ਯਾਮੀ ਗੌਤਮ ਦੇ ਵਿਆਹ ਦੀਆਂ ਇਹ ਤਸਵੀਰਾਂ ਹੋਈਆਂ ਵਾਇਰਲ, ਰਸਮਾਂ ਨਿਭਾਉਂਦੀ ਆਈ ਨਜ਼ਰ

06/05/2021 12:35:36 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਯਾਮੀ ਗੌਤਮ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਅਦਾਕਾਰਾ ਨੇ ਅਚਾਨਕ ਵਿਆਹ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਯਾਮੀ ਨੇ ਫ਼ਿਲਮ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਦੇ ਡਾਇਰੈਕਟਰ ਆਦਿਤਿਆ ਧਰ ਨਾਲ ਵਿਆਹ ਕਰਵਾਇਆ ਹੈ।

ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੁਣ ਉਸ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ’ਚ ਵਿਆਹ ਦੌਰਾਨ ਹੋਣ ਵਾਲੀਆਂ ਰਸਮਾਂ ਨੂੰ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਤਸਵੀਰਾਂ ’ਚ ਯਾਮੀ ਜ਼ਮੀਨ ’ਤੇ ਬੈਠੀ ਹੈ ਤੇ ਉਸ ਦੇ ਪੈਰਾਂ ’ਚ ਪਾਇਲ ਪਹਿਨਾਈ ਜਾ ਰਹੀ ਹੈ। ਬਾਕੀ ਦੋ ਤਸਵੀਰਾਂ ’ਚ ਯਾਮੀ ਆਦਿਤਿਆ ਨਾਲ ਅਗਨੀ ਦੇ ਸਾਹਮਣੇ ਬੈਠੀ ਦਿਖਾਈ ਦੇ ਰਹੀ ਹੈ। ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ ਤੇ ਉਹ ਤਸਵੀਰਾਂ ਨੂੰ ਰੱਜ ਕੇ ਲਾਈਕ ਤੇ ਸ਼ੇਅਰ ਕਰ ਰਹੇ ਹਨ।

ਇੰਨਾ ਹੀ ਨਹੀਂ, ਕੁਮੈਂਟ ਸੈਕਸ਼ਨ ’ਚ ਉਹ ਯਾਮੀ-ਆਦਿਤਿਆ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਯਾਮੀ ਗੌਤਮ ਆਪਣੇ ਵਿਆਹ ’ਤੇ ਲਾਲ ਰੰਗ ਦੀ ਸਾੜ੍ਹੀ ਤੇ ਗਹਿਨਿਆ ’ਚ ਨਜ਼ਰ ਆਈ ਸੀ। ਲਾੜੀ ਦੀ ਲੁੱਕ ’ਚ ਯਾਮੀ ਦੀ ਖੂਬਸੂਰਤੀ ਦੇਖਣ ਵਾਲੀ ਸੀ।

ਆਪਣੇ ਵਿਆਹ ਦੀ ਪਹਿਲੀ ਤਸਵੀਰ ਨੂੰ ਯਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਸੀ। ਉਸ ਨੇ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਤੁਹਾਡੀ ਰੌਸ਼ਨੀ ’ਚ ਮੈਂ ਪਿਆਰ ਸਿੱਖਿਆ ਹੈ– ਰੂਮੀ। ਆਪਣੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਵਿਆਹ ਕਰਵਾ ਲਿਆ ਹੈ। ਅਸੀਂ ਇਹ ਉਤਸਵ ਸਿਰਫ ਆਪਣੇ ਪਰਿਵਾਰ ਨਾਲ ਹੀ ਮਨਾਇਆ ਹੈ। ਸਾਨੂੰ ਤੁਹਾਡੇ ਪਿਆਰ ਤੇ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ।’

ਦੱਸਣਯੋਗ ਹੈ ਕਿ ਆਦਿਤਿਆ ਧਰ ਦੀ ਫ਼ਿਲਮ ‘ਉੜੀ : ਦਿ ਸਰਜੀਕਲ ਸਟ੍ਰਾਈਕ’ ’ਚ ਯਾਮੀ ਗੌਤਮ ਵੀ ਨਜ਼ਰ ਆਈ ਸੀ।

ਨੋਟ– ਇਹ ਖ਼ਬਰ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ। 

Rahul Singh

This news is Content Editor Rahul Singh