KTM Duke 125 ਦਾ ਨਵਾਂ ਮਾਡਲ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

12/07/2020 6:22:58 PM

ਆਟੋ ਡੈਸਕ– ਕੇ.ਟੀ.ਐੱਮ. ਨੇ ਆਖਿਰਕਾਰ ਆਪਣੇ 2021 ਮਾਡਲ Duke 125 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 1.50 ਲੱਖ ਰੁਪਏ ਰੱਖੀ ਗਈ ਹੈ। ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਲੁੱਕ ਵਾਲੀ ਇਸ ਬਾਈਕ ਨੂੰ ਦੇਸ਼ ’ਚ ਕੰਪਨੀ ਦੇ ਸਾਰੇ ਡੀਲਰਸ਼ਿਪ ’ਤੇ ਮੁਹੱਈਆ ਕਰਵਾਇਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਨਵੀਂ ਡਿਊਕ 125 ’ਚ ਡਬਲਯੂ.ਪੀ. ਸਸਪੈਂਸ਼ਨ ਸਾਹਮਣੇ ਅਤੇ ਰੀਅਰ ’ਚ ਦਿੱਤਾ ਗਿਆ ਹੈ। ਇਸ ਵਿਚ ਡਿਊਲ ਡਿਸਕ ਬ੍ਰੇਕ ਦੇ ਨਾਲ ਡਿਊਲ ਚੈਨਲ ਏ.ਬੀ.ਐੱਸ. ਵੀ ਮਿਲਦਾ ਹੈ। ਬਾਈਕ ’ਚ ਟ੍ਰੈਕਸ਼ਨ ਕੰਟਰੋਲ, ਮਲਟੀਪਲ ਰਾਈਡਿੰਗ ਮੋਡਸ ਅਤੇ ਫੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਬਾਈਕ ਨੂੰ 2 ਰੰਗਾਂ (ਇਲੈਕਟ੍ਰੋਨਿਕ ਰੇਂਜ ਅਤੇ ਸੈਰਾਮਿਕ ਵਾਈਟ) ’ਚ ਮੁਹੱਈਆ ਕਰਵਾਇਆ ਗਿਆ ਹੈ। 

ਬਾਈਕ ’ਚ ਕੀਤੇ ਗਏ ਅਹਿਮ ਬਦਲਾਅ
ਬਦਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਨਵਾਂ ਰੀਅਰ ਸਬਫਰੇਮ ਅਤੇ ਵੱਡਾ ਸਟੀਲ ਟੈਂਕ ਦਿੱਤਾ ਗਿਆ ਹੈ ਜੋ ਇਸ ਨੂੰ ਪਹਿਲਾਂ ਨਾਲੋਂ ਹੋਰ ਆਕਰਸ਼ਕ ਬਣਾ ਦਿੰਦਾ ਹੈ। ਇਸ ਵਿਚ ਦਿੱਤੇ ਗਏ ਨਵੇਂ ਫਿਊਲ ਟੈਂਕ ਕਾਰਨ ਰਾਈਡਰ ਨੂੰ ਫੁੱਟ-ਰੈਸਟ ’ਤੇ ਪੈਰ ਰੱਖਣ ’ਚ ਕਾਫੀ ਮਦਦ ਮਿਲਦੀ ਹੈ। ਇਸ ਦਾ ਫਿਊਲ ਟੈਂਕ 13.5 ਲੀਟਰ ਦੀ ਸਮਰੱਥਾ ਦਾ ਦੱਸਿਆ ਗਿਆ ਹੈ। 

ਇੰਜਣ
ਇਸ ਬਾਈਕ ’ਚ 125 ਸੀਸੀ ਦਾ ਇੰਜਣ ਲੱਗਾ ਹੈ ਜੋ 9250 ਆਰ.ਪੀ.ਐੱਮ. ’ਤੇ 14.5 ਬੀ.ਐੱਚ.ਪੀ. ਦੀ ਪਾਵਰ ਅਤੇ 12 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇੰਸਟੈਂਟ ਪਾਵਰ ਡਿਲੀਵਰੀ ਦਿੰਦਾ ਹੈ, ਬਾਈਕ ’ਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

Rakesh

This news is Content Editor Rakesh