ਸੁਸ਼ਾਂਤ ਸਿੰਘ ਰਾਜਪੂਤ-ਖ਼ੁਦਕੁਸ਼ੀ ਜਾਂ ਕਤਲ? ਮੌਤ ਤੋਂ ਬਾਅਦ ਬਾਲੀਵੁੱਡ 'ਚ ਉੱਠੇ ਕਈ ਵੱਡੇ ਵਿਵਾਦ

12/31/2020 3:42:02 PM

ਚੰਡੀਗੜ੍ਹ (ਬਿਊਰੋ) : ਸਾਲ 2020 ਸਿਨੇਮਾ ਇੰਡਸਟਰੀ ਲਈ ਸਭ ਤੋਂ ਖ਼ਰਾਬ ਸਾਲ ਰਿਹਾ। ਚਰਚਾ 'ਚ ਸਭ ਤੋਂ ਵੱਧ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਿੰਘ ਦੇ ਸੁਸਾਈਡ ਦਾ ਮਾਮਲਾ ਰਿਹਾ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮੁੰਬਈ ਵਿਖੇ ਆਪਣੇ ਬਾਂਦਰਾ ਦੇ ਫਲੈਟ 'ਚ ਮ੍ਰਿਤਕ ਪਾਏ ਗਏ ਸਨ। ਸੁਸ਼ਾਂਤ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਅਤੇ ਇਸ ਦੀ ਸੀ. ਬੀ. ਆਈ. ਜਾਂਚ ਜਾਰੀ ਹੈ। ਇਸ ਮਾਮਲੇ 'ਚ ਬਾਲੀਵੁੱਡ ਵਿਖੇ ਭਾਈ-ਭਤੀਜਾਵਾਦ ਦਾ ਮੁੱਦਾ, ਸਟਾਰਜ਼ ਦੀ ਫ਼ਿਲਮ ਨੂੰ ਡਿਸਲਾਈਕਸ, ਦੁਖੀ ਪਿਤਾ ਦੀ ਐੱਫ. ਆਈ. ਆਰ., ਬਿਹਾਰ ਅਤੇ ਮੁੰਬਈ ਪੁਲਸ 'ਚ ਠਣੀ, ਈ.ਡੀ., ਸੀ. ਬੀ. ਆਈ. ਜਾਂਚ, ਇਨਸਾਫ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਸ਼ਾਂਤ ਦੀ ਭੈਣ ਦੀ ਚਿੱਠੀ, ਹਰ ਬੀਤਦੇ ਦਿਨ ਨਾਲ ਸੁਸ਼ਾਂਤ ਮਾਮਲੇ 'ਚ ਨਵਾਂ ਐਂਗਲ ਆਉਂਦਾ ਰਿਹਾ ਪਰ ਅਦਾਕਾਰ ਦੇ ਸੁਸਾਈਡ ਕੇਸ ਦੀ ਬੁਝਾਰਤ ਹੱਲ ਹੋਣ ਦੀ ਬਜਾਏ ਉਸ ਸਮੇਂ ਹੋਰ ਉਲਝ ਗਈ ਜਦੋਂ ਇਸ ਕੇਸ 'ਚ ਡਰੱਗ ਦਾ ਐਂਗਲ ਜੋੜਿਆ ਗਿਆ। ਰੀਆ ਚੱਕਰਵਰਤੀ ਨੂੰ ਜੇਲ, ਡਰੱਗ ਮਾਮਲੇ 'ਚ ਸਾਰਾ ਅਲੀ ਖ਼ਾਨ, ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਅਰਜੁਨ ਰਾਮਪਾਲ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਨਾਂ ਸਾਹਮਣੇ ਆਉਣੇ ਸਭ ਤੋਂ ਵੱਧ ਸੁਰਖੀਆਂ 'ਚ ਰਹੇ। ਫਿਰ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਦੀ ਜਾਂਚ 'ਚ ਲੱਗਭਗ 5 ਕਰੋੜ ਰੁਪਏ ਖਰਚ ਹੋ ਗਏ ਪਰ ਨਤੀਜਾ ਅਜੇ ਵੀ ਕੁਝ ਨਹੀਂ ਨਿਕਲਿਆ। ਮਾਮਲੇ ਦੀ ਜਾਂਚ ਅਜੇ ਵੀ ਸੁਸ਼ਾਂਤ ਦੀ ਮੌਤ ਤੋਂ ਹੱਟ ਕੇ ਡਰੱਗ ਐਂਗਲ 'ਤੇ ਚੱਲ ਰਹੀ ਹੈ। ਇਸ ਮਾਮਲੇ 'ਚ ਪੂਰੇ ਤਰੀਕੇ ਨਾਲ ਸਿਆਸਤ ਵੀ ਆਪਣੇ ਸਿਖਰ 'ਤੇ ਹੈ।

ਭਾਈ-ਭਤੀਜਾਵਾਦ ਦਾ ਮੁੱਦਾ
ਸੁਸ਼ਾਂਤ ਦੀ ਮੌਤ ਪਿੱਛੋਂ ਇੰਡਸਟਰੀ 'ਚ ਭਾਈ-ਭਤੀਜਾਵਾਦ 'ਤੇ ਬਹੁਤ ਬਹਿਸ ਹੋਈ। ਖਬਰਾਂ ਆਈਆਂ ਕਿ ਸਲਮਾਨ ਖ਼ਾਨ, ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਆਦਿੱਤਿਆ ਚੋਪੜਾ ਸਮੇਤ ਕਈ ਸਟਾਰਜ਼ ਨੇ ਸੁਸ਼ਾਂਤ ਨੂੰ ਆਪਣੇ ਪ੍ਰੋਡਕਸ਼ਨ 'ਚ ਬੈਨ ਕਰ ਦਿੱਤਾ ਸੀ।

ਸਲਮਾਨ, ਕਰਨ 'ਤੇ ਕੇਸ
ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਪਿੱਛੋਂ ਇੰਡਸਟਰੀ ਦੇ ਕਈ ਸਟਾਰਜ਼ ਦਾ ਨਾਂ ਸੁਰਖੀਆਂ 'ਚ ਆਇਆ। ਸਲਮਾਨ ਖ਼ਾਨ, ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਏਕਤਾ ਕਪੂਰ, ਆਦਿੱਤਿਆ ਚੋਪੜਾ ਵਿਰੁੱਧ ਮੁਜ਼ੱਫਰਪੁਰ 'ਚ ਕੇਸ ਦਰਜ ਕੀਤਾ ਗਿਆ ਸੀ।

ਇਕ ਮਿਲੀਅਨ ਡਿਸਲਾਈਕਸ
ਨੈਪੋਟਿਜ਼ਮ ਤੋਂ ਬਾਅਦ ਕਈ ਸਟਾਰਜ਼ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਆਲੀਆ ਅਤੇ ਆਦਿੱਤਿਆ ਰਾਏ ਕਪੂਰ ਸਟਾਰਰ ਫ਼ਿਲਮ 'ਸੜਕ-2' ਲੋਕਾਂ ਦੇ ਨਿਸ਼ਾਨੇ 'ਤੇ ਆਈ। 'ਸੜਕ-2' ਦੇ ਇਸ ਟਰੇਲਰ ਨੂੰ ਹੁਣ ਤੱਕ ਇਕ ਮਿਲੀਅਨ ਤੋਂ ਵੱਧ ਲੋਕਾਂ ਨੇ ਡਿਸਲਾਈਕ ਕੀਤਾ ਹੈ।

ਡਰੱਗ ਮਾਮਲੇ ਦੀ ਐਂਟਰੀ ਕੇਸ ਵਿਚ ਅਹਿਮ ਮੋੜ ਉਦੋਂ ਆਇਆ ਜਦੋਂ ਰੀਆ ਚੱਕਰਵਰਤੀ ਦੀ ਡਰੱਗਜ਼ ਚੈਟ ਵਾਇਰਲ ਹੋਈ, ਜਿਸ ਪਿੱਛੋਂ ਕੇਸ 'ਚ ਐੱਨ. ਸੀ. ਬੀ. ਦੀ ਐਂਟਰੀ ਹੋਈ। ਐੱਨ. ਸੀ. ਬੀ. ਦੀ ਐਂਟਰੀ ਦੇ ਹੁੰਦਿਆਂ ਹੀ ਰੀਆ ਦੇ ਨਾਲ-ਨਾਲ ਬਾਲੀਵੁੱਡ ਦੀਆਂ ਲੱਗਭਗ ਸਾਰੇ ਸਟਾਰਜ਼ ਦੀਆਂ ਮੁਸ਼ਕਲਾਂ ਵੱਧ ਗਈਆਂ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita