ਨਵੇਂ ਫੀਚਰਸ ਦੇ ਨਾਲ 2019 Ford Endeavour ਭਾਰਤ 'ਚ ਲਾਂਚ

02/22/2019 3:52:35 PM

ਆਟੋ ਡੈਸਕ- ਵਾਹਨ ਨਿਰਮਾਤਾ ਕੰਪਨੀ Ford ਨੇ ਭਾਰਤ 'ਚ Endeavour ਦਾ ਫੇਸਲਿਫਟ ਵਰਜਨ ਲਾਂਚ ਕਰ ਦਿੱਤਾ ਹੈ। ਨਵੀਂ ਫੋਰਡ ਅੰਡੈਵਰ ਦੇ ਐਕਟੀਰੀਅਰ ਤੇ ਇੰਟੀਰਿਅਰ 'ਚ ਕਈ ਬਦਲਾਵ ਕੀਤੇ ਗਏ ਹਨ, ਜੋ ਇਸ SUV ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ। ਨਵੀਂ ਅੰਡੈਵਰ ਗ੍ਰੇ ਕਲਰ ਦੀ ਜਗ੍ਹਾ ਇੱਕ ਨਵੇਂ ਡਿਫਿਊਜ਼ਡ ਸਿਲਵਰ ਕਲਰ 'ਚ ਵੀ ਉਪਲੱਬਧ ਹੋਵੇਗੀ। ਦੱਸ ਦੇਈਏ ਕਿ 2019 Ford Endeavour ਦੀ ਕੀਮਤ 28.19 ਲੱਖ ਤੋਂ 32.97 ਲੱਖ ਰੁਪਏ ਦੇ 'ਚ ਹੈ। 

ਇੰਜਣ
ਇਸ 'ਚ ਇਕ 2.2-ਲਿਟਰ ਡੀਜਲ ਇੰਜਣ ਹੈ, ਜੋ 158 bhp ਦਾ ਪਾਵਰ ਤੇ 385 Nm ਟਾਰਕ ਜਨਰੇਟ ਕਰਦਾ ਹੈ। ਦੂਜਾ 3.2-ਲਿਟਰ ਡੀਜਲ ਇੰਜਣ ਹੈ, ਜੋ 197bhp ਦਾ ਪਾਵਰ ਤੇ 470 Nm ਟਾਰਕ ਜਨਰੇਟ ਕਰਦਾ ਹੈ । 2.2-ਲਿਟਰ ਇੰਜਣ 'ਚ 6-ਸਪੀਡ ਮੈਨੂਅਲ ਤੇ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੀ ਆਪਸ਼ਨ ਹੈ। 3.2-ਲਿਟਰ ਵਾਲੇ ਇੰਜਣ 'ਚ ਸਿਰਫ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਉਪਲੱਬਧ ਹੈ।  ਫੀਚਰਸ 
ਫੋਰਡ ਦੇ ਐਕਸਿਲੈਂਟ Sync3 ਯੂਜ਼ਰ ਇੰਟਰਫੇਸ ਦੇ ਨਾਲ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇਅ ਸਪੋਰਟ ਕਰਦਾ ਹੈ। ਅੰਡੈਵਰ 'ਚ 6-ਏਅਰਬੈਗਸ ਸਟੈਂਡਰਡ ਦਿੱਤੇ ਗਏ ਹਨ। ਟਾਪ ਵੇਰੀਐਂਟ 'ਚ 7-ਏਅਰਬੈਗਸ ਤੇ ਪੈਨਾਰੋਮਿਕ ਸਨਰੂਫ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਪ੍ਰੀਮੀਅਮ ਐੱਸ. ਯੂ. ਵੀ. 'ਚ ਹੁਣ ਕੀਲੈੱਸ-ਐਂਟਰੀ ਤੇ ਸਟਾਰਟ-ਸਟਾਪ ਬਟਨ ਦੀ ਸਹੂਲਤ ਵੀ ਮਿਲਗੀ।ਡਿਜ਼ਾਈਨ
ਅਪਡੇਟਿਡ ਫੋਰਡ ਅੰਡੈਵਰ 'ਚ ਨਵੀਂ ਟ੍ਰਿਪਲ-ਸਲੇਟ ਗਰਿਲ ਦਿੱਤੀ ਗਈ ਹੈ, ਜੋ ਕਾਫ਼ੀ ਸਟਾਈਲਿਸ਼ ਵਿੱਖਦੀ ਹੈ। ਫਾਗ ਲੈਂਪ ਦੇ ਚਾਰੇ ਪਾਸੇ ਬਲੈਕ ਕਲਰ 'ਚ ਬੇਜ਼ਲ ਹੈ। ਨਵੀਂ ਅੰਡੈਵਰ 'ਚ ਐੱਲ. ਈ. ਡੀ ਡੇ- ਟਾਈਮ ਰਨਿੰਗ ਲਾਈਟ ਅਤੇ 894 ਹੈੱਡਲੈਂਪ ਦੇ ਨਾਲ ਬਲੈਕ ਆਉਟ ਹੈੱਡਲੈਂਪਸ ਹਨ। ਇਸ ਤੋਂ ਇਲਾਵਾ ਇਸ 'ਚ ਨਵੇਂ 18-ਇੰਚ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ 2019 Endeavour ਦਾ ਮੁਕਾਬਲਾ Mahindra Alturas G4, Toyota Fortuner ਤੇ Skoda Kodiaq ਨਾਲ ਹੋਵੇਗਾ।