ਗਰਮੀਆਂ ''ਚ ਲਓ ਖੱਟੇ ਮਿੱਠੇ ਅੰਬ ਦੇ ਰਸ ਦਾ ਮਜਾ

05/26/2017 1:02:53 PM

ਜਲੰਧਰ— ਗਰਮੀਆਂ ''ਚ ਕੁੱਝ ਠੰਡਾ ਪੀਣ ਦਾ ਮਨ ਕਰਦਾ ਹੈ ਤਾਂ ਤੁਸੀਂ ਗਰਮੀਆਂ ਦੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਡ੍ਰਿੰਕ ਅੰਬ ਦਾ ਰਸ ਲੈ ਸਕਦੇ ਹੋ। ਇਹ ਇਕ ਅਜਿਹਾ ਕੁਦਰਤੀ ਡ੍ਰਿੰਕ ਹੈ, ਜਿਸ ਨਾਲ ਸਰੀਰ ਨੂੰ ਲੂ ਨਹੀਂ ਲੱਗਦੀ। ਖੱਟਾ-ਮਿੱਠਾ ਹੋਣ ਕਾਰਨ ਬੱਚੇ ਵੀ ਇਸਨੂੰ ਬਹੁਤ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 
ਸਮੱਗਰੀ
- 3 ਕੱਚੇ ਅੰਬ
- 2 ਚਮਚ ਜੀਰਾ ਪਾਊਡਰ
- ਕਾਲਾ ਨਮਕ ਸੁਆਦ ਅਨੁਸਾਰ
- 1/4 ਚਮਚ ਕਾਲੀ ਮਿਰਚ
- 150 ਗ੍ਰਾਮ ਚੀਨੀ
- ਪੁਦੀਨੇ ਦੀਆਂ 20-30 ਪੱਤੀਆਂ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅੰਬਾਂ ਨੂੰ ਧੋ ਕੇ ਛਿੱਲ ਲਓ ਅਤੇ ਇਨ੍ਹਾਂ ਦਾ ਗੂਦਾ ਕੱਢ ਲਓ। 
2. ਇਸ ਗੂਦੇ ''ਚ ਇਕ ਕੱਪ ਪਾਣੀ ਪਾ ਕੇ ਉੱਬਾਲ ਲਓ। 
3. ਹੁਣ ਇਸ ਨੂੰ ਮਿਕਸੀ ''ਚ ਪਾ ਕੇ ਉਸ ''ਚ ਚੀਨੀ, ਕਾਲਾ ਨਮਕ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਬੀਟ ਕਰ ਲਓ। 
4. ਫਿਰ ਇਸ ''ਚ ਇਕ ਲੀਟਰ ਠੰਡਾ ਪਾਣੀ ਮਿਲਾਓ। 
5. ਹੁਣ ਇਸ ਨੂੰ ਛਾਣ ਲਓ ਅਤੇ ਕਾਲੀ ਮਿਰਚ ਅਤੇ ਭੁੰਨਿਆ ਹੋਇਆ ਜੀਰਾ ਪਾ ਕੇ ਮਿਕਸ ਕਰ ਲਓ। 
6. ਅੰਬ ਦਾ ਰਸ ਤਿਆਰ ਹੈ। ਤੁਸੀਂ ਇਸ ਨੂੰ ਬਰਫ ਦੇ ਟੁੱਕੜੇ ਪਾ ਕੇ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਸਰਵ ਕਰੋ। 
7. ਤੁਸੀਂ ਅੰਬ ਦੇ ਇਸ ਰਸ ਨੂੰ ਫਰਿੱਜ ''ਚ ਰੱਖ ਕੇ 3-5 ਦਿਨ ਤੱਕ ਇਸਤੇਮਾਲ ਕਰ ਸਕਦੇ ਹੋ।