ਨਵੀਂ ਹੁੰਡਈ ਕ੍ਰੇਟਾ ਦੀ ਬੁਕਿੰਗ ਸ਼ੁਰੂ, ਇੰਨੇ ਰੁਪਏ ’ਚ ਕਰੋ ਬੁੱਕ

03/02/2020 1:36:39 PM

ਆਟੋ ਡੈਸਕ– ਸਾਲ 2020 ’ਚ ਕਈ ਕੰਪਨੀਆਂ ਵਲੋਂ ਨਵੇਂ ਕਾਰ ਮਾਡਲਸ ਲਾਂਚ ਹੋਣ ਵਾਲੇ ਹਨ ਅਤੇ ਹੁਣ 2020 ਹੁੰਡਈ ਕ੍ਰੇਟਾ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਸਿਲੈਕਟਿਡ ਡੀਲਰਸ਼ਿਪਸ ਬ੍ਰਾਂਡ ਨਿਊ ਕ੍ਰੇਟਾ ਦੀ ਪ੍ਰੀ-ਬੁਕਿੰਗ ਲੈ ਰਹੇ ਹਨ ਅਤੇ ਭਾਰਤ ’ਚ ਇਸ ਦਾ ਅਧਿਕਰਾਤ ਲਾਂਚ 17 ਮਾਰਚ ਨੂੰ ਹੋਣ ਵਾਲਾ ਹੈ। ਲਾਂਚ ਤੋਂ ਪਹਿਲਾਂ ਹੀ ਇਸ ਨੂੰ 21,000 ਰੁਪਏ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ, ਜੋ ਰਿਫੰਡੇਬਲ ਅਮਾਊਂਟ ਹੈ। ਸਾਊਥ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਨੇ ਭਾਰਤ ’ਚ ਲਾਂਚ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਦੀ ਕੀਮਤ 10 ਲੱਖ ਰੁਪਏ ਤੋਂ 16 ਲੱਖ ਰੁਪਏ (ਐਕਸ-ਸ਼ੋਅਰੂਮ) ਦੇ ਵਿਚਕਾਰ ਹੋ ਸਕਦੀ ਹੈ। 

ਲਾਂਚ ਤੋਂ ਪਹਿਲਾਂ ਹੀ ਕ੍ਰੇਟਾ ਦੇ ਵੇਰੀਐਂਟ ਅਤੇ ਮਾਈਲੇਜ ਨਾਲ ਜੁੜੇ ਡੀਟੇਲਸ ਆਨਲਾਈਨ ਲੀਕ ਹੋ ਗਏ ਹਨ। ਹੁੰਡਈ ਦੀ ਇਸ ਐੱਸ.ਯੂ.ਵੀ. ਦੇ ਸੈਕਿੰਡ ਜਨਰੇਸ਼ਨ ਮਾਡਲ ਨੂੰ ਚਾਰ ਮਾਡਲਾਂ-  E, EX, S, SX और SX(O) ’ਚ ਪੇਸ਼ ਕੀਤਾ ਜਾਵੇਗਾ। ਇਸ ਐੱਸ.ਯੂ.ਵੀ. ’ਚ ਤਿੰਨ ਇੰਜਣ ਅਤੇ 10 ਕਲਰ ਆਪਸ਼ਨ ਦਿੱਤੇ ਜਾਣਗੇ। 17 ਇੰਚ ਡਾਇਮੰਡ ਕਟ ਅਲਾਓ ਵ੍ਹੀਲਸ, 8-ਸਪੀਕਰ ਬੋਸ ਸਾਊਂਡ ਸਿਸਟਮ, 7 ਇੰਚ ਦਾ ਇੰਸਟਰੂਮੈਂਟ ਕਲੱਸਟਰ, ਫਰੰਟ ਵੈਂਟੀਲੇਟਿਡ ਸੀਟ, ਰਿਮੋਟ ਇੰਜਣ ਸਟਾਰਟ-ਸਟਾਪ, ਆਟੋ ਹੋਲਡ ਫੰਕਸ਼ਨ ਵਾਲੇ ਇਲੈਕਟ੍ਰਿਕ ਪਾਰਕਿੰਗ ਬ੍ਰੇਕ ਅਤੇ 6 ਏਅਰਬੈਗਸ ਵਰਗੇ ਫੀਚਰਜ਼ ਟਾਪ ਐਂਡ SX(O) ਮਾਡਲ ’ਚ ਆਫਰ ਕੀਤੇ ਜਾਣਗੇ। 

ਮਿਲਣਗੇ ਸਟੈਂਡਰਡ ਫੀਚਰਜ਼
ਨਾਲ ਹੀ ਸਟੈਂਡਰਡ ਫੀਚਰਜ਼ ਜਿਵੇਂ- ਪ੍ਰਾਜੈਕਟਰ ਹੈੱਡਲੈਂਪਸ, ਬਲੈਕ ਰੇਡੀਏਟਰ ਗਰਿੱਲ, ਡਿਊਲ-ਟੋਨ ਬੰਪਰ, ਸਿਲਵਰ B-C ਪਿਲਰ ਗਾਰਨਿਸ਼, 3.5 ਇੰਚ ਦਾ ਮੋਨੋ ਟੀ.ਐੱਫ.ਟੀ. ਮਲਟੀ ਇਨਫਾਰਮੇਸ਼ਨ ਡਿਸਪਲੇਅ, ਡੀ-ਕਟ ਸਟੀਅਰਿੰਗ ਵਿਦ ਟਿਲਟ ਅਜਸਟਮੈਂਟ, ਹਾਈਟ ਅਜਸਟੇਬਲ ਡਰਾਈਵਰ ਸੀਟ, ਰਿਮੋਟ ਲੌਕਿੰਗ, ਰੀਅਰ ਏਸੀ ਵੈਂਟਸ, ਪਾਵਰ ਅਜਸਟੇਬਲ ORVMs, ਲੈਨ ਚੇਂਜ ਇੰਡੀਕੇਟਰ, ਡਿਊਲ ਫਰੰਟ ਏਅਰਬੈਗਸ, ਏ.ਬੀ.ਐੱਸ. ਵਿਦ ਈ.ਬੀ.ਡੀ., ਸੀਟ ਬੈਲਟ ਰਿਮਾਇੰਡਰ, ਰੀਅਰ ਪਾਰਕਿੰਗ ਸੈਂਸਰਜ਼, ਸਪੀਡ ਸੈਂਸਿੰਗ ਡੋਰ ਲੌਕਸ ਅਤੇ ਹਾਈ ਸਪੀਡ ਅਲਰਟ ਵੀ ਨਵੀਂ ਕ੍ਰੇਟਾ ’ਚ ਦਿੱਤੇ ਜਾ ਰਹੇ ਹਨ। ਨਵੀਂ ਹੁੰਡਈ ਕ੍ਰੇਟਾ ਦਰਅਸਲ ਕੀਆ ਸੇਲਟਾਸ ਨੂੰ ਟੱਕਰ ਦੇਵੇਗੀ।