2019 Bajaj Dominar 400 ਜ਼ਿਆਦਾ ਪਾਵਰ ਨਾਲ ਹੋਵੇਗੀ ਲਾਂਚ

02/17/2019 11:14:34 AM

ਆਟੋ ਡੈਸਕ- ਬਜਾਜ ਭਾਰਤ 'ਚ Dominar 400 ਦਾ ਅਪਗ੍ਰੇਡਿਡ ਵਰਜਨ ਲਾਂਚ ਕਰਨ ਲਈ ਤਿਆਰ ਹੈ। ਬਜਾਜ ਡੀਲਰਸ ਨੇ ਪ੍ਰੀ-ਬੂਕਿੰਗਸ ਸ਼ੁਰੂ ਕਰ ਦਿੱਤੀ ਹੈ। ਹੁਣ ਸਾਹਮਣੇ ਆ ਰਹੀ ਜਾਣਕਾਰੀ ਦੇ ਮੁਤਾਬਕ ਨਵੀਂ ਡਾਮਿਨਰ 400 ਪਹਿਲਾਂ ਦੇ ਉਮੀਦ 15 ਫੀਸਦੀ ਜ਼ਿਆਦਾ ਪਾਵਰ ਬੂਸਟ ਦੇ ਨਾਲ ਲਾਂਚ ਕੀਤੀ ਜਾਵੇਗੀ। 2019 4ominar 400 ਦਾ ਭਾਰ ਵੀ ਪਹਿਲਾਂ ਤੋਂ 2 ਕਿੱਲੋਗ੍ਰਾਮ ਜ਼ਿਆਦਾ ਹੈ। ਮਤਲਬ ਹੁਣ ਇਸ ਬਾਈਕ ਦਾ ਭਾਰ 182.5 ਕਿੱਲੋਗ੍ਰਾਮ ਹੈ।

ਇਸ ਖੂਬੀਆਂ ਨਾਲ ਲੈਸ ਹੋਵੇਗੀ Dominar 2019 
ਨਵੀਂ ਬਜਾਜ਼ ਡਾਮਿਨਰ 400 'ਚ ਟੈਲੀਸਕੋਪਿਕ ਫਰੰਟ ਫਾਰਕਸ ਦੀ ਜਗ੍ਹਾ ਇਨਵਰਟਿਡ ਫਾਰਕਸ ਦਿੱਤੇ ਗਏ ਹਨ। ਇਕ ਬਹੁਤ ਬਦਲਾਅ ਐਗਜਾਸਟ 'ਚ ਕੀਤਾ ਗਿਆ ਹੈ। ਬਾਈਕ 'ਚ ਹੁਣ ਟਵਿਨ ਪੋਰਟ ਐਗਜਾਸਟ ਸੈੱਟਅਪ ਦਿੱਤਾ ਗਿਆ ਹੈ, ਜੋ ਵਿਡੀਓ 'ਚ ਵੀ ਵੇਖਿਆ ਜਾ ਸਕਦਾ ਹੈ। ਨਵੇਂ ਐਗਜਾਸਟ ਦੀ ਵਜ੍ਹਾ ਨਾਲ ਸਾਊਂਡ 'ਚ ਵੀ ਥੋੜ੍ਹਾ ਬਦਲਾਅ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਬਾਈਕ ਦਾ ਇੰਸਟਰੂਮੈਂਟ ਕਲਸਟਰ ਵੀ ਬਦਲਿਆ ਗਿਆ ਹੈ। ਹੁਣ ਇਸ 'ਚ ਸਾਈਡ ਸਟੈਂਡ ਪੁਜਿਸ਼ਨ ਤੋਂ ਲੈ ਕੇ ਸਰਵਿਸ ਰਿਮਾਇੰਡਰ, ਇੰਜਣ ਕਿਲ ਸਵਿਚ ਆਨ/ਆਫ, ਐਵਰੇਜ ਫਿਊਲ ਐਫਿਸ਼ੀਅੰਸੀ ਵਰਗੀਆਂ ਸੁਵਿਧਾਵਾਂ ਮਿਲੇਗੀ।ਕੀਮਤ
ਬਾਈਕ 'ਚ ਗਿਅਰ ਪੁਜਿਸ਼ਨ ਇੰਡੀਕੇਟਰ ਵੱਖ ਤੋਂ ਦਿੱਤਾ ਜਾਵੇਗਾ। ਇਹ ਛੋਟੀ ਸਕ੍ਰੀਨ ਵਾਲਾ ਇੰਡੀਕੇਟਰ ਫਿਊਲ ਟੈਂਕ 'ਚ ਲਗਾ ਹੋਵੇਗਾ। ਇਸ ਸਕ੍ਰੀਨ 'ਚ ਓਡੋਮੀਟਰ ਤੇ ਟ੍ਰਿਪ ਮੀਟਰ ਵੀ ਲਗਾਇਆ ਗਿਆ ਹੈ। ਹਾਲਾਂਕਿ ਬਾਈਕ ਦੇ ਇੰਜਣ 'ਚ ਕਿਸੇ ਪ੍ਰਕਾਰ ਦਾ ਬਦਲਾਵ ਨਹੀਂ ਕੀਤਾ ਜਾਵੇਗਾ। ਇਸ 'ਚ ਪਹਿਲਾਂ ਵਾਲਾ ਹੀ 373 ਸੀ. ਸੀ. ਦਾ ਲਿਕਵਿਡ ਕੂਲਡ, ਸਿੰਗਲ ਸਿਲਿੰਡਰ ਇੰਜਣ ਦਿੱਤਾ ਜਾਵੇਗਾ। ਬਾਈਕ ਦੀ ਲਾਂਚਿੰਗ ਮਾਰਚ 2019 'ਚ ਕੀਤੀ ਜਾ ਸਕਦੀ ਹੈ ਤੇ ਇਸ ਦੀ ਕੀਮਤ 1.63 ਲੱਖ (ਐਕਸ-ਸ਼ੋਰੂਮ, ਦਿੱਲੀ) ਹੋ ਸਕਦੀ ਹੈ।