ਕੌਣ ਹੈ ਤੈਮੂਰ ਨਾਲ ਖੇਡ ਰਹੀ ਇਹ ਪਿਆਰੀ ਬੱਚੀ? ਤਸਵੀਰਾਂ ਹੋ ਰਹੀਆਂ ਨੇ ਵਾਇਰਲ

11/12/2020 4:17:12 PM

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਨ ਰਹੀ ਹੈ। ਕਰੀਨਾ ਦੇ ਘਰ ਅਗਲੇ ਸਾਲ ਜਨਵਰੀ ਦੇ ਮਹੀਨੇ 'ਚ ਇਕ ਛੋਟਾ ਮਹਿਮਾਨ ਆਉਣ ਵਾਲਾ ਹੈ। ਉੱਧਰ ਕਰੀਨਾ ਦਾ ਬੇਟਾ ਤੈਮੂਰ ਅਲੀ ਖ਼ਾਨ ਵੀ ਆਪਣੇ ਭਰਾ ਜਾਂ ਭੈਣ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।


ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਰੀਨਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੈਮੂਰ ਇਕ ਛੋਟੀ ਜਿਹੀ ਬੱਚੀ ਨੂੰ ਗੋਦ 'ਚ ਲੈ ਕੇ ਇਕ ਪਿਆਰੀ ਜਿਹੀ ਮੁਸਕਰਾਹਟ ਦੇ ਰਹੇ ਹਨ। ਇਕ ਤਸਵੀਰ 'ਚ ਕਰੀਨਾ ਵੀ ਨੰਨ੍ਹੀ ਬੱਚੀ ਦੇ ਨਾਲ ਪੋਜ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਉਹ ਬਲਿਊ ਰੰਗ ਦੀ ਡਰੈੱਸ 'ਚ ਬੇਬੀ ਬੰਪ ਫਲਾਟ ਕਰ ਰਹੀ ਹੈ। 

ਦੱਸ ਦੇਈਏ ਕਿ ਹਾਲ ਹੀ 'ਚ ਕਰੀਨਾ ਨੇ ਆਪਣੀ ਨਿੱਜੀ ਅਸਿਸਟੈਂਟ ਅਤੇ ਦੋਸਤ ਪੂਨਮ ਦਮਾਨੀਆ ਨੂੰ ਘਰ 'ਚ ਸੱਦਾ ਦਿੱਤਾ ਅਤੇ ਛੋਟਾ ਜਿਹਾ ਦੀਵਾਲੀ ਸੈਲੀਬ੍ਰੇਸ਼ਨ ਕੀਤਾ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੈਨਾ ਸਿੰਘ ਨੇ ਲਿਖਿਆ ਹੈ ਕਿ ਬੇਬੋ ਸਾਨੂੰ ਬੁਲਾਉਣ ਲਈ ਧੰਨਵਾਦ, ਸਿਆ ਨੇ ਆਪਣਾ ਪਹਿਲਾਂ ਦੋਸਤ ਬਣਾਇਆ। ਤੁਹਾਨੂੰ ਦੋਵਾਂ ਨੂੰ ਪਿਆਰ। ਇਸ ਦੇ ਨਾਲ ਹੀ ਨੈਨਾ ਸਿੰਘ ਨੇ ਪੂਨਮ ਦਮਾਨੀਆ ਨੂੰ ਵੀ ਟੈਗ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।


ਵਰਕਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਨੇ ਹਾਲ ਹੀ 'ਚ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਖਤਮ ਕੀਤੀ ਹੈ। ਅਸੀਂ 'ਚ ਉਨ੍ਹਾਂ ਦੇ ਨਾਲ ਆਮਿਰ ਖ਼ਾਨ ਹਨ। ਇਸ ਦੇ ਇਲਾਵਾ ਕਰੀਨਾ ਇਨ੍ਹੀਂ ਦਿਨੀਂ ਆਪਣੇ ਚੈਟ ਸ਼ੋਅ ਦੇ ਅਪਕਮਿੰਗ ਸੀਜ਼ਨ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Aarti dhillon

This news is Content Editor Aarti dhillon