ਬੀਮਾਰ ਗਾਂ ਨੂੰ ਗਊਸ਼ਾਲਾ ਪਹੁੰਚਾਇਆ

11/15/2018 3:44:25 PM

ਫਿਰੋਜ਼ਪੁਰ (ਕੁਮਾਰ)– ਐੱਨ. ਜੀ. ਓ. ਸ਼ਿਵ ਭੋਲਾ ਵੈੱਲਫੇਅਰ ਕਲੱਬ ਐੱਨ. ਯੂ. ਕੇ. ਦੇ ਅਹੁਦੇਦਾਰਾਂ ਨੇ ਬੇਦੀ ਕਾਲੋਨੀ ਫੇਸ-2 ਵਿਚ ਬੀਮਾਰ ਗਊ ਮਾਤਾ ਨੂੰ ਚੁੱਕ ਕੇ ਇਲਾਜ ਲਈ ਗੋਪਾਲ ਧਾਮ ਗਊਸ਼ਾਲਾ ਪਹੁੰਚਾਇਆ। ਕਲੱਬ ਦੇ ਪ੍ਰਧਾਨ ਸੰਜੇ ਪੰਡਤ ਨੇ ਦੱਸਿਆ ਕਿ ਇਹ ਗਾਂ ਬਹੁਤ ਦਿਨਾਂ ਤੋਂ ਬੀਮਾਰ ਰਹਿ ਰਹੀ ਸੀ, ਜਿਸ ਦੀ ਕਲੱਬ ਦੇ ਅਹੁਦੇਦਾਰ ਸੇਵਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸ ਗਾਂ ਤੋਂ ਚੱਲਿਆ ਨਹੀਂ ਜਾ ਰਿਹਾ ਸੀ, ਜਿਸ ਕਾਰਨ ਕਲੱਬ ਦੇ ਅਹੁਦੇਦਾਰਾਂ ਨੇ ਗਾਂ ਨੂੰ ਗਊਸ਼ਾਲਾ ਇਲਾਜ ਲਈ ਭੇਜਿਆ। ਉਨ੍ਹਾਂ ਕਿਹਾ ਕਿ ਕਲੱਬ ਦੇ ਅਹੁਦੇਦਾਰਾਂ ਨੂੰ ਜੋ ਵੀ ਜ਼ਖਮੀ ਪਸ਼ੂ ਮਿਲਦਾ ਹੈ, ਉਹ ਉਸ ਨੂੰ ਗਊਸ਼ਾਲਾ ਭੇਜ ਕੇ ਇਲਾਜ ਕਰਵਾਉਣ ਦਾ ਕੰਮ ਕਰ ਰਹੇ ਹਨ। ਇਸ ਮੌਕੇ ਚਮਕੌਰ ਸਿੰਘ, ਅਵਤਾਰ ਸਿੰਘ, ਕਰਨ ਸੋਨੂੰ ਬਿੰਦਰਾ ਤੇ ਅਜੇ ਮੌਜੂਦ ਸਨ।