ਅਹਿਸਾਨ ਦੀ ਭਾਵਨਾ ਨਾਲ ਭਰਿਆ ਰਿਹਾ ਪਰਿਣੀਤੀ ਚੋਪੜਾ ਲਈ ਇਹ ਸਾਲ

12/30/2021 2:52:25 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਲਈ 2021 ਇਕ ਯਾਦਗਾਰ ਸਾਲ ਰਿਹਾ ਹੈ ਕਿਉਂਕਿ ਉਸ ਨੇ ਲੋਕਾਂ ਦੇ ਸਾਹਮਣੇ ਇਹ ਸਾਬਿਤ ਕੀਤਾ ਹੈ ਕਿ ਜਦੋਂ ਗੱਲ ਰਿਸਕ ਲੈਣ ਤੇ ਘਸੇ ਹੋਏ ਵਿਸ਼ੇ ਤੋਂ ਬਿਲਕੁਲ ਵੱਖ ਪ੍ਰਾਜੈਕਟ ਦੀ ਹੋਵੇ ਤਾਂ ਉਹ ਹਮੇਸ਼ਾ ਇਸ ਮੋਰਚੇ ’ਤੇ ਸਭ ਤੋਂ ਅੱਗੇ ਹੋਵੇਗੀ।

‘ਇਸ਼ਕਜ਼ਾਦੇ’, ‘ਹਸੀ ਤੋ ਫਸੀ’ ਵਰਗੀਆਂ ਫ਼ਿਲਮਾਂ ਨਾਲ ਪਰਿਣੀਤੀ ਨੇ ਆਪਣੇ ਆਪ ਨੂੰ ਇਕ ਅਜਿਹੀ ਨਾਇਕਾ ਦੇ ਰੂਪ ’ਚ ਸਥਾਪਿਤ ਕੀਤਾ, ਜੋ ਹੀਰੋਇਨਾਂ ਦੀ ਘਸੀ ਹੋਈ ਇਮੇਜ ਨੂੰ ਤੋੜਦੀ ਹੈ ਤੇ ਇਸ ਤੋਂ ਬਾਅਦ ‘ਸੰਦੀਪ ਅੌਰ ਪਿੰਕੀ ਫਰਾਰ’, ‘ਦਿ ਗਰਲ ਆਨ ਦਿ ਟਰੇਨ’ ਤੇ ‘ਸਾਇਨਾ’ ਵਰਗੀਆਂ ਸਰਾਹੀਆਂ ਗਈਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਦੇ ਸਾਹਮਣੇ ਆਪਣੇ ਅਭਿਨੈ ਕੌਸ਼ਲ ਨੂੰ ਪ੍ਰਦਰਸ਼ਿਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਪਰਿਣੀਤੀ ਦਾ ਕਹਿਣਾ ਹੈ ਕਿ ਉਸ ਲਈ ਇਹ ਸਾਲ ਇਕ ਅਹਿਸਾਨ ਦੀ ਭਾਵਨਾ ਨਾਲ ਭਰਿਆ ਹੋਇਆ ਹੈ। 2021 ਉਸ ਲਈ ਅਜਿਹਾ ਸਾਲ ਰਿਹਾ, ਜਿਸ ਦਾ ਉਸ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਉਸ ਨੇ ‘ਸੰਦੀਪ ਅੌਰ ਪਿੰਕੀ ਫਰਾਰ’, ‘ਦਿ ਗਰਲ ਆਨ ਦਿ ਟ੍ਰੇਨ’ ਤੇ ‘ਸਾਇਨਾ’ ਦੇ ਰੂਪ ’ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਛਲਾਂਗ ਲਾਈ ਤੇ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ’ਚ ਉਸ ਨੂੰ ਜ਼ਬਰਦਸਤ ਸਫਲਤਾ ਮਿਲੀ।

ਪਰਿਣੀਤੀ ਦੀਆਂ ਅਗਲੀਆਂ ਫ਼ਿਲਮਾਂ ‘ਉਚਾਈ’ ਤੇ ‘ਐਨੀਮਲ’ ਹਨ। ‘ਉਚਾਈ’ ’ਚ ਉਹ ਅਮਿਤਾਭ ਬੱਚਨ ਨਾਲ ਤੇ ‘ਐਨੀਮਲ’ ’ਚ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh