Las Vegas: ਆਈਫੋਨ ਨੇ ਬਚਾਈ ਇਕ ਔਰਤ ਦੀ ਜਾਨ

10/04/2017 4:38:08 PM

ਜਲੰਧਰ- 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ'। ਇਹ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਵੇਗੀ ਅਤੇ ਇਸ ਕਹਾਵਤ ਨੂੰ ਸਾਕਾਰ ਕਰਦੀ ਹੈ Las Vegas ਆਤੰਕੀ ਹਮਲੇ 'ਚ ਜਿੰਦਾ ਬਚੀ ਇਕ ਔਰਤ ਦੀ ਕਹਾਣੀ। ਸੋਮਵਾਰ ਨੂੰ Las Vegas 'ਚ ਇਕ ਕਾਨਸਰਟ ਦੌਰਾਨ ਸਟੀਫਾਨ ਪੈਡੌਕ ਮੇਸਕਵਾਈਟ ਨਾਂ ਦੇ ਇਕ ਵਿਅਕਤੀ ਨੇ ਅਚਾਨਕ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। KLAS ਦੀ ਰਿਪੋਰਟ ਅਨੁਸਾਰ ਮਿਊਜ਼ਿਕ ਸਟਾਰ Jason Aldean ਦੇ ਕਾਨਸਰਟ 'ਚ ਹੋਈ ਇਸ ਘਟਨਾ 'ਚ 59 ਲੋਕਾਂ ਦੀ ਮੌਤ ਹੋ ਗਈ, ਜਦਕਿ 527 ਲੋਕ ਜ਼ਖਮੀ ਹੋਏ। ਇੰਨ੍ਹਾਂ ਸਭ ਦੇ ਵਿਚਕਾਰ ਇਕ ਔਰਤ ਸੀ, ਜਿਸ ਦਾ ਬਾਲ ਵੀਬਾਕਾ ਨਹੀਂ ਹੋਇਆ ਅਤੇ ਇਹ ਸਭ ਉਸ ਦੇ ਆਈਫੋਨ ਦੀ ਵਜ੍ਹਾ ਤੋਂ ਹੋਇਆ। 

ਅਕਸਰ ਲੋਕਾਂ ਤੋਂ ਤੁਸੀਂ ਸੁਣਿਆ ਹੋਵੇਗਾ ਕਿ ਸਮਾਰਟਫੋਨ ਸਾਡੀ ਜ਼ਿੰਦਗੀ ਨੂੰ ਹੌਲੀ-ਹੌਲੀ ਖਤਮ ਕਰ ਰਿਹਾ ਹੈ ਪਰ ਉਦੋਂ ਕੀ ਜਦੋਂ ਇਕ ਫੋਨ ਨੇ ਹੀ ਕਿਸੇ ਸ਼ਖਸ ਦੀ ਜਾਨ ਬਚਾਈ। ਸੁਣਨ 'ਚ ਥੋੜਾ ਅਜੀਬ ਲੱਗ ਰਿਹਾ ਹੋਵੇਗਾ, ਕਿਉਂਕਿ ਇਸ ਤੋਂ ਪਹਿਲਾਂ ਹਮੇਸ਼ਾਂ ਅਜਿਹੀ ਖਬਰ ਆਈ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਨ ਸਾਡਾ ਫੋਨ ਹੀ ਹੈ ਪਰ ਇਕ ਰਿਪੋਰਟ ਅਨੁਸਾਰ ਲਾਸ ਵੇਗਾਸ 'ਚ ਹੋਏ ਹਮਲੇ ਦੌਰਾਨ ਇਕ ਔਰਤ ਦੇ ਫੋਨ 'ਤੇ ਬੁਲਟ ਲੱਗੀ, ਜਿਸ ਨਾਲ ਉਸ ਦੀ ਜਾਨ ਬਚ ਗਈ। ਫਿਲਹਾਲ ਔਰਤ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।  ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਆਈਫੋਨ ਰੋਜ਼ ਗੋਲਡ ਕਲਰ ਦਾ ਹੈ ਅਤੇ ਨੀਚੇ ਵੱਲ ਬੁਲਟ ਨਾਲ ਫੋਨ ਬੁਰੀ ਤਰ੍ਹਾਂ ਤੋਂ ਖਰਾਬ ਹੋ ਗਿਆ ਚੁੱਕਾ ਹੈ। 

ਅਜਿਹਾ ਪਹਿਲਾਂ ਵੀ ਹੋਇਆ -
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਕ ਫੋਨ ਨੇ ਕਿਸੇ ਸ਼ਖਸ ਦੀ ਜਾਨ ਬਚਾਈ ਹੋਵੇ। ਇਸ ਤੋਂ ਪਹਿਲਾਂ ਇਸ ਸਾਲ ਬ੍ਰਿਟੇਨ ਦੇ ਮੈਨਚੇਸਟਰ ਏਰੀਨਾ 'ਚ ਇਕ ਪਾਪ ਕੰਸਰਟ ਤੋਂ ਬਾਅਦ ਜ਼ਬਰਦਸਤ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਘਈ ਸੀ ਅਤੇ 59 ਲੋਕ ਜ਼ਖਮੀ ਹੋ ਗਏ ਸਨ। ਇਸ ਆਤੰਕੀ ਹਮਲੇ 'ਚ ਵੀ ਇਕ ਬ੍ਰਿਟਿਸ਼ ਔਰਤ ਦੇ ਆਈਫੋਨ ਨੇ ਉਸ ਦੀ ਜਾਨ ਬਾਚਈ ਸੀ। ਅਸਲ 'ਚ Steve Bridgett ਨਾਂ ਦੇ ਫੇਸਬੁੱਕ ਯੂਜ਼ਰਪ ਨੇ ਇਕ ਪੋਸਟ ਲਿਖਿਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਆਈਫੋਨ ਨੇ ਬ੍ਰਿਟੇਨ ਦੇ ਮੈਨੇਚੇਸਟਰ 'ਚ ਹੋਏ ਆਤਮਘਾਤੀ ਹਮਲੇ 'ਚ ਲਿਸਾ ਬ੍ਰਿਜੇਟ ਦੀ ਜਾਨ ਬਚਾਈ। ਜਾਮਕਾਰੀ ਦੌਰਾਨ ਵਿਸਫੋਟ ਦੇ ਸਮੇਂ ਉਹ ਆਪਣੇ ਫੋਨ 'ਤੇ ਗੱਲ ਕਰ ਰਹੀ ਸੀ, ਉਦੋਂ ਇਕ ਸਟੀਲ ਦਾ ਇਕ ਉਨ੍ਹਾਂ ਦੇ ਸਿਰ ਵੱਲ ਆਇਆ ਪਰ ਫੋਨ ਦੇ ਕਾਰਨ ਨੱਟ ਉੱਥੇ ਹੀ ਰੁੱਕ ਗਿਆ ਅਤੇ ਉਨ੍ਹਾਂ ਦੀ ਜਾਨ ਬਚ ਗਈ। 

ਆਤੰਕੀ ਹਮਲੇ ਤੋਂ ਅਲੱਗ ਸਾਲ 2015 'ਚ ਖਬਰ ਆਈ ਸੀ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ 24 ਸਾਲ ਦੇ ਵਿਦਿਆਰਥੀਅ ਤੋਂ ਇਕ ਆਦਮੀ ਲੁੱਟ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਲੁਟੇਰੇ ਨੇ ਉਸ 'ਤੇ ਬੰਦੂਕ ਨਾਲ ਗੋਲੀ ਚਲਾ ਦਿੱਤੀ ਪਰ ਇੱਥੇ ਵੀ ਆਈਫੋਨ ਜੀਵਨ ਰੱਖਿਅਤ ਸਾਬਿਤ ਹੋਇਆ ਅਤੇ ਬੰਦੂਕ ਤੋਂ ਨਿੱਕਲੀ ਗੋਲੀ ਲੜਕੇ ਦੀ ਜੇਬ 'ਚ ਰੱਖੇ ਆਈਫੋਨ 5ਐੱਸ 'ਤੇ ਵੀ ਲੱਗੀ। ਇਸ ਨਾਲ ਫੋਨ ਨੂੰ ਨੁਕਸਾਨ ਹੋਇਆ ਪਰ ਲੜਕੇ ਨੂੰ ਕਿਸੇ ਪ੍ਰਕਾਰ ਦੀ ਖਰੋਂਚ ਤੱਕ ਨਹੀਂ ਆਈ।

ਜਦੋਂ 2,500 ਫੁੱਟ ਤੋਂ ਨੀਚੇ ਡਿੱਗਿਆ ਸੀ ਆਈਫੋਨ -
ਜੇਕਰ ਗੱਲ ਕਰੀਏ ਸਾਲ 2015 ਦੀ ਹੀ ਤਾਂ ਜੇਨਿਨਿ ਬਕ ਨਾਂ ਦੀ ਔਰਤ ਨੇ ਵੈਂਕੂਵਰ ਦੇ ਹਵਾਈ ਜਹਾਜ ਦਿਸ਼੍ਰ ਸਥਾਨਾਂ ਦੀਆਂ ਕੁਝ ਪਿਕਚਰ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ। ਹਵਾਈ ਜਹਾਜ ਤੋਂ ਉਹ ਆਈਫੋਨ ਦੇ ਮਾਧਿਅਮ ਰਾਹੀਂ ਕੁਝ ਇਮੇਜ਼ ਅਤੇ ਸੈਲਫੀ ਕਲਿੱਕ ਕਰ ਰਹੀ ਸੀ। ਇਸ ਦੌਰਾਨ ਤੇਜ਼ ਹਵਾ ਦੀ ਵਜ੍ਹਾ ਤੋਂ ਉਨ੍ਹਾਂ ਦੇ ਹੱਥ ਤੋਂ ਆਈਫੋਨ ਛੁੱਟ ਕੇ ਨੀਚੇ ਵੈਂਕੂਵਰ ਸਟੇਨਲੀ ਪਾਰਕ 'ਚ ਡਿੱਗ ਗਿਆ। 

ਆਈਫੋਨ ਡਿੱਗਣ ਦੇ ਕੁਝ ਘੰਟੇ ਬਾਅਦ ਹੀ ਬਕ ਨੇ ਆਪਣੇ ਫੇਸਬੁੱਕ 'ਤੇ ਅਪਡੇਟ ਕੀਤਾ ਉਨ੍ਹਾਂ ਦਾ ਫੋਨ ਸਟੇਨਲੀ ਪਾਰਕ ਦੇ ਜੰਗਲ ਤੋਂ ਮਿਲ ਗਿਆ ਅਤੇ ਹੈਰਾਨ ਵਾਲੀ ਗੱਲ ਇਹ ਹੈ ਕਿ ਫੋਨ ਪੂਰੀ ਤਰ੍ਹਾਂ ਤੋਂ ਠੀਕ ਹੈ ਅਤੇ ਕੰਮ ਕਰ ਰਿਹਾ ਹੈ। ਇਨ੍ਹਾਂ ਨੇ ਆਪਣੇ ਫੇਸਬੁੱਕ 'ਤੇ ਆਈਫੋਨ ਨੂੰ ਫੋਟੋ ਨੂੰ ਵੀ ਪਾਇਆ, ਜੋ ਕਿ ਦਿਖਣ 'ਚ ਆਈਫੋਨ 5 ਐੱਸ. ਵਰਗਾ ਲੱਗ ਰਿਹਾ ਸੀ ਪਰ ਇਸ ਗੱਲ ਦੀ ਪੁੱਸ਼ਟੀ ਨਹੀਂ ਹੋ ਸਕੀ ਕਿਤ ਉਹ ਕਿਹੜਾ ਮਾਡਲ ਸੀ।

ਆਈਫੋਨ ਨੂੰ ਠੋਸ ਐਲੂਮੀਨੀਅਮ ਅਤੇ ਹਾਈ ਕੁਆਲਿਟੀ ਟਫ ਗਲਾਸ ਤੋਂ ਬਣਾਇਆ ਜਾਂਦਾ ਹੈ। ਕਈ ਵਾਰ ਟੈਸਟ 'ਚ ਵੀ ਆਈਫੋਨ ਦੀ ਮਜਬੂਤੀ ਦੇਖੀ ਜਾ ਚੁੱਕੀ ਹੈ। ਅਜਿਹਾ ਕਹਿਣਾ ਤਾਂ ਫਿਲਹਾਲ ਗਲਤ ਹੋਵੇਗਾ ਕਿ ਆਈਫੋਨ ਇਕ ਬੁਲਟ ਪਰੂਫ ਡਿਵਾਈਸ ਹੈ ਪਰ ਹੁਣ ਤੱਕ ਜਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਨ੍ਹਾਂ 'ਚ ਲੋਕਾਂ ਦੀ ਜਾਣ ਬਟਾਉਣ ਵਾਲਾ ਫੋਨ ਆਈਫੋਨ ਸੀ। ਕਈ ਵਾਰ ਆਈਫੋਨ ਦੇ ਅਲੱਗ-ਅਲੱਗ ਮਾਡਲ ਨੂੰ ਗੋਲੀਆਂ ਨਾਲ ਤਾਰ-ਤਾਰ ਕਰਨ ਵਾਲੇ ਵੀਡੀਓ ਫੇਸਬੁੱਕ, ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਵੈੱਸਬਾਈਟ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ।