ਮੰਦਰਾਂ ਦੀਆਂ ਕਮੇਟੀਆਂ ਨੇ ਕੀਤਾ ਪ੍ਰਭਾਤ ਫੇਰੀ ਦਾ ਸਵਾਗਤ

12/12/2018 3:50:07 PM

ਫਿਰੋਜ਼ਪੁਰ (ਨਾਗਪਾਲ, ਲੀਲਾਧਰ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਾਜ਼ਿਲਕਾ ਵੱਲੋਂ ਕੱਢੀ ਜਾ ਰਹੀ ਪ੍ਰਭਾਤ ਫੇਰੀ ਦਾ ਸਿੱਧ ਸ੍ਰੀ ਹਨੂਮਾਨ ਮੰਦਰ ਪ੍ਰਬੰਧਕ ਕਮੇਟੀ ਅਤੇ ਭਗਵਾਨ ਪਰਸ਼ੂਰਾਮ ਮੰਦਰ ਕਮੇਟੀ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਮਠਿਆਈ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਸਮੇਂ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਸ਼ੇਖਰ ਸ਼ਰਮਾ, ਅਸ਼ੋਕ ਸ਼ਰਮਾ, ਤਿਲਕ ਰਾਮ, ਲੀਲਾਧਰ ਸ਼ਰਮਾ, ਪ੍ਰਿੰਸੀਪਲ ਮਨੋਜ ਸ਼ਰਮਾ ਆਦਿ ਮੌਜੂਦ ਸਨ। ਸਿੱਧ ਸ੍ਰੀ ਹਨੂਮਾਨ ਮੰਦਰ ਵਿਖੇ ਪ੍ਰਧਾਨ ਦਵਿੰਦਰ ਸਚਦੇਵਾ, ਉਪ ਪ੍ਰਧਾਨ ਅਰਜਨ ਦੇਵ ਕੁੱਕਡ਼, ਜਨਰਲ ਸਕੱਤਰ ਮਨੌਜ ਸ਼ਰਮਾ, ਪ੍ਰੈੱਸ ਸਕੱਤਰ ਜਲੇਸ਼ ਠਠਈ, ਹਰੀਸ਼ ਠਕਰਾਲ, ਸੁਭਾਸ਼ ਕਟਾਰੀਆ, ਕਿਰਪਾ ਸ਼ੰਕਰ, ਵਿਪਨ ਮੱਕਡ਼, ਚਿਰੰਜੀ ਲਾਲ ਸ਼ਰਮਾ, ਪੱਪੂ ਠਕਰਾਲ ਆਦਿ ਨੇ ਫੁਲਾਂ ਦੀ ਵਰਖਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਪਾਲ ਸਿੰਘ ਨੂੰ ਸਿਰੋਪਾਓ ਪਾਇਆ ਗਿਆ।