ਅਬੋਹਰ ’ਚ ਏ. ਟੀ. ਐੱਮ. ਲੁੱਟਣ ਆਇਆ ਚੋਰ ਪੁਲਸ ਨੇ ਕੀਤਾ ਕਾਬੂ

09/11/2022 8:23:56 PM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਜ਼ਿਲ੍ਹੇ ਅੰਦਰ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਅਬੋਹਰ ਸਿਟੀ ਪੁਲਸ ਦੇ 14 ਨੰਬਰ ਪੀ.ਸੀ.ਆਰ. ਕਰਮਚਾਰੀ ਏ.ਐੱਸ.ਆਈ. ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਲੂਣਾ ਹਸਪਤਾਲ ਕੋਲ ਇਕ ਸਟੇਟ ਬੈਂਕ ਆਫ ਇੰਡੀਆਂ ਦਾ ਏ.ਟੀ.ਐੱਮ. ਹੈ, ਜਿਸ ਅੰਦਰ ਕੁਝ ਚੋਰ ਕਟਰ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੌਰਾਨ ਪੁਲਸ ਨੇ ਇਕ ਚੋਰ ਨੂੰ ਕਾਬੂ ਕਰ ਲਿਆ । ਉ਼ਨ੍ਹਾਂ ਦੱਸਿਆ ਕਿ ਉਕਤ ਚੋਰ ਸਿਰਸਾ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਸਿਮਰਨਜੀਤ ਸਿੰਘ ਅਤੇ ਇਸ ਦੇ ਦੋ ਸਕੇ ਭਰਾ, ਜੋ ਫਰਾਰ ਹਨ, ਉਹ ਅਬੋਹਰ ਇਲਾਕੇ ਦੇ ਪਿੰਡ ਅਜੀਮਗੜ੍ਹ ਦੇ ਰਹਿਣ ਵਾਲੇ ਹਨ।

ਪੁਲਸ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਚੋਰਾਂ ਕੋਲੋਂ ਗੈਸ ਕਟਰ ਅਤੇ ਹੋਰ ਸਾਮਾਨ ਕਾਬੂ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਗੈਸ ਕਟਰ ਚੋਰਾਂ ਵੱਲੋਂ ਬਠਿੰਡਾ ਤੋਂ ਖਰੀਦਿਆ ਸੀ। ਉਕਤ ਚੋਰ ਇੰਟਰਨੈੱਟ ’ਤੇ ਚੋਰੀ ਦੀਆਂ ਵਾਰਦਾਤਾਂ ਨੂੰ ਵੇਖਦੇ ਸਨ ਕਿ ਚੋਰੀ ਕਿਵੇਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਉਕਤ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Manoj

This news is Content Editor Manoj