Kawasaki ਦੀ ਨਵੀਂ ਅਡਵੈਂਚਰ-ਟੂਰਰ ਬਾਈਕ ਭਾਰਤ 'ਚ ਲਾਂਚ,ਜਾਣੋ ਕੀਮਤ

02/12/2019 5:32:08 PM

ਆਟੋ ਡੈਸਕ- ਕਾਵਾਸਾਕੀ ਨੇ ਅਡਵੈਂਚਰ-ਟੂਰਰ ਬਾਈਕ 2019 ਕਾਵਾਸਾਕੀ Versys 1000 ਭਾਰਤ 'ਚ ਲਾਂਚ ਕਰ ਦਿੱਤੀ। ਇਸ ਨੂੰ 10.69 ਲੱਖ ਰੁਪਏ ਦੀ ਐਕਸ ਸ਼ੋਰੂਮ ਕੀਮਤ 'ਚ ਬਾਜ਼ਾਰ 'ਚ ਉਤਾਰਿਆ ਗਿਆ ਹੈ। ਨਵੀਂ Kawasaki Versys 1000 ਨੂੰ EICMA 2018 'ਚ ਪੇਸ਼ ਕੀਤਾ ਗਿਆ ਸੀ। ਨਵੀਂ ਬਾਈਕ ਪਰਲ ਫਲੈਟ ਸਟਾਰਡਸਟ ਵਾਈਟ ਤੇ ਮਟੈਲਿਕ ਫਲੈਟ ਸਪਾਰਕ ਬਲੈਕ ਕਲਰ 'ਚ ਉਪਲੱਬਧ ਹੈ।

ਇਸ ਬਾਈਕ 'ਚ 1043cc, ਇਨ-ਲਾਈਨ, 4-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਮੋਟਰ 120hp ਦਾ ਪਾਵਰ ਤੇ 102Nm ਟਾਰਕ ਜਨਰੇਟ ਕਰਦਾ ਹੈ। ਇਸ 'ਚ ਕੁਝ ਕਾਸਮੈਟਿਕ ਬਦਲਾਅ ਵੀ ਕੀਤੇ ਗਏ ਹਨ। ਨਵੀਂ ਬਾਈਕ ਦਾ ਫਰੰਟ ਲੁੱਕ ਪਹਿਲਾਂ ਤੋਂ ਜ਼ਿਆਦਾ ਸ਼ਾਰਪ ਹੈ। ਇਸ 'ਚ ਐੱਲ. ਈ. ਡੀ ਹੈੱਡਲਾਈਟ, ਅਡਜਸਟੇਬਲ ਵਿੰਡਸਕ੍ਰੀਨ ਤੇ ਐੱਲ. ਸੀ. ਡੀ ਸੈ.ਮੀ-ਡਿਜੀਟਲ ਕੰਸੋਲ ਦਿੱਤਾ ਗਿਆ ਹੈ।ਨਵੀਂ ਕਾਵਾਸਾਕੀ ਵਰਸਿਸ 1000 'ਚ ਕਾਵਾਸਾਕੀ ਟ੍ਰੈਕਸ਼ਨ ਕੰਟਰੋਲ (KTRC), ਕਰੂਜ ਕੰਟਰੋਲ, ਕਾਵਾਸਾਕੀ ਕਾਰਨਿੰਗ ਮੈਨੇਜੇਮੈਂਟ ਫੰਕਸ਼ਨ (KCMF) ਤੇ ਕਾਵਾਸਾਕੀ ਇੰਟਲੀਜੈਂਟ ਏ. ਬੀ. ਐੱਸ ਜਿਹੇ ਸੇਫਟੀ ਫੀਚਰਸ ਹਨ। ਬਾਈਕ 'ਚ ਦੋ ਪਾਵਰ ਮੋਡ ਦਿੱਤੇ ਗਏ ਹਨ। ਇਸ ਦੇ ਫਰੰਟ ਤੇ ਰੀਅਰ ਸਸਪੈਂਸ਼ਨ ਵੀ ਅਪਡੇਟ ਕੀਤੇ ਗਏ ਹਨ। ਇਸ ਦੀ ਦੋਨਾਂ ਵ੍ਹੀਲਜ 17-ਇੰਚ ਦੀਆਂ ਹਨ। ਬਾਈਕ ਦੀ ਸੀਟ ਹਾਈਟ 790mm ਹੈ। ਇਸ 'ਚ 21-ਲਿਟਰ ਦਾ ਫਿਊਟ ਟੈਂਕ ਦਿੱਤਾ ਗਿਆ ਹੈ।
ਕਾਵਾਸਾਕੀ ਦੀ ਨਵੀਂ ਅਡਵੇਂਚਰ-ਟੂਰਰ ਬਾਈਕ ਦੀ ਬੁਕਿੰਗ ਸ਼ੁਰੂ ਹੈ। ਕੰਪਨੀ ਦਾ ਆਫਿਸ਼ੀਅਲ ਵੈੱਬਸਾਈਟ ਤੋਂ ਇਸ ਨੂੰ ਬੁੱਕ ਕੀਤੀ ਜਾ ਸਕਦੀ ਹੈ। ਇਸ ਦੀ ਡਿਲੀਵਰੀ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ।  ਮਾਰਕੀਟ 'ਚ ਇਸ ਦੀ ਟੱਕਰ 4ucati Multistrada 950 ਬਾਈਕ ਨਾਲ ਮੰਨੀ ਜਾ ਰਹੀ ਹੈ।