EICMA 2018: ਨਵੇਂ 998cc ਇਨ-ਲਾਈਨ ਫੋਰ ਇੰਜਣ ਨਾਲ ਪੇਸ਼ ਹੋਈ BMW S 1000 RR ਬ੍ਰੇਕ ਕਵਰ

11/09/2018 12:15:30 PM

ਆਟੋ ਡੈਸਕ- ਵਿਸ਼ਵ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਬੀ. ਐੱਮ ਡਬਲਿਯੂ, ਨੇ EICMA 2018 ਸ਼ੋਅ ਦੇ ਦੌਰਾਨ ਆਪਣੀ ਨਵੀਂ BMW S 1000 RR ਨੂੰ ਪੇਸ਼ ਕੀਤੀ ਹੈ। ਬੀ. ਐੱਮ ਡਬਲਿਯੂ ਮੋਟੋਰਾਇਡ ਨੇ BMW S1000RR 'ਚ ਜ਼ਿਆਦਾ ਪਾਵਰ ਲਈ ਨਵਾਂ ਇੰਜਣ ਦਿੱਤਾ ਹੈ। ਇਸ 'ਚ ਸਭ ਤੋਂ ਖਾਸ ਗੱਲ ਇਹ ਕਿ ਸੁਪਰਬਾਈਕ ਅੰਕਾਂ 'ਚ BMW ਮੋਟੋਰਾਇਡ ਨੇ ਵਰਲਡ ਸੁਪਰ ਬਾਈਕ ਚੈਂਪੀਅਨਸ਼ਿੱਪ (WSBK) 'ਚ ਟਾਮ ਸਾਈਕਸ ਤੇ ਸ਼ਾਨ ਮੁਇਰ ਰੇਸਿੰਟ ਟੀਮ ਦੇ ਨਾਲ ਵਾਪਸੀ ਕੀਤੀ ਹੈ।

BMW S 1000 RR 'ਚ ਕਈ ਬਦਲਾਵ ਕੀਤੇ ਗਏ ਹਨ। ਬਾਈਕ 'ਚ ਨਵਾਂ 998cc ਇਨ-ਲਾਈਨ ਫੋਰ ਇੰਜਣ ਦਿੱਤਾ ਗਿਆ ਹੈ ਜੋ ਕਿ 204 bhp ਦੀ ਪਾਵਰ ਤੇ 83 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਮੌਜੂਦਾ ਮਾਡਲ ਤੋਂ 8bhp ਜ਼ਿਆਦਾ ਪਾਵਰ ਦਿੰਦਾ ਹੈ। ਨਵੇਂ ਇੰਜਣ 'ਚ ਨਵਾਂ ਸ਼ਿਫਟਕੈਮ ਵਾਲਵ ਟ੍ਰੈਕ ਦਿੱਤਾ ਗਿਆ ਹੈ ਜੋ ਕਿ ਇਸ ਸਾਲ EICMA 'ਚ BMW R 1250 GS 'ਚ ਦਿੱਤਾ ਗਿਆ ਹੈ।

ਪਾਵਰ ਵਧਾਉਣ ਦੇ ਨਾਲ ਹੀ ਨਵੀਂ S 1000 RR ਦਾ ਭਾਰ ਪੁਰਾਣੇ ਮਾਡਲ ਤੋਂ ਕਰੀਬ 10.6 kg ਹਲਕਾ ਕੀਤਾ ਗਿਆ ਹੈ, ਜਿਸ ਦੇ ਚੱਲਦੇ ਹੁਣ ਇਹ ਇਕ ਲਿਟਰ ਘੱਟ ਫਿਊਲ ਲਵੇਗੀ। ਪੁਰਾਣੇ ਇਨ- ਲਾਈਨ ਫੋਰ ਦੇ ਮੁਕਾਬਲੇ ਨਵਾਂ ਇੰਜਣ ਵੀ ਕਰੀਬ 3 kg ਹਲਕਾ ਹੈ। ਕੁਲ ਮਿਲਾ ਕੇ ਬਾਈਕ ਦਾ ਭਾਰ 197 kg ਹੈ।
2019 BMW S 1000 RR 'ਚ 6-ਐਕਸਿਸ IMU ਦਿੱਤੇ ਗਏ ਹਨ ਜੋ ਕਿ ਫੀਚਰਸ ਦੇ ਤੌਰ 'ਤੇ ਕਾਰਨਰਿੰਗ ABS ਤੇ ABS ਪ੍ਰੋ ਤੇ ਡਾਇਮਨਾਮਿਕ ਟ੍ਰੈਕਸ਼ਨ ਕੰਟਰੋਲ ਨੂੰ ਕੰਟਰੋਲ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਬਾਈਕ 4“3 ਵ੍ਹੀਲੀ ਕੰਟਰੋਲ, ਚਾਰ ਰਾਈਡਿੰਗ ਮੋਡਸ-ਰੇਨ, ਰੋਡ, ਡਾਇਨਾਮਿਕ ਤੇ ਰੇਸ ਦੇ ਨਾਲ ਆਉਂਦੀ ਹੈ। ਆਪਸ਼ਨਲ ਫੀਚਰ ਦੇ ਤੌਰ 'ਤੇ ਬਾਈਕ 'ਚ ਤਿੰਨ ਨਵੇਂ ਰੇਸ ਪ੍ਰੋ ਮੋਡਸ ਦਿੱਤੇ ਗਏ ਹਨ ਜੋ ਕਿ ਵ੍ਹੀਲੀ ਕੰਟਰੋਲ ਤੇ ਇੰਜਣ ਬ੍ਰੇਕਿੰਗ ਨੂੰ ਬਿਹਤਰ ਟਿਊਨਿੰਗ ਦਿੰਦੇ ਹਨ। ਇਸ ਤੋਂ ਇਲਾਵਾ ਬਾਈਕ 'ਚ ਇੰਸਟਰੂਮੈਂਟ ਕੰਸੋਲ ਲਈ 6.5 ਇੰਚ “6“ ਸਕ੍ਰੀਨ ਦਿੱਤੀ ਗਈ ਹੈ। ਉਥੇ ਹੀ ਅਪ/ਡਾਊਨ ਕਵਿੱਕਸ਼ਿਫਟਰ ਤੇ ਕਰੂਜ ਕੰਟਰੋਲ ਨੂੰ ਵੀ ਆਪਸ਼ਨ ਦੇ ਰੂਪ 'ਚ ਜੋੜਿਆ ਗਿਆ ਹੈ। 

2019 BMW S 1000 RR 'ਚ ਨਵੇਂ M ਪੈਕੇਜ-ਕਾਰਬਨ ਫਾਇਬਰ ਵ੍ਹੀਲਸ, ਰੇਸ ਕਾਸਟਿਊਮ ਤੇ ਆਦਿ ਦਿੱਤੇ ਗਏ ਹਨ ਜੋ ਕਿ ਇਸ ਤਰ੍ਹਾਂ ਦੇ ਉਪਚਾਰ ਦੇ ਨਾਲ ਪਹਿਲੀ BMW ਮੋਟਰਸਾਈਕਲ ਹੈ।