ਇੰਸਟਾਗ੍ਰਾਮ ਤੋਂ ਬਾਅਦ ਹੁਣ ਸਨੈਪਚੈਟ ਲੈ ਕੇ ਆਇਆ TikTok ਵਰਗਾ ਫੀਚਰ

07/15/2020 7:13:39 PM

ਗੈਜੇਟ ਡੈਸਕ—ਭਾਰਤ 'ਚ ਟਿਕਟਾਕ ਬੈਨ ਹੋਣ ਤੋਂ ਬਾਅਦ ਲਗਾਤਾਰ ਟਿਕਟਾਕ ਵਰਗੇ ਐਪਸ ਲਾਂਚ ਕੀਤੇ ਜਾ ਰਹੇ ਹਨ। ਇਸ ਦੌੜ 'ਚ ਹੁਣ ਵੱਡੀ ਕੰਪਨੀਆਂ ਵੀ ਸ਼ਾਮਲ ਹੋ ਚੁੱਕੀਆਂ ਹਨ। ਇਨ੍ਹਾਂ 'ਚ ਫੇਸਬੁੱਕ ਅਤੇ ਗੂਗਲ ਤੱਕ ਸ਼ਾਮਲ ਹੈ। ਹੁਣ ਇਸ ਦੌੜ 'ਚ ਸਨੈਪਚੈਟ ਆ ਚੁੱਕਿਆ ਹੈ। ਸਨੈਪਚੈਟ ਨੇ ਇਕ ਫੀਚਰ ਲਾਂਚ ਕਰ ਦਿੱਤਾ ਹੈ ਜਿਸ ਦੇ ਤਹਿਤ ਯੂਜ਼ਰਸ ਵਕਟੀਕਲ ਸਕਰਾਲ ਰਾਹੀਂ ਪਬਲਿਕ ਪੋਸਟ ਵੀ ਐਕਸੈੱਸ ਕਰ ਸਕਦੇ ਹਨ। ਇਹ ਦੇਖਣ 'ਚ ਟਿਕਟਾਕ ਵਰਗਾ ਹੀ ਲੱਗਦਾ ਹੈ। ਭਾਰਤ ਤੋਂ ਬਾਅਦ ਇਸ ਐਪ 'ਤੇ ਅਮਰੀਕਾ ਅਤੇ ਆਸਟਰੇਲੀਆ 'ਚ ਵੀ ਬੈਨ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਸਨੈਪਚੈਟ ਨੇ ਵੀ ਇਹ ਸਾਫ ਕੀਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੇ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਦੱਸਣਯੋਗ ਹੈ ਕਿ ਸਨੈਪਚੈਟ ਦੇ ਕਈ ਫੀਚਰ ਫੇਸਬੁੱਕ ਨੇ ਆਪਣੇ ਵੱਖ-ਵੱਖ ਐਪਸ 'ਚ ਦਿੱਤੇ ਹਨ, ਇਸ ਨੂੰ ਇੰਸਪਾਇਰਡ ਫੀਚਰ ਕਿਹਾ ਜਾਂਦਾ ਹੈ। ਪਿਛਲੇ ਹਫਤੇ ਇੰਸਟਾਗ੍ਰਾਮ ਨੇ ਭਾਰਤ 'ਚ ਸ਼ਾਰਟ ਵੀਡੀਓਜ਼ ਫੀਚਰ 'ਰੀਲਸ' ਲਾਂਚ ਕੀਤਾ ਸੀ। ਲਾਂਚ ਤੋਂ ਬਾਅਦ ਹੀ ਇਹ ਫੀਚਰ ਭਾਰਤ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇੰਸਟਾਗ੍ਰਾਮ ਭਾਰਤ 'ਚ ਪਹਿਲਾਂ ਤੋਂ ਹੀ ਕਾਫੀ ਮਸ਼ਹੂਰ ਐਪ ਹੈ ਇਸ ਲਈ ਯੂਜ਼ਰਸ ਇਸ ਨੂੰ ਜ਼ਿਆਦਾ ਤਰਜ਼ੀਹ ਵੀ ਦੇ ਰਹੇ ਹਨ।

ਸਨੈਚਪੈਟ ਦੇ ਇਕ ਬੁਲਾਰੇ ਨੇ ਇਕ ਟੈੱਕ ਕਰੰਚ ਨੂੰ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਮੋਬਾਇਲ ਫਰਸਟ ਕਮਿਊਨਿਟੀ ਲਈ ਇਮਸਰਿਵ ਅਤੇ ਇਗੇਜਿੰਗ ਕਾਨਟੈਂਟ ਦੇਣ ਦੇ ਨਵੇਂ ਤਰੀਕੇ ਨੂੰ ਲੈ ਕੇ ਐਕਸਪੈਰੀਮੈਂਟ ਕਰਦੇ ਹਾਂ। ਇਹ ਫੀਚਰ ਪ੍ਰਾਈਵੇਟ ਸਟੋਰੇਜ਼ ਨਹੀਂ, ਪਬਲਿਕ ਕਾਨਟੈਂਟ ਅਤੇ ਸਟੋਰੇਜ਼ੀ 'ਤੇ ਫੋਕਸ ਕਰਦਾ ਹੈ। ਭਾਰਤ 'ਚ ਸਨੈਪਚੈਟ ਦਾ ਅਜੇ ਵੀ ਯੂਜ਼ਰਬੇਸ ਇੰਸਟਾਗ੍ਰਾਮ ਤੋਂ ਘੱਟ ਹੈ ਅਤੇ ਕੰਪਨੀ ਹੁਣ ਨਵੇਂ ਫੀਚਰ ਰਾਹੀਂ ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਸਕਦਾ ਹੈ। ਭਾਰਤ 'ਚ ਸਨੈਪਚੈਟ ਨੂੰ ਲੈ ਕੇ ਵਿਵਾਦ ਵੀ ਰਿਹਾ ਹੈ ਜਦ ਇੰਸਟਾਗ੍ਰਾਮ ਦੇ ਫਾਊਂਡਰ ਨੇ ਭਾਰਤ ਨੂੰ ਗਰੀਬ ਦੇਸ਼ ਦੱਸਿਆ ਸੀ।
 

Karan Kumar

This news is Content Editor Karan Kumar