Truecaller ਫਲੈਸ਼ ਮੈਸੇਜਿੰਗ ਫੀਚਰ ਹੁਣ ਆਈ.ਓ.ਐੱਸ. ''ਤੇ ਵੀ ਉਪਲੱਬਧ

07/04/2017 11:24:23 AM

ਜਲੰਧਰ- ਟਰੂਕਾਲਰ ਦੁਆਰਾ ਪਿਛਲੇ ਦਿਨੀਂ ਨਵੇਂ ਅਪਡੇਟ ਵਰਜ਼ਨ ਟਰੂਕਾਲਰ 8 ਨੂੰ ਪੇਸ਼ ਕੀਤਾ ਗਿਆ ਸੀ ਜੋ ਕਿ ਸਿਰਫ ਐਂਡਰਾਇਡ ਯੂਜ਼ਰਜ਼ ਲਈ ਹੀ ਉਪਲੱਬਧ ਸੀ। ਇਸ ਵਿਚ ਕਈ ਖਾਸ ਫੀਚਰ ਜਿਵੇਂ ਐੱਸ.ਐੱਮ.ਐੱਸ. ਇਨੇਬਲ, ਟਰੂਕਾਲਰ ਪੇ, ਗੂਗਲ ਡੁਓ ਅਤੇ ਫਲੈਸ਼ ਮੈਸੇਜਿੰਗ ਆਦਿ ਸ਼ਾਮਲ ਹਨ। ਜਿਨ੍ਹਾਂ 'ਚ ਸਭ ਤੋਂ ਖਾਸ ਫੀਚਰ ਫਲੈਸ਼ ਮੈਸੇਜਿੰਗ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਲੋਕੇਸ਼ਨ ਸ਼ੇਅਰ ਕਰਨ ਤੋਂ ਇਲਾਵਾ ਹਾਰਟ ਇਮੋਟੀਕਾਨ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਫੀਚਰ ਹੁਣ ਤੱਕ ਸਿਰਫ ਐਂਡਰਾਇਡ ਫੋਨ ਲਈ ਉਪਲੱਬਧ ਸੀ ਪਰ ਹੁਣ ਇਸ ਦੀ ਵਰਤੋਂ ਆਈ.ਓ.ਐੱਸ ਯੂਜ਼ਰਜ਼ ਵੀ ਕਰ ਸਕਦੇ ਹਨ। 
ਟਰੂਕਾਲਰ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਫੀਚਰ ਦੀ ਵਰਤੋਂ ਐਂਡਰਾਇਡ ਯੂਜ਼ਰਜ਼ ਪਹਿਲਾਂ ਤੋ ਕਰ ਰਹੇ ਹਨ ਅਤੇ ਟਰੂਕਾਲਰ 8 'ਚ ਫਲੈਸ਼ ਇੰਬੈਡਿਡ ਵਰਜ਼ਨ ਤੋਂ ਬਾਅਦ ਇਸ ਦੇ ਯੂਜ਼ਰਜ਼ ਦੀ ਗਿਣਤੀ 41 ਮਿਲੀਅਨ ਤੋਂ ਜ਼ਿਆਦਾ ਹੋ ਗਈ ਹੈ। ਉਥੇ ਹੀ ਪਿਛਲੇ ਦਿਨੀਂ ਚਰਚਾ ਸੀ ਕਿ ਟਰੂਕਾਲਰ 8 ਆਈ.ਓ.ਐੱਸ ਲਈ ਜਲਦੀ ਹੀ ਆਉਣ ਵਾਲਾ ਹੈ ਅਤੇ ਇਸ ਨਾਲ ਜੁੜੇ ਕੁਝ ਸਕਰੀਨਸ਼ਾਟ 'ਚ ਇਸ ਨੂੰ ਦਿਖਾਇਆ ਗਿਆ ਸੀ ਕਿ ਇਹ ਫੀਚਰ ਆਈ.ਓ.ਐੱਸ. 'ਤੇ ਕਿਵੇਂ ਦਿਸੇਗਾ। ਉਥੇ ਹੀ, ਇਹ ਫੀਚਰ ਐਂਡਰਾਇਡ ਐਪ ਤੋਂ ਜ਼ਿਆਦਾ ਅਲੱਗ ਨਹੀਂ ਹੈ। ਦੱਸ ਦਈਏ ਕਿ ਫਲੈਸ਼ ਮੈਸੇਜ ਫੀਚਰ ਸਿਰਫ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਸੀ। ਫਲੈਸ਼ ਮੈਸੇਜਿੰਗ ਫੀਚਰ ਕੁਝ ਪ੍ਰੀਲੋਡ ਕੀਤੇ ਗਏ ਟੈਕਸਟ ਦੇ ਨਾਲ ਆਉਂਦਾ ਹੈ। 
ਉਥੇ ਹੀ ਹੁਣ ਆਈ.ਓ.ਐੱਸ. ਵਰਜ਼ਨ ਲਈ ਫਲੈਸ਼ ਮੈਸੇਜਿੰਗ ਫੀਚਰ ਦੇ ਆਉਣ ਨਾਲ ਯੂਜ਼ਰਜ਼ ਆਪਣੀ ਲੋਕੇਸ਼ਨ ਸ਼ੇਅਰ ਕਰਨ ਤੋਂ ਇਲਾਵਾ ਟਰੂਕਾਲਰ 'ਤੇ ਕਾਲ ਬੈਕ ਵੀ ਕਰ ਸਕਦੇ ਹਨ। ਇਸ ਵਿਚ ਯੂਜ਼ਰਜ਼ ਇਨਬਿਲਟ ਰਿਸਪਾਨਸ ਲਈ ਕਸਟਮਾਈਜ਼ ਫਲੈਸ਼ ਮੈਸੇਜ ਦੀ ਸੁਵਿਧਾ ਦੀ ਵੀ ਵਰਤੋਂ ਕਰ ਸਕਦੇ ਹੋ। ਉਥੇ ਹੀ ਫਲੈਸ਼ ਮੈਸੇਜਿੰਗ ਫੀਚਰ 'ਚ ਇਨਕਮਿੰਗ ਕਾਲ ਅਤੇ ਇਨਕਮਿੰਗ ਮੈਸੇਜ 'ਚ ਪ੍ਰੀਫੀਲਡ 'Yes' 4ls 'No' ਦਾ ਆਪਸ਼ਨ ਮਿਲੇਗਾ। ਜਿਸ ਨਾਲ ਕਾਲ ਦਾ ਜਲਦੀ ਜਵਾਬ ਦੇਣ 'ਚ ਆਸਾਨੀ ਹੋਵੇਗੀ। ਉਥੇ ਹੀ ਇਸ ਵਿਚ ਈਮੋਜੀ ਅਤੇ ਸਿਰਫ ਇਕ ਟੈਪ ਦੀ ਮਦਦ ਨਾਲ ਸਮਾਰਟ ਜਵਾਬ ਦੇਣ 'ਚ ਆਸਾਨੀ ਹੋਵੇਗੀ। ਉਥੇ ਹੀ ਤੁਹਾਨੂੰ ਫਲੈਸ਼ ਮੈਸੇਜ ਲਈ 60 ਸੈਕਿੰਡ ਦਾ ਨੋਟੀਫਿਕੇਸ਼ਨ ਵੀ ਮਿਲੇਗਾ।