18 ਸਾਲਾ ਨੌਜਵਾਨ ਨੇ ਐਪਲ ''ਤੇ ਠੋਕਿਆ 7,000 ਕਰੋੜ ਰੁਪਏ ਦਾ ਮੁਕੱਦਮਾ

04/23/2019 7:15:11 PM

ਗੈਜੇਟ ਡੈਸਕ—ਆਪਣੇ facial recognition ਫੀਚਰ ਨੂੰ ਲੈ ਕੇ ਐਪਲ ਅਕਸਰ ਸੁਰਖੀਆਂ 'ਚ ਰਿਹਾ ਹੈ। ਇਕ ਵਾਰ ਫਿਰ ਇਸ ਨੂੰ ਲੈ ਕੇ ਕੰਪਨੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ 18 ਸਾਲ ਉਸਮੇਨ ਬਾਹ ਨਾਮਕ ਨੌਜਵਾਨ ਨੇ ਐਪਲ ਦੇ ਇਸ ਫੀਚਰ ਵਿਰੁੱਧ ਕੇਸ ਦਰਜ ਕਰਵਾਇਆ ਹੈ, ਜਿਸ 'ਚ ਉਸ ਨੇ ਐਪਲ ਵਿਰੁੱਧ 1 ਬਿਲੀਅਨ (ਲਗਭਗ 7000 ਕਰੋੜ) ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ। 

ਕੀ ਹੈ ਪੂਰਾ ਮਾਮਲਾ
ਦਾਇਰ ਮੁਕੱਦਮੇ 'ਚ ਬਾਹ ਨੇ ਕਿਹਾ ਕਿ ਉਨ੍ਹਾਂ ਨੂੰ ਨਵੰਬਰ 'ਚ ਨਿਊਯਾਰਕ 'ਚ ਆਪਣੇ ਘਰ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਕ ਐਪਲ ਸਟੋਰ ਤੋਂ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਗ੍ਰਿਫਤਾਰੀ ਵਾਰੰਟ 'ਚ ਇਕ ਤਸਵੀਰ ਸੀ ਜੋ ਬਾਹ ਨਾਲ ਨਹੀਂ ਮਿਲਦੀ ਸੀ। ਬਾਹ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਇਕ ਗੈਰ-ਫੋਟੋ ਆਈਡੈਂਟਿਟੀ ਦਾ ਪਰਮਿਟ ਉਸ ਕੋਲੋ ਗੁਆਚ ਗਿਆ ਸੀ, ਜਿਸ ਦੇ ਨਾਲ ਇਸ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬਾਹ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਨਾਂ ਗਲਤੀ ਨਾਲ ਐਪਲ ਦੇ ਫੇਸ਼ੀਅਲ-ਰਿਕੋਗਨਿਸ਼ਨ 'ਚ ਚੋਰ ਦੇ ਚਿਹਰੇ ਨਾਲ ਜੁੜਿਆ ਹੋ ਸਕਦਾ ਹੈ, ਉਸ ਦੇ ਇਨ੍ਹਾਂ ਚੋਰੀਆਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਸ ਤੋਂ ਇਲਾਵਾ ਬਾਸਟਨ ਦੀ ਚੋਰੀ ਦੇ ਸਮੇਂ, ਬਾਹ ਮੈਨਹਟੱਨ 'ਚ ਇਕ ਪ੍ਰੋਗਰਾਮ 'ਚ ਭਾਗ ਲੈ ਰਿਹਾ ਸੀ, ਜਿਥੇ 1200 ਡਾਲਰ ਮੂਲ ਦਾ ਸਾਮਾਨ ਚੋਰੀ ਹੋ ਗਿਆ ਸੀ।

ਯੂਜ਼ਰਸ ਦੀ ਆਈਡੈਂਟੀ ਦਾ ਹੋ ਰਿਹਾ ਗਲਤ ਇਸਤੇਮਾਲ
ਇਹ ਪਹਿਲੀ ਅਜਿਹੀ ਅਜੀਬ ਘਟਨਾ ਹੈ ਜਿਸ ਕਾਰਨ ਐਪਲ ਦੇ facial recognition ਫੀਚਰ 'ਤੇ ਸਵਾਰ ਖੜੇ ਹੋ ਸਕਦੇ ਹਨ ਹਾਲਾਂਕਿ ਇਹ ਸਪਸ਼ੱਟ ਨਹੀਂ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਕੀ ਹੋਵੇਗਾ। ਨਿਊਯਾਰਕ ਪੋਸਟ ਮੁਤਾਬਕ ਚੋਰੀ ਦੇ ਸੰਕੇਤ ਵਾਲੇ ਵਿਅਕਤੀ ਨੂੰ ਟਰੈਕਨ ਕਰਨ ਲਈ ਐਪਲ ਜਿਸ ਸਾਫਟਵੇਅਰ ਦੀ ਵਰਤੋਂ ਕਰਦਾ ਹੈ ਉਹ ਉਪਭੋਗਤਾਵਾਂ ਨੂੰ ਆਪਣੇ ਲਈ ਸੇਫ ਨਹੀਂ ਲੱਗਦਾ। ਉਪਭੋਗਤਾਵਾਂ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਪਤਾ ਨਹੀਂ ਕਿ ਉਨ੍ਹਾਂ ਦੇ ਚਿਹਰੇ ਦਾ ਚੋਰੀ ਕੌਣ ਵਿਸ਼ਲੇਸ਼ਣ ਕਰ ਰਿਹਾ ਹੈ। ਅਜਿਹਾ 'ਚ ਕਿਹਾ ਜਾ ਸਕਦਾ ਹੈ ਕਿ ਯੂਜ਼ਰਸ ਦੀ ਆਈਡੈਂਟਿਟੀ ਦਾ ਕੋਈ ਵੀ ਗਲਤ ਇਸਤੇਮਾਲ ਕਰ ਸਕਦਾ ਹੈ।

Karan Kumar

This news is Content Editor Karan Kumar