ਸਫਾਈ ਸੇਵਕਾਂ ਦਾ ਧਰਨਾ 6ਵੇਂ ਦਿਨ ਵੀ ਜਾਰੀ

10/19/2019 5:20:26 PM

ਅਬੋਹਰ (ਸੁਨੀਲ)—ਨਗਰ ਕੌਂਸਲ ਸਫਾਈ ਸੇਵਕਾਂ ਵੱਲੋਂ ਤਨਖਾਹ ਨਾ ਦਿੱਤੇ ਜਾਣ ਦੀ ਮੰਗ ਸਬੰਧੀ ਲਾਇਆ ਜਾ ਰਿਹਾ ਧਰਨਾ ਅੱਜ 6ਵੇਂ ਦਿਨ ਵੀ ਜਾਰੀ ਰਿਹਾ। ਉਥੇ ਦੂਜੇ ਪਾਸੇ ਇਸ ਤਿਉਹਾਰੀ ਸੀਜ਼ਨ 'ਚ ਸੜਕਾਂ 'ਤੇ ਗੰਦਗੀ ਦੇ ਢੇਰ ਲੱਗ ਗਏ ਹਨ। ਸਫਾਈ ਸੇਵਕਾਂ ਨੇ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਸੋਮਵਾਰ ਨੂੰ ਨਗਰ ਕੌਂਸਲ ਅਧਿਕਾਰੀਆਂ, ਪ੍ਰਸ਼ਾਸਨ ਅਤੇ ਰਾਜਨੇਤਾਵਾਂ ਵਿਰੁੱਧ ਸ਼ਹਿਰ 'ਚ ਵਿਸ਼ਾਲ ਰੋਸ ਮਾਰਚ ਕੱਢਣਗੇ।

ਜਾਣਕਾਰੀ ਅਨੁਸਾਰ ਇਕ ਪਾਸੇ ਜਿਥੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ 'ਚ ਦੀਵਾਲੀ ਅਤੇ ਸਫਾਈ ਕੰਮ 'ਚ ਲੱਗੇ ਹੋਏ ਹਨ ਤਾਂ ਉਥੇ ਹੀ ਦੂਜੇ ਪਾਸੇ ਸ਼ਹਿਰ 'ਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ। ਤਿਉਹਾਰੀ ਸੀਜ਼ਨ 'ਚ ਸ਼ਹਿਰ 'ਚ ਸਫਾਈ ਵਿਵਸਥਾ ਬਿਹਤਰ ਹੋਣ ਦੀ ਬਜਾਏ ਸਫਾਈ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਹਾਲਾਂਕਿ ਬੀਤੇ ਦਿਨ ਉਪਮੰਡਲ ਅਧਿਕਾਰੀ ਨੇ ਨਗਰ ਕੌਂਸਲ ਪਹੁੰਚ ਕੇ ਸਫਾਈ ਸੇਵਕਾਂ ਨੂੰ ਮਨਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਉਨ੍ਹਾਂ ਨੂੰ ਮਿਹਨਤ, ਮਜ਼ਦੂਰੀ ਦੀ ਤਨਖਾਹ ਲੈਣ ਲਈ ਜਲੀਲ ਕੀਤਾ ਜਾਂਦਾ ਹੈ, ਜਿਹੜਾ ਕਿ ਗੱਲਤ ਹੈ।

Shyna

This news is Content Editor Shyna