ਇਕ ਵੱਡੀ ਸਮੱਸਿਆ ਬਣ ਸਕਦਾ ਹੈ iPhone X ''ਚ ਨਵਾਂ ਬੱਗ

02/05/2018 12:33:39 PM

ਜਲੰਧਰ- ਜੇਕਰ ਅਸੀਂ ਰਿਪੋਰਟ ਦੀ ਮੰਨੀਏ ਤਾਂ ਅਜਿਹਾ ਕਿਹਾ ਜਾ ਸਕਦਾ ਹੈ ਕਿ ਆਈਫੋਨ ਐੱਕਸ 'ਚ ਮੌਜੂਦ ਇਕ ਨਵਾਂ ਬੱਗ ਫੋਨਜ਼ ਕਾਲਸ ਨੂੰ ਇਕ ਵੱਡੇ ਪੈਮਾਨੇ 'ਤੇ ਪ੍ਰਭਾਵਿਤ ਕਰ ਰਿਹਾ ਹੈ। ਤੁਹਾਨੂੰ ਦੱਸ ਦੱਈਏ ਕਿ ਇਸ ਬੱਗ ਦੇ ਰਾਹੀਂ ਜੋ ਸਮੱਸਿਆ ਸਾਹਮਣੇ ਆ ਰਹੀ ਹੈ। ਇਹ ਹੈ ਕਿ ਆਈਫੋਨ ਐੱਕਸ ਦੀ ਡਿਸਪੇਲਅ 'ਤੇ ਇਨਕਮਿੰਗ ਕਾਲਸ ਦੇਰੀ ਨਾਲ ਆ ਰਹੀ ਹੈ, ਜਦਕਿ ਤੁਹਾਨੂੰ ਦੱਸ ਦੱਈਏ ਕਿ ਫੋਨ ਆਉਣ 'ਤੇ ਯੂਜ਼ਰਸ ਦੀ ਰਿੰਗਿੰਗ ਸੁਣਾਈ ਦੇ ਰਹੀ ਹੈ ਪਰ ਉਹ ਕਾਲਰ 94 ਨੂੰ ਨਹੀਂ ਦੇਖ ਪਾ ਰਹੇ ਹਨ। ਇਸ ਤੋਂ ਇਲਾਵਾ ਇਸ ਕਾਲ ਦਾ ਜਵਾਬ ਦੇਣ ਲਈ ਕੋਈ ਬਟਨ ਵੀ ਡਿਸਪੇਲਅ 'ਤੇ ਨਹੀਂ ਦਿਖਾਈ ਦੇ ਰਿਹਾ ਹੈ।

ਜਦਕਿ ਹੁਣ ਤੱਕ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਖਿਰ ਇਹ ਬੱਗ ਹੈ, ਇਸ ਬੱਗ ਦੇ ਬਾਰੇ 'ਚ ਹੁਣ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਜਦਕਿ ਇਸ ਬੱਗ ਨਾਲ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਹਨ। ਤੁਹਾਨੂੰ ਦੱਸ ਦੱਈਏ ਕਿ ਇਸ ਸਮੱਸਿਆ ਨਾਲ ਆਈਫੋਨ ਐੱਕਸ ਦੇ ਯੂਜ਼ਰਸ ਲਗਭਗ ਪਿਛਲੇ ਸਾਲ ਦਸੰਬਰ ਤੋਂ ਪਰੇਸ਼ਾਨ ਹਨ। ਇਹ ਜਾਣਕਾਰੀ ਐਪਲ ਦੇ ਸਪੋਰਟ ਫੋਰਮ ਤੋਂ ਸਾਹਮਣੇ ਆ ਰਹੀ ਹੈ। 

ਐਪਲ ਨੇ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ, ਜਦੋਂ ਤੱਕ ਇਸ ਸਮੱਸਿਆ ਨਾਲ ਐਪਲ ਵੱਲੋਂ ਕੁਝ ਸਾਹਮਣੇ ਆਉਂਦਾ ਅਜਿਹਾ ਲੱਗ ਰਿਹਾ ਹੈ ਕਿ ਕੁਝ ਯੂਜ਼ਰਸ ਨੇ ਇਸ ਸਮੱਸਿਆ ਨੂੰ iTUnes ਦਾ ਇਸਤੇਮਾਲ ਕਰ ਕੇ iOS ਜਾਂ ਫਿਰ ਇਨਸਟਾਲ ਕਰ ਕੇ ਫਿਕਸ ਕਰ ਲਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦੱਈਏ ਕਿ ਸਮੱਸਿਆ ਐਪਲ ਦੇ ਫੋਨਜ਼ ਨਾਲ ਪਹਿਲੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਹ ਸਮੱਸਿਆ ਐਪਲ ਦੇ ਫੋਨਜ਼ ਨਾਲ ਪਹਿਲੀ ਨਹੀਂ ਹੈ। ਇਸ ਤੋਂ ਪਹਿਲਾਂ ਵੀ iPhone 7 'ਚ ਮੌਜੂਦ ਸੈਲੂਲਰ ਨੈੱਟਵਰਕ ਦੀ ਕਨੈਕਟੀਵਿਟੀ ਨੂੰ ਲੈ ਕੇ ਕੁਝ ਸਮੱਸਿਆ ਸੀ। ਇਸ ਸਮੱਸਿਆ ਨੂੰ ਲੈ ਕੇ ਵੀ ਐਪਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ iPhone X ਨੂੰ ਲੈ ਕੇ ਇਕ ਅਜਿਹੀ ਵੀ ਸਮੱਸਿਆ ਸਾਹਮਣੇ ਆ ਚੁੱਕੀ ਹੈ, ਜਿਸ ਬਾਰੇ 'ਚ ਸੋਚਿਆ ਨਹੀਂ ਜਾ ਸਕਦਾ ਹੈ। 

ਇਸ ਸਮਾਰਟਫੋਨ ਦੀ ਡਿਸਪਲੇਅ ਜ਼ਿਆਦਾ ਠੰਢ 'ਚ ਕੰਮ ਕਰਨਾ ਬੰਦ ਕਰ ਰਹੀ ਸੀ ਅਤੇ ਨਾਰਮਲ ਵਾਤਾਵਰਣ 'ਚ ਲੈ ਜਾਣ 'ਤੇ ਇਹ ਫਿਰ ਤੋਂ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਰਹੀ ਸੀ। ਇਸ ਤਰ੍ਹਾਂ ਦੀ ਡਿਸਪਲੇਅ ਨਾਲ ਜੁੜੀ ਸਮੱਸਿਆ ਇਸ ਸਮਾਰਟਫੋਨ ਨਾਲ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ।