Netflix ਲਈ ਦੇਣੇ ਹੋਣਗੇ 50 ਫੀਸਦੀ ਘੱਟ ਪੈਸੇ, ਕੰਪਨੀ ਲਿਆ ਰਹੀ ਹੈ ਤਿੰਨ ਨਵੇਂ ਪਲਾਨ

12/12/2019 1:50:47 AM

ਗੈਜੇਟ ਡੈਸਕ—ਸਟਰੀਮਿੰਗ ਸਰਵਿਸ Netflix ਭਾਰਤ 'ਚ ਹੁਣ ਮਸ਼ਹੂਰ ਹੋ ਚੁੱਕੀ ਹੈ। ਭਾਰਤ ਲਈ Netflix ਨੇ ਕੁਝ ਮਹੀਨੇ ਪਹਿਲਾਂ ਹੀ Mobile Only ਪਲਾਨ ਲਾਂਚ ਕੀਤੇ ਹਨ। ਭਾਰਤ 'ਚ ਕੰਪਨੀ ਵਧੀਆ ਬਿਜ਼ਨੈੱਸ ਕਰ ਰਹੀ ਹੈ ਅਤੇ ਹੁਣ ਸ਼ਾਇਦ ਜਲਦ ਹੀ ਤੁਹਾਨੂੰ ਕੁਝ ਨਵੇਂ ਅਤੇ ਸਸਤੇ ਪਲਾਨਸ ਮਿਲ ਸਕਦੇ ਹਨ।

ਨੈੱਟਫਲਿਕਸ ਲਾਂਗ ਟਰਮ ਪਲਾਨਸ 'ਤੇ ਕੰਮ ਕਰ ਰਹੀ ਹੈ ਅਤੇ ਇਹ ਪਲਾਨ 3 ਮਹੀਨੇ, 6 ਮਹੀਨੇ ਅਤੇ 12 ਮਹੀਨੇ ਦੇ ਹੋਣਗੇ ਅਤੇ ਇਨ੍ਹਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਵੀ ਕੁਝ ਚੁਨਿੰਦਾ ਯੂਜ਼ਰਸ ਦੇ ਮੋਬਾਇਲ Netflix ਐਪ 'ਤੇ ਇਨ੍ਹਾਂ ਨਵੇਂ ਪਲਾਨ ਦਾ ਆਪਸ਼ਨ ਮਿਲ ਰਿਹਾ ਹੈ। ਦੱਸਣਯੋਗ ਹੈ ਕਿ Netflix ਦਾ ਮੋਬਾਇਲ ਓਨਲੀ ਪਲਾਨ ਲਾਂਚ ਤੋਂ ਪਹਿਲਾਂ ਕਾਫੀ ਸਮੇਂ ਤਕ ਕੀਤੀ ਗਈ ਹਾਲਾਂਕਿ ਕੰਪਨੀ ਨੇ ਹੁਣ ਤਕ ਇਹ ਨਹੀਂ ਦੱਸਿਆ ਹੈ ਕਿ ਇਹ ਪਲਾਨ ਲਾਂਚ ਕਦੋਂ ਕੀਤੇ ਜਾਣਗੇ।

ਨੈੱਟਫਲਿਕਸ ਦੇ ਬੁਲਾਰੇ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਇਹ ਇਕ ਟੈਸਟ ਹੈ ਅਤੇ ਇਹ ਉਦੋਂ ਹੀ ਲਿਆਇਆ ਜਾਵੇਗਾ ਜਦ ਜ਼ਿਆਦਾਤਰ ਲੋਕਾਂ ਨੂੰ ਇਹ ਯੂਜ਼ਫੁਲ ਲੱਗੇਗਾ। ਕੰਪਨੀ ਦਾ ਮੰਣਨਾ ਹੈ ਕਿ ਮੈਂਬਰਸ ਲਈ ਕੁਝ ਮਹੀਨੇ ਦੀ ਸਬਸਕਰੀਪਸ਼ਨ ਇਕ ਵਾਰ 'ਚ ਦੇਣਾ ਫਲੈਗਜਿਬਲ ਹੋ ਸਕਦਾ ਹੈ। 199 ਰੁਪਏ ਦੇ ਮੋਬਾਇਲ ਓਨਲੀ ਪਲਾਨ ਦੀ ਤਰ੍ਹਾਂ ਇਹ ਲਾਂਗ ਟਰਮ ਪਲਾਨ ਵੀ ਸਭ ਤੋਂ ਪਹਿਲਾਂ ਭਾਰਤ 'ਚ ਟੈਸਟ ਕੀਤੇ ਜਾ ਰਹੇ ਹਨ। ਨੈੱਟਫਲਿਕਸ ਦੇ ਲਾਂਗ ਟਰਮ ਪਲਾਨਸ ਦੀ ਖਾਸੀਅਤ ਇਹ ਹੋਵੇਗੀ ਕਿ ਤੁਸੀਂ ਇਸ ਦੇ ਰਾਹੀਂ 20 ਤੋਂ 50 ਫੀਸਦੀ ਤਕ ਦੇ ਪੈਸੇ ਬਚਾ ਸਕੋਗੇ। ਮੋਬਾਇਲ ਓਨਲੀ ਪਲਾਨਸ ਦੀ ਗੱਲ ਕਰੀਏ ਤਾਂ ਭਾਰਤ 'ਚ ਇਹ 199 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੁੰਦੇ ਹਨ।

Netflix ਦੇ ਲਾਂਗ ਟਰਮ ਪਲਾਨਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸ਼ੁਰੂਆਤੀ ਕੀਮਤ 1,919 ਰੁਪਏ ਹੋ ਸਕਦੀ ਹੈ। ਫਿਲਹਾਲ ਇਸ ਪਲਾਨ ਦੀ ਟੈਸਟਿੰਗ ਚੱਲ ਰਹੀ ਹੈ। ਤਿੰਨ ਮਹੀਨੇ ਦਾ ਪਲਾਨ 1,919 ਰੁਪਏ ਦਾ ਹੋਵੇਗਾ। 6 ਮਹੀਨੇ ਦਾ ਪਲਾਨ 3,359 ਰੁਪਏ ਦਾ ਹੋਵੇਗਾ ਜਦਕਿ 12 ਮਹੀਨੇ ਦਾ ਪਲਾਨ 4,799 ਰੁਪਏ ਦਾ ਹੈ। ਇਨ੍ਹਾਂ ਪਲਾਨਸ ਨੂੰ ਮੌਜੂਦਾ Netflix ਦੇ ਸਬਸਕਰੀਪਸ਼ਨ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ ਤਾਂ ਇਸ ਦੀ ਕੀਮਤ 50 ਫੀਸਦੀ ਤਕ ਘੱਟ ਹੈ।

Karan Kumar

This news is Content Editor Karan Kumar