...ਜਦੋਂ ਮਲਾਇਕਾ ਨੇ ਕਪਿਲ ਨੂੰ ਪੁੱਛਿਆ ਬੱਚੇ ਪੈਦਾ ਕਰਨ ਨੂੰ ਲੈ ਕੇ ਸਵਾਲ, ਤਾਂ ਕਾਮੇਡੀਅਨ ਨੇ ਦਿੱਤਾ ਇਹ ਜਵਾਬ

10/02/2021 12:52:15 PM

ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਆਪਣੀ ਹਾਜ਼ਿਰ-ਜਵਾਬੀ ਲਈ ਜਾਣੇ ਜਾਂਦੇ ਹਨ। ਕਪਿਲ ਤੋਂ ਕੋਈ ਵੀ ਸਵਾਲ ਕੀਤਾ ਜਾਵੇ ਉਹ ਸਾਹਮਣੇ ਵਾਲੇ ਨੂੰ ਅਜਿਹਾ ਜਵਾਬ ਦਿੰਦੇ ਹਨ ਕਿ ਉਨ੍ਹਾਂ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਹਾਲ ਹੀ 'ਚ ਇਕ ਵਾਰ ਫਿਰ ਕਪਿਲ ਸ਼ਰਮਾ ਦਾ ਇਹ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਦਰਅਸਲ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ 'ਚ ਇਸ ਵਾਰ ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਟੇਰੇਂਸ ਲੁਇਸ ਆ ਰਹੇ ਹਨ।


ਚੈਨਲ ਨੇ ਸ਼ੋਅ ਦਾ ਮਜ਼ੇਦਾਰ ਪ੍ਰੋਮੋ ਰਿਲੀਜ਼ ਕੀਤਾ ਹੈ। ਇਸ ਪ੍ਰੋਮੋ 'ਚ ਮਲਾਇਕਾ ਕਪਿਲ ਨੂੰ ਮਜ਼ੇਦਾਰ ਸਵਾਲ ਕਰਦੀ ਹੈ। ਮਲਾਇਕਾ ਕਪਿਲ ਨੂੰ ਕਹਿੰਦਾ ਹੈ ਕਿ ਸਾਡਾ ਸ਼ੋਅ ਤਾਂ ਸੀਜ਼ਨਲ ਹੁੰਦਾ ਹੈ। ਸ਼ੋਅ ਤੋਂ ਬਾਅਦ ਸਾਨੂੰ ਛੁੱਟੀ ਵੀ ਮਿਲਦੀ ਹੈ। ਤੁਹਾਡਾ ਸ਼ੋਅ ਤਾਂ ਡੇਲੀ ਹੈ। ਪੂਰਾ ਸਾਲ ਤੁਸੀ ਸ਼ੂਟ ਕਰਦੇ ਜਾ ਰਹੇ ਹੋ ਇਹ ਸਭ ਕੰਮ ਕਰਨ ਦਾ ਟਾਈਮ ਤੁਹਾਨੂੰ ਕਦੋਂ ਮਿਲਦਾ ਹੈ? ਇਸ 'ਤੇ ਗੀਤਾ ਕਹਿੰਦੀ ਹੈ ਕਿ ਤੁਹਾਡਾ ਮਤਲਬ ਹੈ ਕਿ ਦੋ ਛੋਟੇ-ਛੋਟੇ ਬੱਚੇ? ਮਲਾਇਕਾ ਹਾਂ 'ਚ ਜਵਾਬ ਦਿੰਦੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by Sony Entertainment Television (@sonytvofficial)


ਇਸ 'ਤੇ ਕਪਿਲ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ-ਸਾਢੇ ਨੌ ਤੋਂ 11 ਸ਼ੋਅ ਚੱਲਦਾ ਹੈ। ਇਸ ਤੋਂ ਬਾਅਦ ਜਦੋਂ ਇਹ ਲੋਕ ਸੀ.ਆਈ.ਡੀ. ਚਲਾਉਂਦੇ ਹਨ...ਕਪਿਲ ਦੇ ਜਵਾਬ ਨਾਲ ਉਥੇ ਮੌਜੂਦ ਸਾਰੇ ਲੋਕ ਹੱਸ ਪੈਂਦੇ ਹਨ। ਸ਼ੋਅ 'ਚ ਕ੍ਰਿਸ਼ਨਾ ਅਭਿਸ਼ੇਕ ਜਤਿੰਦਰ ਦੇ ਗੇਟਅਪ 'ਚ ਆ ਰਹੇ ਹਨ ਅਤੇ ਗੀਤਾ ਕਪੂਰ ਦੇ ਨਾਲ ਨਾਗਿਨ ਡਾਂਸ ਕਰਦੇ ਹਨ।


ਦੱਸ ਦੇਈਏ ਕਿ ਕਪਿਲ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ। ਜੋੜਾ 10 ਦਸੰਬਰ 2019 ਪਹਿਲੀ ਵਾਰ ਇਕ ਧੀ ਦਾ ਮਾਤਾ-ਪਿਤਾ ਬਣਿਆ ਸੀ, ਜਿਸ ਦਾ ਨਾਂ ਉਨ੍ਹਾਂ ਨੇ ਅਨਾਇਰਾ ਰੱਖਿਆ ਸੀ। ਕਪਿਲ ਹਮੇਸ਼ਾ ਅਨਾਇਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ ਜੋ ਕਿ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਸਨ। ਉਧਰ 1 ਫਰਵਰੀ ਸਾਲ 2021 'ਚ ਕਪਿਲ ਅਤੇ ਗਿੰਨੀ ਚਤਰਥ ਦੂਜੀ ਵਾਰ ਮਾਤਾ-ਪਿਤਾ ਬਣੇ।

Aarti dhillon

This news is Content Editor Aarti dhillon