ਯੁਵਰਾਜ ਦੀ ਮੰਗੇਤਰ ਹੇਜ਼ਲ ਨੇ ਪੋਸਟ ਕੀਤੀ ਬਿਨਾ ਮੇਕਅੱਪ ਦੀ ਤਸਵੀਰ

05/03/2016 7:55:44 AM

ਨਵੀਂ ਦਿੱਲੀ : ਬਾਲੀਵੁੱਡ ਸਿਤਾਰਿਆਂ ਦਾ ਕ੍ਰਿਕਟਰਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰੇ ਹਨ, ਜਿਨ੍ਹਾਂ ਦਾ ਕ੍ਰਿਕਟਰਾਂ ਨਾਲ ਪ੍ਰੇਮ ਸੰਬੰਧ ਹਨ। ਕਈ ਤਾਂ ਵਿਆਹ ਦੇ ਬੰਧਨ ''ਚ ਵੀ ਬੱਝ ਚੁੱਕੇ ਹਨ। ਜੇਕਰ ਅਸੀਂ ਗੱਲ ਕਰੀਏ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਤਾਂ ਉਹ ਵੀ ਛੇਤੀ ਆਪਣੀ ਪ੍ਰੇਮਿਕਾ ਬਾਲੀਵੁੱਡ ਅਦਾਕਾਰਾ-ਮਾਡਲ ਹੇਜ਼ਲ ਨਾਲ ਵਿਆਹ ਦੇ ਬੰਧਨ ਦੇ ਬੱਝਣ ਵਾਲੇ ਹਨ। ਜਾਣਕਾਰੀ ਅਨੁਸਾਰ ਯੁਵਰਾਜ ਨੇ ਪਿਛਲੇ ਸਾਲ ਦੀਵਾਲੀ ਦੇ ਮੌਕੇ ਆਪਣੀ ਪ੍ਰੇਮਿਕਾ ਹੇਜ਼ਲ ਨਾਲ ਮੰਗਣੀ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਹੇਜ਼ਲ ਨੇ ਹੁਣੇ ਤੋਂ ਹੀ ਆਪਣੀ ਪਤਨੀ ਵਾਲੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਉਹ ਯੁਵਰਾਜ ਦੇ ਡਰੈੱਸਿੰਗ ਸਹਿਤ ਕਈ ਮਾਮਲਿਆਂ ਨੂੰ ਖੁਦ ਹੈਂਡਲ ਕਰ ਰਹੀ ਹੈ। ਹੁਣੇ ਜਿਹੇ ਹੇਜ਼ਲ ਨੇ ਇੰਸਟਾਗਰਾਮ ''ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ''''...''''
ਜ਼ਿਕਰਯੋਗ ਹੈ ਕਿ ਇਸ ਤਸਵੀਰ ''ਚ ਹੇਜ਼ਲ ਬਿਨਾ ਮੇਕਅੱਪ ''ਚ ਨਜ਼ਰ ਆ ਰਹੀ ਹੈ। ਤੁਸੀਂ ਵਧੇਰੇ ਹੇਜ਼ਲ ਨੂੰ ਖੂਬਸੂਰਤ ਡਰੈੱਸ ਅਤੇ ਮੇਕਅੱਪ ''ਚ ਹੀ ਦੇਖਿਆ ਹੋਵੇਗਾ । ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੇ ਪ੍ਰੀ-ਵੈਡਿੰਗ ਸ਼ੂਟ (ਵਿਆਹ ਤੋਂ ਪਹਿਲਾ ਦਾ ਕਰਵਾਇਆ ਸ਼ੂਟ) ਵੀ ਕਰਵਾਇਆ ਸੀ, ਜਿਸ ''ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ।