3GB ਰੈਮ ਅਤੇ 32GB ਇੰਟਰਨਲ ਸਟੋਰੇਜ ਨਾਲ ਲਾਂਚ ਹੋਇਆ Coolpad Note 5 Lite ਦਾ ਨਵਾਂ ਵੇਰੀਐਂਟ

11/22/2017 2:22:05 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਆਪਣੇ ਕੂਲਪੈਡ ਨੋਟ 5 ਲਾਈਟ ਸਮਾਰਟਫੋਨ ਦਾ ਨਵਾਂ ਸਟੋਰੇਜ਼ ਵੇਰੀਐਂਟ 3GB ਰੈਮ+ 32GB ਇੰਟਰਨਲ ਸਟੋਰੇਜ ਦੇ ਨਾਲ ਭਾਰਤ 'ਚ 8199 ਰੁਪਏ ਕੀਮਤ 'ਚ ਪੇਸ਼ ਕਰ ਦਿੱਤਾ ਹੈ। ਇਹ ਸਮਾਰਟਫੋਨ ਗੋਲਡ, ਰੌਇਲ ਗੋਲਡ ਅਤੇ ਗ੍ਰੇ ਕਲਰ ਆਪਸ਼ਨਸ ਦੇ ਨਾਲ ਐਕਸਕਲੂਸਿਵ ਤੌਰ 'ਤੇ ਆਨਲਾਈਨ ਵੈੱਬਸਾਈਟ ਅਮੇਜ਼ਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੈ। 

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਮੈਟਲ ਯੂਨੀਬਾਡੀ ਡਿਜ਼ਾਇਨ ਦੇ ਨਾਲ 5 ਇੰਚ ਦੀ HD ਡਿਸਪਲੇਅ ਰੈਜ਼ੋਲਿਊਸ਼ਨ 1280x720 ਪਿਕਸਲਸ ਹੈ। ਇਸ 'ਤੇ 2.5D ਕਰਵਡ ਗਲਾਸ ਦੁਪ੍ਰੋਟੈਕਸ਼ਨ ਵੀ ਦਿੱਤੀ ਗਈ ਹੈ। ਇਸ 'ਚ 64ਬਿੱਟ 1.0GHz ਕਵਾਡ ਕੋਰ ਮੀਡੀਆਟੈੱਕ MT6735CP ਪ੍ਰੋਸੈਸਰ, ਮਾਲੀ 720 CPU, 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 64GB ਵਧਾਈ ਜਾ ਸਕਦੀ ਹੈ।

ਇਸ ਡਿਵਾਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ, ਫਲੈਸ਼ ਦੀ ਸਹੂਲਤ ਦੇ ਨਾਲ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦੇ ਨਾਲ ਕੰਪਨੀ ਦੇ ਕੂਲ ”9 8.0 'ਤੇ ਅਧਾਰਿਤ ਹੈ। ਇਸ 'ਚ 2500mAh ਦੀ ਬੈਟਰੀ ਹੈ ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਸਟੈਂਡਬਾਏ ਟਾਈਮ 200 ਘੰਟੇ ਹੈ।

ਕੁਨੈੱਕਟੀਵਿਟੀ ਲਈ 4G LTE, ਵਾਈ-ਫਾਈ, ਬਲੂਟੁੱਥ v4.0, OTG ਅਤੇ ਡਿਊਲ ਸਿਮ ਦੀ ਸਹੂਲਤ ਹੈ। ਇਸ 'ਚ ਫਿੰਗਰਪ੍ਰਿੰਟ ਸੈਂਸਰ ਦੀ ਵੀ ਸਹੂਲਤ ਦਿੱਤੀ ਗਈ ਹੈ, ਜਿਸ ਨੂੰ ਫੋਨ ਨੂੰ ਅਨਲਾਕ ਕਰਨ, ਕਾਲਸ ਰੀਸੀਵ ਕਰਨ, ਐਪਸ ਓਪਨ ਕਰਨ ਅਤੇ ਤਸਵੀਰਾਂ ਲੈਣ ਲਈ ਇਸਤੇਮਾਲ ਕਰ ਸਕਦੇ ਹਨ। ਇਸ ਦਾ ਕੁਲ ਮਾਪ 145.3x72.3x8.7 ਮਿ. ਮੀ. ਅਤੇ ਭਾਰ ਲਗਭਗ 148 ਗ੍ਰਾਮ ਹੈ।