ਸਰਕਾਰੀ ਹਾਈ ਸਮਾਰਟ ਸਕੂਲ ਸੇਖਵਾਂ ਨੇ ਮਨਾਇਆ ਗਣਤੰਤਰ ਦਿਵਸ (ਤਸਵੀਰਾਂ)

01/27/2023 4:14:54 PM

ਜ਼ੀਰਾ (ਗੁਰਮੇਲ ਸੇਖਵਾਂ) : ਜ਼ੀਰਾ ਦੇ ਪਿੰਡ ਸੇਖਵਾਂ ਦੇ ਸਰਕਾਰੀ ਹਾਈ ਸਮਾਰਟ ਸਕੂਲ ’ਚ ਪ੍ਰਿੰਸੀਪਲ ਨੀਲ ਕਮਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗਣਤੰਤਰ ਦਿਵਸ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮਹੰਤ ਰੇਸ਼ਮ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੇਮ ਸਿੰਘ ਬੱਬੂ, ਪੰਚਾਇਤ ਮੈਂਬਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਨੇਕ ਸਿੰਘ ਬਲਾਕ ਸੰਮਤੀ ਮੈਂਬਰ ਵੀ ਉਚੇਚੇ ਤੌਰ ’ਤੇ ਮੋਜੂਦ ਸਨ। ਇਸ ਮੌਕੇ ਰਾਸ਼ਟਰੀ ਤਰੰਗੇ ਝੰਡੇ ਦੀ ਮਹੱਤਤਾ ਅਤੇ ਦੋਸ਼ ਭਗਤੀ ’ਤੇ ਚਾਨਣਾ ਪਾਇਆ ਗਿਆ। ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਪ੍ਰੋਗਰਾਮ ਗਿੱਧਾ, ਭੰਗੜਾ, ਦੇਸ਼ ਭਗਤੀ ’ਤੇ ਅਧਾਰਿਤ ਪੇਸ਼ਕਸ਼, ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਗਏ।

ਪ੍ਰਿੰਸੀਪਲ ਨੀਲ ਕਮਲ, ਮਹੰਤ ਰੇਸ਼ਮ ਸਿੰਘ, ਗੁਰਮੇਲ ਸਿੰਘ ਸੇਖਵਾਂ ਵੱਲੋਂ, ਟੀਚਰਾਂ ਤੇ ਬੱਚਿਆਂ ਵਿੱਚਕਾਰ ਰਿਸ਼ਤੇ ਨੂੰ ਲੈ ਕੇ ਗੁਰੂ ਗਿਆਨ ਦੀ ਚਰਚਾ ਕੀਤੀ। ਟੀਚਰ ਪ੍ਰਸਿਨ ਕੌਰ ਵੱਲੋਂ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਪੜੀ ਗਈ। ਸਰਪੰਚ ਤੋਂ ਇਲਾਵਾ ਜਸਕਰਨ ਸਿੰਘ ਮੈਂਬਰ ਲੱਖਾ ਸਿੰਘ ਨੰਬਰਦਾਰ ਇਕਬਾਲ ਸਿੰਘ, ਰੇਸ਼ਮ ਸਿੰਘ ਆਦਿ ਪੰਚਾਇਤ ਵੱਲੋਂ ਟੀਚਰਾਂ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ।

 

ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਬੱਚਿਆਂ ਜਿਨ੍ਹਾਂ ਨੇ ਖੇਡਾਂ ਅਤੇ ਪੜਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ, ਨੂੰ ਵੀ ਸਨਮਾਨਿਤ ਕੀਤਾ ਗਿਆ। ਮਹੰਤ ਰੇਸਮ ਸਿੰਘ ਵੱਲੋਂ ਸਕੂਲ ਲਈ ਦਿੱਤੀ ਆਰਥਿਕ ਮਦਦ ਨਾਲ ਕਮਰੇ ਬਣਾਉਣ, ਕੰਪਿਊਟਰ ਲੈਬ ਤੇ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ’ਚ ਹਰ ਨਵੀ ਸਹੂਲਤ ਦਾ ਜ਼ਿਕਰ ਕੀਤਾ।

Anuradha

This news is Content Editor Anuradha