ਬੁਢਾਪੇ ਦੇ ਅਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ

08/26/2016 12:05:43 PM

ਜਲੰਧਰ — ਅੱਜਕੱਲ੍ਹ ਦੀ ਲਾਈਫ ਸਟਾਈਲ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਦੇਰ ਰਾਤ ਤੱਕ ਕੰਮ ਦੇ ਕਾਰਣ ਜਾਗਣਾ ਪੈਂਦਾ ਹੈ, ਜਿਸ ਕਾਰਣ ਨੀਂਦ ਘੱਟ ਹੋ ਜਾਂਦੀ ਹੈ। ਵਾਤਾਵਰਣ ''ਚ ਮੌਜੂਦ ਕਈ ਤਰ੍ਹਾਂ ਦੇ ਕੈਮਿਕਲ ਸਰੀਰ ਦੇ ਲਈ ਬਹੁਤ ਹੀ ਨੁਕਸਾਨ ਦਾਇਕ ਹੋ ਗਏ ਹਨ। ਤਣਾਅ ਅਤੇ ਥਕਾਨ ਦੇ ਕਾਰਣ ਸਰੀਰ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ।
ਜਾਣੋ ਇਸ ਤੋਂ ਬਚਣ ਦੇ ਉਪਾਅ :
1. ਸੇਬ ਅਤੇ ਦੁੱਧ — ਸੇਬ ਦਾ ਪੇਸਟ ਅਤੇ ਉਨ੍ਹਾਂ ਹੀ ਕੱਚਾ ਦੁੱਧ ਮਿਲਾ ਕੇ ਚਿਹਰੇ ''ਤੇ ਲਗਾ ਲਓ ਅਤੇ ਸੁੱਕਣ ''ਤੇ ਧੋ ਲਓ। ਇਸ ਤਰ੍ਹਾਂ ਲਗਭਗ ਹਫਤੇ ''ਚ ਚਾਰ ਵਾਰ ਕਰੋ ਬਹੁਤ ਜਲਦੀ ਅਸਰ ਦਿਖਾਈ ਦੇਣ ਲੱਗ ਜਾਵੇਗਾ।
2. ਟਮਾਟਰ ਦਹੀਂ ਅਤੇ ਆਟਾ :
ਦੋ ਟਮਾਟਰ ਪੀਸ ਲਓ, ਇਸ ''ਚ ਤਿੰਨ ਚਮਚ ਦਹੀਂ ਪਾਓ ਅਤੇ ਦੋ ਚਮਚ ਜੌਂ ਦਾ ਆਟਾ। ਇਸ ਮਿਸ਼ਰਣ ਨੂੰ ਚਿਹਰੇ ''ਤੇ 20-25 ਮਿੰਟ ਲਗਾ ਕੇ ਰੱਖੋ ਅਤੇ ਸਾਫ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ ''ਚ ਦੋ ਵਾਰ ਅਤੇ ਇਕ ਮਹੀਨੇ ਤੱਕ ਕਰੋ। ਇਸ ਨਾਲ ਚਮੜੀ ''ਚ ਕਸਾਵਟ ਆਉਂਦੀ ਹੈ ਅਤੇ ਝੂਰੜੀਆਂ ਘੱਟ ਹੁੰਦੀਆਂ ਹਨ।