ਸ਼ਾਹਰੁਖ ਦੀ 'ਜਵਾਨ' ਦਾ ਪਹਿਲਾ ਗੀਤ 'ਜ਼ਿੰਦਾ ਬੰਦਾ' ਰਿਲੀਜ਼, 1000 ਡਾਂਸਰਜ਼ ਨਾਲ ਖ਼ਾਨ ਨੇ ਪਾਇਆ ਭੰਗੜਾ (ਵੀਡੀਓ)

07/31/2023 2:51:03 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਬਹੁਤ ਉਡੀਕੀ ਜਾਣ ਵਾਲੀ ਫ਼ਿਲਮ ‘ਜਵਾਨ’ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਬਿਲਕੁਲ ਵੀ ਘੱਟ ਨਾ ਹੋਵੇ, ਇਸ ਦੇ ਲਈ ਪੂਰੀ ਟੀਮ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ‘ਜਵਾਨ’ ਦੇ ਸ਼ਾਨਦਾਰ ਪ੍ਰੀਵਿਊ ਤੋਂ ਬਾਅਦ ਹਰ ਪਾਸੇ ਹਲਚਲ ਮਚ ਗਈ ਹੈ, ਹੁਣ ਵਾਰੀ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ, ਜਿਸ ਦੇ ਬੋਲ ਹਨ ‘ਜ਼ਿੰਦਾ ਬੰਦਾ’। 15 ਕਰੋੜ ਤੋਂ ਜ਼ਿਆਦਾ ਦੇ ਬਜਟ ’ਚ ਬਣਿਆ ਗੀਤ ‘ਜ਼ਿੰਦਾ ਬੰਦਾ’ ’ਚ ਸ਼ਾਹਰੁਖ ਖ਼ਾਨ ਨੂੰ ਹਜ਼ਾਰਾਂ ਲੜਕੀਆਂ ਨਾਲ ਡਾਂਸ ਕਰਦੇ ਦਿਖਾਇਆ ਗਿਆ ਹੈ। ਦੱਸਿਆ ਗਿਆ ਸੀ ਕਿ ਇਸ ਗੀਤ ਦੀ ਸ਼ੂਟਿੰਗ ਪੰਜ ਦਿਨਾਂ ਅੰਦਰ ਚੇਨਈ ’ਚ ਕੀਤੀ ਗਈ ਹੈ, ਜਿਸ ’ਚ 1000 ਤੋਂ ਵੱਧ ਡਾਂਸਰਜ਼ ਸ਼ਾਮਲ ਹੋਈਆਂ ਸਨ। 

ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਨੇ ਗੰਜੇ ਲੁੱਕ ’ਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਮੇਕਰਸ ਨੇ ਫ਼ਿਲਮ ਦੇ ਇਕ ਹੋਰ ਲੀਡ ਐਕਟਰ ਵਿਜੇ ਸੇਤੂਪਤੀ ਦਾ ਨਵਾਂ ਲੁੱਕ ਸ਼ੇਅਰ ਕੀਤਾ ਸੀ। 45 ਸਾਲਾ ਇਹ ਅਦਾਕਾਰ ਐਨਕਾਂ ਪਹਿਨੀ ਡੈਡਲੀ ਲੁੱਕ ’ਚ ਨਜ਼ਰ ਆਇਆ ਸੀ। ਇਹ ਪੋਸਟਰ ਵਿਜੇ ਦੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਦੀ ਤਰ੍ਹਾਂ ਹੈ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖ਼ਾਨ ਤੇ ਵਿਜੇ ਸੇਤੂਪਤੀ ‘ਜਵਾਨ’ ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਵਿਜੇ ਨੇ ਆਪਣੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ਸ਼ਾਹਰੁਖ ਖ਼ਾਨ ਲਈ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਕਈ ਵਾਰ ਵਿਜੇ ਦੀ ਤਾਰੀਫ਼ ਕਰ ਚੁੱਕੇ ਹਨ। ਸ਼ਾਹਰੁਖ ਮੁਤਾਬਕ ਵਿਜੇ ਇਕ ‘ਪਾਗਲ’ ਹੈ ਤੇ ਉਹ ਆਪਣੇ ਕਿਰਦਾਰ ’ਚ ਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita