਂਕਿ ਹੁਣ ਇਹ 50 ਰੁਪਏ ਮਹਿੰਗਾ ਹੋ ਗਿਆ ਹੈ। ਉੱਥੇ ਦੋਵੇਂ ਕੰਪਨੀਆਂ 399 ਰੁਪਏ ਅਤੇ 499 ਰੁਪਏ ਦੇ ਨਵੇਂ ਪਲਾਨ ਵੀ ਲੈ ਕੇ ਆਈ ਹੈ। ਇਨ੍ਹਾਂ ਪਲਾਨਸ 'ਚ 56 ਦਿਨ ਦੀ ਮਿਆਦ ਮਿਲਦੀ ਹੈ।

ਆਫਰ ਕੀਤੇ ਜਾ ਰਹੇ ਹਨ ਇਹ ਬੈਨੀਫਿਟ
219 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ 'ਚ ਬਿਨਾਂ ਕਿਸੇ ਐੱਫ.ਯੂ.ਪੀ. ਲਿਮਿਟ ਦੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਪਲਾਨ ਨੂੰ ਸਬਸਕਰਾਈਬਰਸ ਕਰਵਾਉਣ ਵਾਲੇ ਯੂਜ਼ਰਸ ਨੂੰ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਵੀ ਦਿੱਤੇ ਜਾ ਰਹੇ ਹਨ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ ਏਅਰਟੈੱਲ ਫ੍ਰੀ ਹੈਲੋ ਟਿਊਨਸ, ਵਿੰਕ ਮਿਊਜ਼ਿਕ ਦਾ ਅਨਲਿਮਟਿਡ ਐਕਸੈੱਸ ਅਤੇ ਏਅਰਟੈੱਲ ਐਕਸਟਰੀਮ ਐਪ ਦਾ ਸਬਸਕਰੀਪਸ਼ਨ ਵੀ ਮਿਲ ਰਿਹਾ ਹੈ। ਉੱਥੇ ਵੋਡਾਫੋਨ ਯੂਜ਼ਰਸ ਨੂੰ ਇਸ ਪਲਾਨ 'ਚ ਵੋਡਾਫੋਨ ਪਲੇਅ ਐਪ ਦਾ ਫ੍ਰੀ ਸਬਸਕਰੀਪਸ਼ਨ ਵੀ ਦਿੱਤਾ ਜਾ ਰਿਹਾ ਹੈ। 399 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ 56 ਦਿਨ ਦੀ ਮਿਆਦ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਨਾਲ ਆਉਂਦਾ ਹੈ।

ਲਾਂਚ ਕੀਤਾ ਗਿਆ ਤੀਸਰਾ ਪਲਾਨ 449 ਰੁਪਏ ਦਾ ਹੈ। ਦੋਵੇਂ ਕੰਪਨੀਆਂ ਇਸ 'ਚ ਯੂਜ਼ਰਸ ਨੂੰ ਰੋਜ਼ਾਨਾ 2ਜੀ.ਬੀ. ਡਾਟਾ ਆਫਰ ਕਰ ਰਹੀਆਂ ਹਨ। ਪਲਾਨ 'ਚ ਦੇਸ਼ਭਰ 'ਚ ਕਿਸੇ ਵੀ ਨੈੱਟਵਰਕ 'ਤੇ ਕਰਨ ਲਈ ਅਨਲਿਮਟਿਡ ਫ੍ਰੀ ਕਾਲਿੰਗ ਵੀ ਮਿਲਦੀ ਹੈ। ਹਾਲਾਂਕਿ ਰੋਜ਼ਾਨਾ ਮਿਲਣ ਵਾਲੇ ਫ੍ਰੀ ਐੱਸ.ਐੱਮ.ਐੱਸ. ਦੇ ਮਾਮਲੇ 'ਚ ਦੋਵਾਂ ਕੰਪਨੀਆਂ 'ਚ ਥੋੜਾ ਫਰਕ ਹੈ। ਇਸ ਪਲਾਨ ਨੂੰ ਸਬਸਕਰਾਈਬ ਕਰਵਾਉਣ ਵਾਲੇ ਏਅਰਟੈੱਲ ਯੂਜ਼ਰਸ ਨੂੰ ਪਲਾਨ 'ਚ ਰੋਜ਼ਾਨਾ 90 ਐੱਸ.ਐੱਮ.ਐੱਸ. ਅਤੇ ਵੋਡਾਫੋਨ ਯੂਜ਼ਰਸ ਨੂੰ ਰੋਜ਼ਾਨਾ 100 SMS ਮਿਲਦੇ ਹਨ।

ਵੋਡਾਫੋਨ-ਆਈਡੀਆ, ਏਅਰਟੈੱਲ ਅਤੇ ਜਿਓ ਦੇ 444 ਰੁਪਏ ਅਤੇ 399 ਰੁਪਏ ਵਾਲੇ ਪਲਾਨ 'ਚ ਅੰਤਰ
ਤਿੰਨੋਂ ਕੰਪਨੀਆਂ 339 ਰੁਪਏ ਦਾ ਪਲਾਨ ਆਫਰ ਕਰ ਰਹੀਆਂ ਹਨ ਅਤੇ ਇਨ੍ਹਾਂ 'ਚ ਯੂਜ਼ਰਸ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ 'ਚ 56 ਦਿਨ ਦੀ ਮਿਆਦ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ ਅਤੇ 100 ਰੋਜ਼ਾਨਾ ਫ੍ਰੀ ਐੱਸ.ਐੱਮ.ਐÎਸ. ਵੀ ਮਿਲਦੇ ਹਨ। ਕਾਲਿੰਗ ਦੀ ਗੱਲ ਕਰੀਏ ਤਾਂ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਯੂਜ਼ਰਸ ਨੂੰ ਜਿਥੇ ਅਨਲਿਮਟਿਡ ਕਾਲਿੰਗ ਮਿਲਦੀ ਹੈ ਉਥੇ ਜਿਓ ਯੂਜ਼ਰਸ ਨੂੰ ਸਿਰਫ ਜਿਓ ਨੈੱਟਵਰਕ 'ਤੇ ਹੀ ਫ੍ਰੀ ਕਾਲਿੰਗ ਮਿਲਦੀ ਹੈ। ਦੂਜੇ ਨੈੱਟਵਰਕਸ 'ਤੇ ਕਾਲਿਗ ਲਈ ਜਿਓ ਯੂਜ਼ਰਸ ਨੂੰ ਇਸ ਪਲਾਨ 'ਚ 2000 IUC ਮਿੰਟ ਮਿਲਦੇ ਹਨ।

444 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਵੀ ਜਿਓ ਯੂਜ਼ਰਸ ਨੂੰ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ 2000 ਮਿੰਟ ਆਫਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਰਿਵਾਈਜ ਕੀਤੇ ਗਏ 444 ਰੁਪਏ ਵਾਲੇ ਜਿਓ ਦੇ ਆਲ-ਇਨ-ਵਨ ਪਲਾਨ 'ਚ ਕੰਪਨੀ ਉਹ ਸਾਰੇ ਬੈਨੀਫਿਟਸ ਦੇ ਹੀ ਹੈ ਜੋ ਏਅਰਟੈੱਲ ਅਤੇ ਵੋਡਾਫੋਨ ਆਪਣੇ ਯੂਜ਼ਰਸ ਨੂੰ ਦੇ ਰਹੇ ਹਨ।

Karan Kumar

This news is Content Editor Karan Kumar