6GB ਰੈਮ ਨਾਲ ਜਲਦ ਹੀ ਪੇਸ਼ ਹੋਵੇਗਾ Samsung W2018 ਫਲੈਗਸ਼ਿਪ Clamshell ਸਮਾਰਟਫੋਨ

07/27/2017 4:20:20 PM

ਜਲੰਧਰ- ਸੈਮਸੰਗ ਆਪਣੇ ਇਕ ਫਲਿੱਪ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਫੋਨ ਦਾ ਨਾਂ ਡਬਲਯੂ. 2018 ਹੈ। ਲਗਭਗ 2 ਮਹੀਨੇ ਪਹਿਲਾਂ ਇਸ ਫੋਨ ਨੂੰ ਟੀਨਾ ਦੀ ਲਿਸਟਿੰਗ 'ਚ ਦੇਖਿਆ ਗਿਆ ਹੈ। ਹਾਲ ਹੀ 'ਚ ਇਸ ਫੋਨ ਦੇ ਸਪੇਕਸ ਸਾਹਮਣੇ ਆਏ ਹਨ। 
ਇਹ ਸੈਮਸੰਗ ਡਬਲਯੂ 2017 ਦੀ ਪੀੜੀ ਦਾ ਨਵਾਂ ਫੋਨ ਹੋ ਸਕਦਾ ਹੈ। ਇਸ ਫੋਨ ਨੂੰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਇਸ ਫੋਨ 'ਚ ਸਨੈਪਡ੍ਰੈਗਨ 835 ਚਿੱਪਸੈੱਟ ਨਾਲ 6 ਜੀ. ਬੀ. ਰੈਮ ਮੌਜੂਦ ਹੋ ਸਕਦੀ ਹੈ, ਨਾਲ ਹੀ ਇਸ 'ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਕੁਝ ਸਪੇਕਸ ਇਸ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ 'ਚ ਦੇਖਿਆ ਹੈ ਅਤੇ ਨਾਲ ਹੀ ਨੋਟ 8 'ਚ ਵੀ ਕੁਝ ਅਜਿਹੇ ਹੀ ਫੀਚਰਸ ਦੇਖਣ ਨੂੰ ਮਿਲ ਸਕਦੀ ਹੈ। ਸੈਮਸੰਗ ਗਲੈਕਸੀ ਨੋਟ 8 ਨਾਲ ਆਪਣਾ ਇਕ ਹੋਰ ਫਲੈਗਸ਼ਿਪ ਫੋਨ ਪੇਸ਼ ਕਰ ਸਕਦਾ ਹੈ, ਜਦਕਿ ਇਹ ਗਲੈਕਸੀ ਬ੍ਰਾਂਡ ਦਾ ਇਕ ਫੋਨ ਨਹੀਂ ਹੋਣ ਵਾਲਾ ਹੈ, ਜਦਕਿ ਸੈਮਸੰਗ ਡਬਲਯੂ 2018 ਨਾਂ ਤੋਂ ਹੀ ਸੇਲ ਕੀਤਾ ਜਾਣ ਵਾਲਾ ਹੈ। 
ਇਸ ਸਮਾਰਟਫੋਨ 'ਚ 4.2 ਇੰਚ ਦੀ Super AMOLED ਡਿਸਪਲ ਹੋਣ ਵਾਲੀ ਹੈ। ਇਹ ਡਿਸਪਲੇ ਇਕ 684 1920x1080 ਪਿਕਸਲ ਰੈਜ਼ੋਲਿਊਸ਼ਨ ਕੀਤੀ ਹੈ। ਇਸ 'ਚ ਇਕ ਸਨੈਪਡ੍ਰੈਗਨ 821AB ਚਿੱਪਸੈੱਟ ਨਾਲ 4 ਜੀ. ਬੀ. ਰੈਮ ਅਤੇ 64 ਜੀ. ਬੀ. ਦੀ ਸਟੋਰੇਜ ਹੋਣ ਵਾਲੀ ਹੈ। ਇਸ 'ਚ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ। ਨਾਲ ਹੀ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਣ ਵਾਲਾ ਹੈ, ਨਾਲ ਹੀ ਇਸ 'ਚ 5 ਮੈਗਾਪਿਕਸਲ ਫਰੰਟ ਕੈਮਰਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਇਸ 'ਚ ਇਕ 2300 ਐੱਮ. ਏ. ਐੱਚ. ਦੀ ਬੈਟਰੀ ਹੋਣ ਵਾਲੀ ਹੈ।