ਆਨਲਾਈਨ ਠੱਗੀ ਦਾ ਮਾਮਲਾ: ਕੇਂਦਰ ਨੇ ਜੋ ਲੋਨ ਐਪ ਬੈਨ ਕੀਤੇ ਉਨ੍ਹਾਂ ''ਚ 50 ਫੀਸਦੀ ਅਜੇ ਵੀ ਪਲੇਅ ਸੋਟਰ ''ਤੇ ਮੌਜੂਦ

07/17/2023 5:52:25 PM

ਗੈਜੇਟ ਡੈਸਕ- ਆਨਲਾਈਨ ਲੋਨ ਐਪ 'ਤੇ ਕੰਟਰੋਲ ਕੌਣ ਕਰੇਗਾ? ਇਹ ਸਵਾਲ ਇਸ ਲਈ ਕਿ ਇਨ੍ਹਾਂ ਦੇ ਏਜੰਟਾਂ ਦੀ ਬਲੈਕਮੇਲਿੰਗ ਨਾਲ ਭੋਪਾਲ ਦਾ ਇਕ ਪੂਰਾ ਪਰਿਵਾਰ ਖਤਮ ਹੋ ਗਿਆ। ਸ਼ਹਿਰ 'ਚ ਹੀ ਰੋਜ਼ 10-12 ਮਾਮਲੇ ਇਨ੍ਹਾਂ ਦੀ ਠੱਗੀ ਦੇ ਸਾਹਮਣੇ ਆ ਰਹੇ ਹਨ। ਉਥੇ ਹੀ ਗੂਗਲ ਪਲੇਅ ਸਟੋਰ 'ਤੇ ਰੋਜ਼ ਅਜਿਹੇ ਐਪ ਦੀ ਲਿਸਟਿੰਗ ਵਧਦੀ ਜਾ ਰਹੀ ਹੈ। ਸਥਿਤੀ ਇਹ ਹੈ ਕਿ 2021 'ਚ ਜਿਨ੍ਹਾਂ ਆਨਲਾਈਨ ਲੋਨ ਐਪ ਨੂੰ ਕੇਂਦਰ ਸਰਕਾਰ ਨੇ ਬੰਦ ਕਰ ਦਿੱਤਾ ਸੀ, ਉਹ ਫਿਰ ਤੋਂ ਗੂਗਲ ਪਲੇਅ ਸਟੋਰ 'ਤੇ ਮੌਜੂਦ ਹਨ। ਕੁਝ ਨੇ ਆਪਣੇ ਨਾਂ ਦੇ ਸਪੈਲਿੰਗ 'ਚ ਮਾਮੂਲੀ ਬਦਲਾਅ ਕੀਤਾ ਹੈ। 

2020-21 'ਚ ਇਨ੍ਹਾਂ ਲੋਨ ਐਪ ਰਾਹੀਂ ਫਰਜ਼ੀਵਾੜੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੁਪਰੀਮ ਕੋਰਟ 'ਚ ਪੀ.ਆਈ.ਐੱਲ. ਲਗਾਈ ਗਈ ਸੀ। ਇਸਦੇ ਆਧਾਰ 'ਤੇ ਕੇਂਦਰ ਸਰਕਾਰ ਨੇ 150 ਤੋਂ ਜ਼ਿਆਦਾ ਮੋਬਾਇਲ ਐਪ ਨੂੰ ਬੈਨ ਕਰ ਦਿੱਤਾ ਸੀ। ਸਾਈਬਰ ਮਾਹਿਰ ਦੀ ਪੜਤਾਲ 'ਚ ਸਾਹਮਣੇ ਆਇਆ ਕਿ ਬੈਨ ਕੀਤੇ ਗਏ 50 ਫੀਸਦੀ ਐਪ ਅਜੇ ਵੀ ਗੂਗਲ ਪਲੇਅ ਸਟੋਰ 'ਤੇ ਮੌਜੂਦ ਹਨ ਅਤੇ ਇਨ੍ਹਾਂ ਦੇ ਟ੍ਰੈਪ 'ਚ ਫਸ ਕੇਲੋਕ ਆਪਣੀ ਜਾਨ ਤਕ ਗੁਆ ਰਹੇ ਹਨ। ਇਸ ਵਿਚ ਕਈ ਐਪ ਚੀਨੀ ਮੋਬਾਇਲ ਐਪ ਹਨ, ਜਿਨ੍ਹਾਂ ਨੂੰ ਬੈਨ ਕੀਤਾ ਗਿਆ ਸੀ।

ਸੂਚੀ 'ਚ ਸ਼ਾਮਲ ਆਨਲਾਈਨ ਲੋਨ ਐਪ 'ਚੋਂ ਚਰਚਿਤ ਨਾਂ ਹਨ ਉਨ੍ਹਾਂ 'ਚ ਕੈਸ਼ਮਾਮਾ, ਕੈਸ਼ ਗੁਰੂ, ਰੂਪੀ ਪਲੱਸ, ਫੋਰਪੇਅ, ਕੈਸ਼ਬੈਵ, ਯੋਰ ਕੈਸ਼, ਰੂਪੀ ਆਦਿ ਹਨ। ਇਨ੍ਹਾਂ ਨੂੰ ਜਦੋਂ ਗੂਗਲ ਪਲੇਅ ਸਟੋਰ 'ਤੇ ਸਰਚ ਕੀਤਾ ਗਿਆ ਤਾਂ ਇਹ ਇਸੇ ਨਾਮ ਨਾਲ ਮਿਲ ਰਹੇ ਨਹ। ਬਸ ਇਨ੍ਹਾਂ ਦੇ ਨਾਂ 'ਚ ਇਕ-ਅੱਦੇ ਸਪੈਲਿੰਗ ਦਾ ਬਦਲਾਅ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕੁਝ ਐਪ ਤਾਂ ਅਜਿਹੇ ਹਨ ਜਿਨ੍ਹਾਂ ਦੇ ਹਾਲ ਹੀ 'ਚ ਗੂਗਲ ਰੀਵਿਊ ਵੀ ਆਏ ਹਨ ਜਿਸ ਵਿਚ ਲੋਕਾਂ ਨੇ ਇਸਨੂੰ ਫਰਜ਼ੀ ਐਪ ਵੀ ਦੱਸਿਆ ਹੈ। 

ਦਰਅਸਲ, ਬੀਤੇ 3 ਸਾਲਾਂ 'ਚ ਆਰ.ਬੀ.ਆਈ. ਵਲੋਂ ਆਨਲਈਨ ਲੋਨ ਦੇ ਕਰੀਬ 500 ਤੋਂ ਜ਼ਿਆਦਾ ਐਪ ਬੈਨ ਕੀਤੇ ਜਾ ਚੁੱਕੇ ਹਨ ਜੋ ਕਿ ਐੱਨ.ਬੀ.ਐੱਫ.ਸੀ. ਤੋਂ ਅਪਰੂਵ ਨਹੀਂ ਹਨ। ਇਸਦੇ ਬਾਵਜੂਦ ਇਨ੍ਹਾਂ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ 1000 ਤੋਂ ਜ਼ਿਆਦਾ ਲੋਨ ਐਪ ਗੂਗਲ ਪਲੇਅ ਸਟੋਰ 'ਚ ਮੌਜੂਦ ਹਨ ਜੋ 100 ਰੁਪਏ ਪ੍ਰਤੀ ਰੀਵਿਊ ਦੇ ਆਧਾਰ 'ਤੇ ਆਪਣੀ ਰੇਟਿੰਗ ਵਧਾ ਕੇ ਮਾਸੂਮ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਰਹੇ ਹਨ।

Rakesh

This news is Content Editor Rakesh