ਪੁਲਸ ਨੇ ਅਫੀਮ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

03/15/2024 6:11:45 PM

ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਦੇ ਥਾਣਾ ਖੂਈ ਖੇੜਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਸਾਢੇ 3 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਜਦੋਂ ਬਿਜਲੀ ਘਰ ਪਿੰਡ ਖੂਈਖੇੜਾ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੇ ਮੋਢੇ ’ਤੇ ਕਾਲਾ ਬੈਗ ਟੰਗਿਆ ਹੋਇਆ ਸੀ। ਪੁਲਸ ਨੂੰ ਦੇਖ ਕੇ ਉਹ ਹੇਠਾਂ ਬੈਠ ਗਿਆ ਅਤੇ ਆਪਣੇ ਬੈਗ ’ਚੋਂ ਫਰੋਲਾ-ਫਰਾਲੀ ਕਰਨ ਲੱਗ ਪਿਆ। 

ਇਸ ’ਤੇ ਜਦੋਂ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀ ਦੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ’ਚੋਂ ਇਕ ਪਾਰਦਰਸ਼ੀ ਲਿਫਾਫੇ ’ਚ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਵੱਲੋਂ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕਰਨ ’ਤੇ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਵਾਸੀ ਚੱਕ ਜਵਾਲਾ, ਹਨੂੰਮਾਨਗਡ਼੍ਹ ਹੋਈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Gurminder Singh

This news is Content Editor Gurminder Singh