ਵਿਧਾਇਕ ਆਵਲਾ ਨੇ ਆਮ ਲੋਕਾਂ ਦੀ ਸਹੂਲਤ ਲਈ ਬਾਗ ਕਾਲੋਨੀ ''ਚ ਪਾਰਕ ਦਾ ਕਰਵਾਇਆ ਸ਼ੁੱਭ ਆਰੰਭ

09/01/2020 2:12:37 PM

ਜਲਾਲਾਬਾਦ (ਸੇਤੀਆ,ਟੀਨੂੰ): ਸਥਾਨਕ ਬਾਗ ਕਾਲੋਨੀ 'ਚ ਆਮ ਲੋਕਾਂ ਦੇ ਸੈਰਗਾਹ ਤੇ ਬੱਚਿਆਂ ਦੇ ਖੇਡਣ ਲਈ ਪਾਰਕ ਦਾ ਸ਼ੁੱਭ ਆਰੰਭ ਵਿਧਾਇਕ ਰਮਿੰਦਰ ਆਵਲਾ ਨੇ ਸੋਮਵਾਰ ਨੂੰ ਆਪਣੇ ਸ਼ੁੱਭ ਹੱਥਾਂ ਨਾਲ ਅਤੇ ਬੱਚੀਆਂ ਨਾਲ ਮਿਲਕੇ ਰੀਬਨ ਕੱਟ ਕੇ ਕੀਤਾ। 

ਸਭ ਤੋਂ ਪਹਿਲਾਂ ਪਾਰਕ ਕਮੇਟੀ ਮੈਂਬਰ ਕਪਿਲ ਗੁੰਬਰ, ਜੈ ਗੋਪਾਲ ਵਰਮਾ, ਮਦਨ ਵਰਮਾ, ਹਨੀ ਪੁਪਨੇਜਾ, ਵਿਨੇ ਮਿੱਡਾ, ਸਾਹਿਲ ਚਕਤੀ, ਕਪਿਲ ਵਰਮਾ, ਰਾਜੀਵ ਕੁੱਕੜ ਤੇ ਸੁਖਵਿੰਦਰ ਸਿੰਘ ਦਾਬੜਾ ਨੇ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਆਵਲਾ ਦੇ ਨਾਲ ਸੀਨੀਅਰ ਕਾਂਗਰਸੀ ਲੀਡਰ ਜਰਨੈਲ ਸਿੰਘ ਮੁਖੀਜਾ, ਜੋਨੀ ਆਵਲਾ, ਸੁਮਿਤ ਆਵਲਾ, ਸਕੂਲ ਮੈਨੇਜਮੈਂਟ ਚੇਅਰਮੈਨ ਹਰੀਸ਼ ਸੇਤੀਆ, ਰਾਜ ਬਖਸ਼ ਕੰਬੋਜ, ਡਿੰਪਲ ਕਮਰਾ, ਬੰਧੂ ਕਾਲੜਾ, ਸੁਨੀਲ ਝਾਂਬ, ਪੂਰਨ ਸਿੰਘ, ਰਮਨ ਗਗਨੇਜਾ, ਐਡਵੋਕੇਟ ਵਿਨੇ ਮਿੱਢਾ, ਸਚਿਨ ਮਿੱਢਾ, ਅਸ਼ੋਕ ਦੂਮੜਾ, ਅਰਜੁਨ ਮਿੱਢਾ, ਵਿਨੋਦ ਧਵਨ, ਬਬਲੂ ਭਾਟਾ ਮੌਜੂਦ ਸਨ। ਇਸ ਮੌਕੇ ਸਾਦਾ ਸਮਾਰੋਹ ਕਰਵਾਇਆ ਗਿਆ ਅਤੇ ਮੰਚ ਸੰਚਾਲਨ ਸਾਹਿਲ ਚਕਤੀ ਨੇ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਲੜਕੇ ਜਲਾਲਾਬਾਦ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆਂ ਤੇ ਬਜੁਰਗਾਂ ਦੇ ਸੈਰਗਾਹ ਲਈ ਪਈ ਸਕੂਲ ਦੀ ਥਾਂ ਦਾ ਮਤਾ ਕੇ ਵਿਧਾਇਕ ਨੂੰ ਸੌਂਪਿਆ ਅਤੇ ਜਿਸ ਤੋਂ ਬਾਅਦ ਵਿਧਾਇਕ ਵਲੋਂ ਇਸ ਪਾਰਕ ਦੇ ਨਿਰਮਾਣ ਲਈ ਹਰੀ ਝੰਡੀ ਦਿੱਤੀ ਗਈ।

ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਆਪਣੇ ਸੰਬੋਧਨ 'ਚ ਬਾਗ ਕਾਲੋਨੀ ਦੇ ਬਸ਼ਿੰਦਿਆਂ ਨੂੰ ਇਸ ਪਾਰਕ ਦੀ ਵਧਾਈ ਦਿੱਤੀ ਤੇ ਨਾਲ ਹੀ ਕਿਹਾ ਕਿ ਇਸ ਦੀ ਸਾਂਭ-ਸੰਭਾਲ ਨੂੰ ਤੁਸੀਂ ਖੁਦ ਆਪ ਕਰਨਾ ਹੈ ਤਾਂ ਜੋ ਇੱਥੇ ਬੱਚੇ,ਔਰਤਾਂ,ਬਜੁਰਗ ਸਵੇਰੇ ਸ਼ਾਮ ਆਪਣੀ ਸਮਾਂ ਬਤੀਤ ਕਰ ਸਕਣ। ਉਨ੍ਹਾਂ ਨੇ ਆਪਣੇ ਵਲੋ ਪਾਰਕ 'ਚ ਬੱਚਿਆਂ ਲਈ ਝੂਲੇ ਓਪਨ ਜਿੰਮ, ਬੈਠਣ ਲਈ ਬੈਂਚ, ਪੀਣ ਵਾਲੇ ਪਾਣੀ ਦਾ ਆਰ.ਓ ਦੇਣ ਦਾ ਵੀ ਐਲਾਨ ਕੀਤਾ ਅਤੇ ਜਲਦੀ ਹੀ ਇਹ ਸਹੂਲਤਾਂ ਦੇਣ ਲਈ ਆਪਣੇ ਇੰਚਾਰਜਾਂ ਨੂੰ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਜਲਦੀ ਤੋਂ ਜਲਦੀ ਇਹ ਸਮਾਨ ਪਾਰਕ 'ਚ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੌਦਾ ਵੀ ਲਗਾਇਆ ਨਾਲ ਹੀ ਪਾਰਕ ਨੂੰ ਹਰਿਆ ਭਰਿਆ ਬਨਾਉਣ ਦੇ ਲਈ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸੈਰ ਸਮੇਂ ਤਾਜਾ ਹਵਾ ਮਿਲ ਸਕੇ।

Shyna

This news is Content Editor Shyna