ਨੀਲਾਮ ਹੋ ਰਿਹੈ ਦੁਨੀਆ ਦਾ ਸਭ ਤੋਂ ਖਤਰਨਾਕ ਲੈਪਟਾਪ, ਕਰ ਸਕਦੈ ਖਰਬਾਂ ਦਾ ਨੁਕਸਾਨ

05/27/2019 7:53:12 PM

ਗੈਜੇਟ ਡੈਸਕ—ਲੈਪਟਾਪ ਖਰੀਦਦੇ ਸਮੇਂ ਹਰ ਇਕ ਵਿਅਕਤੀ ਇਹ ਸੋਚਦਾ ਹੈ ਕਿ ਉਸ ਨੂੰ ਇਕ ਅਜਿਹਾ ਲੈਪਟਾਪ ਮਿਲੇ ਜੋ ਵਾਇਰਸ ਨਾਲ ਉਸ ਦੇ ਡਾਟਾ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਸਭ ਤੋਂ ਖਤਰਨਾਕ ਲੈਪਟਾਪ ਦੀ ਨੀਲਾਮੀ ਸ਼ੁਰੂ ਕੀਤੀ ਗਈ ਹੈ। ਇਸ ਲੈਪਟਾਪ 'ਚ ਦੁਨੀਆ ਦੇ ਸਭ ਤੋਂ ਖਤਰਨਾਕ ਵਾਇਰਸ ਭਰੇ ਹੋਏ ਹਨ ਜਿਸ ਕਾਰਨ ਇਸ ਦੀ ਨੀਲਾਮੀ 1 ਮਿਲੀਅਨ ਅਮਰੀਕੀ ਡਾਲਰ ਤੋਂ ਸ਼ੁਰੂ ਕੀਤੀ ਗਈ ਹੈ।

ਲੈਪਟਾਪ 'ਚ ਇੰਸਟਾਲ ਹਨ 6 ਖਤਰਨਾਕ ਵਾਇਰਸ
ਦਿ ਵਰਜ ਦੀ ਰਿਪੋਰਟ ਮੁਤਾਬਕ ਇਹ ਸੈਮਸੰਗ ਦਾ 10.2 ਇੰਚ NC10-14GB ਲੈਪਟਾਪ ਹੈ ਜਿਸ 'ਚ 6 ਖਤਰਨਾਕ ਵਾਇਰਸ ਨੂੰ ਇੰਟਰਨੈੱਟ ਆਰਟੀਸਟ Guo O Dong ਦੁਆਰਾ ਇੰਸਟਾਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੈਸੇ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇੰਟਰਨੈੱਟ ਅਤੇ USB ਕੇਬਲ ਨਾਲ ਕਨੈਕਟ ਕਰਨ ਲਈ ਮਨ੍ਹਾ ਕੀਤਾ ਗਿਆ ਹੈ।

ਇਸ ਕਾਰਨ ਲੈਪਟਾਪ 'ਚ ਭਰੇ ਗਏ ਵਾਇਰਸ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਦਿ ਵਰਜ ਨੂੰ ਇੰਟਰਨੈੱਟ ਆਰਟੀਸਟ Guo O Dong  ਨੇ ਦੱਸਿਆ ਹੈ ਕਿ ਇਸ ਲੈਪਟਾਪ ਨੂੰ ਬਣਾਉਣ ਦੇ ਪਿਛੇ ਦਾ ਟੀਚਾ ਸੀ ਕਿ ਡਿਜ਼ੀਟਲ ਵਰਲਡ ਨੂੰ ਪ੍ਰਭਾਵਿਤ ਕਰਨ ਵਾਲੇ ਖਤਰਿਆਂ ਨੂੰ ਇਕ ਹੀ ਡਿਵਾਈਸ 'ਚ ਭਰ ਦਿੱਤਾ ਜਾਵੇ ਅਤੇ ਦੇਖਿਆ ਜਾਵੇ ਕਿ ਸੰਯੁਕਤ 'ਚ ਇਹ ਕੰਪਿਊਟਰ ਨੂੰ ਕਿੰਨਾ ਡੈਮੇਜ ਕਰਦੇ ਹਨ। ਇਸ ਤੋਂ ਇਲਾਵਾ ਜਾਂਚ ਲਈ ਭਵਿੱਖ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।

ਇਨ੍ਹਾਂ 'ਚ ਸ਼ਾਮਲ ਹੈ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੇ 2 ਵਾਇਰਸ
ਪਹਿਲੇ ਨੰਬਰ 'ਤੇ ILOVEYOU ਵਾਇਰਸ ਹੈ ਜਿਸ ਨੇ ਸਾਲ 2000 'ਚ ਯੂਜ਼ਰਸ ਦੇ ਈਮੇਲਸ ਨਾਲ ਇਕ ਲਵਲੈਟਰ ਅਟੈਚ ਕਰਨਾ ਸ਼ੁਰੂ ਕਰ ਦਿੱਤਾ ਸੀ।
ਦੂਜੇ ਨੰਬਰ 'ਤੇ ਸਾਲ 2017 'ਚ ਸਾਹਮਣੇ ਆਇਆ  WannaCry  ਰੈਨਸਮਵੇਅਰ, ਜਿਸ ਨੇ ਹਸਪਤਾਲਾਂ ਅਤੇ ਕਾਰਨਖਾਨਿਆਂ 'ਚ ਮੌਜੂਦਾ ਕੰਪਿਊਟਰਸ ਨੂੰ ਸ਼ਟਡਾਊਨ ਕਰ ਦਿੱਤਾ ਸੀ। ਇਸ ਵਾਇਰਸ ਨੂੰ ਲੈ ਕੇ ਖੁਫੀਆ ਏਜੰਸੀਆਂ ਨੇ ਉੱਤਰ ਕੋਰਿਆ ਨੂੰ ਦੋਸ਼ੀ ਠਹਿਰਾਇਆ ਸੀ।

ਹੁਣ ਤਕ 95 ਬਿਲੀਅਨ ਡਾਲਰਸ ਦਾ ਨੁਕਸਾਨ ਪਹੁੰਚਾ ਚੁੱਕੇ ਹਨ ਵਾਇਰਸ
ਇੰਟਰਨੈੱਟ ਆਰਟੀਸਟ Guo O Dong  ਨੇ ਕਿਹਾ ਕਿ ਇਨ੍ਹਾਂ 'ਚੋਂ WannaCry  ਰੈਨਮਸਵੇਅਰ ਨੇ UK ਦੀ ਨੈਸ਼ਨਲ ਹੈਲਥ ਸਰਵਿਸ ਨੂੰ ਸਭ ਤੋਂ ਜ਼ਿਆਦਾ ਲਗਭਗ 100 ਮਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਇਆ ਸੀ। ਉੱਥੇ ਕੁਲ ਮਿਲਾ ਕੇ ਇਨ੍ਹਾਂ 6 ਵਾਇਰਸ ਨੇ ਹੁਣ ਤਕ 95 ਬਿਲੀਅਨ ਦਾ ਨੁਕਸਾਨ ਕੀਤਾ ਹੈ। ਅਜੇ ਵੀ ਇਹ ਵਾਇਰਸ ਦੁਨੀਆ ਲਈ ਖਤਰਾ ਹੈ। ਹੁਣ ਇਨ੍ਹਾਂ ਨੂੰ ਸੈਮਸੰਗ ਦੇ ਇਕ ਲੈਪਟਾਪ 'ਚ ਭਰ ਕੇ ਸਿਰਫ ਆਨਲਾਈਨ ਨੀਲਾਮ ਕੀਤਾ ਜਾ ਰਿਹਾ ਹੈ। 

Karan Kumar

This news is Content Editor Karan Kumar